February 4, 2026 3:54 pm

ਜਾਅਲੀ ਸਰਟੀਫਿਕੇਟ ਬਨਾਉਣ ਤੇ ਹੋਵੇ ਮਾਮਲਾ ਦਰਜ : ਸੰਤ ਕੁਲਵੰਤ ਰਾਮ ਭਰੋਮਜਾਰਾ

Share:

ਹੁਸ਼ਿਆਰਪੁਰ 1 ਜੁਲਾਈ  (ਤਰਸੇਮ ਦੀਵਾਨਾ ) ਡੇਰਾ ਸੰਤ ਬਾਬਾ ਮੇਲਾ ਰਾਮ ਭਰੋਮਜਾਰਾ ਵਿਖੇ ਸ਼੍ਰੀ ਗੁਰੁੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਰਜਿ: ਪੰਜਾਬ ਦੇ ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ ਰਿਜਰਵੇਸ਼ਨ ਚੋਰ ਫੜੋ ਮੋਰਚੇ ਦੇ ਪ੍ਰਧਾਨ ਹਰਨੇਕ ਸਿੰਘ ਦੀ ਪ੍ਰਧਾਨਗੀ ਵਿੱਚ  ਮੀਟਿੰਗ ਹੋਈ । ਉਨ੍ਹਾ ਸਾਂਝੇ ਤੌਰ ਤੇ ਕਿਹਾ ਕਿ  ਐੱਸ.ਸੀ. ਪੋਸਟਾਂ ਤੇ ਜਾਅਲੀ ਤੌਰ ਤੇ ਜਰਨਲ ਕੈਟਾਗਿਰੀ ਦੇ ਕਰਮਚਾਰੀ ਅਤੇ ਅਧਿਕਾਰੀਆਂ ਵਿਰੁੱਧ ਪੰਜਾਬ ਸਰਕਾਰ ਸਖਤ ਕਾਰਵਾਈ ਅਤੇ ਅਨੁਸੂਚਿਤ ਜਾਤੀ, ਕਿਉਂਕਿ ਪਛੜੀ ਸ਼੍ਰੇਣੀ ਦੀਆਂ ਜਥੇਬੰਦੀਆਂ, ਦਲਿਤ ਭਾਈਚਾਰੇ ਵਿੱਚ ਇਸ ਸਬੰਧੀ ਪੰਜਾਬ ਸਰਕਾਰ ਵਿਰੁੱਧ ਕਾਫੀ ਰੋਸ ਪਾਇਆ  ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਰਿਜਰਵੇਸ਼ਨ ਚੋਰ ਫੜੋ ਮੁਹਿੰਮ ਤਹਿਤ ਰਿਜਰਵੇਸ਼ਨ ਚੋਰ ਫੜੋ ਮੋਰਚੇ ਦਾ ਸੰਘਰਸ਼ ਜੰਗੀ ਪੱਧਰ ਤੇ ਚੱਲ ਰਿਹਾ ਹੈ, ਪੰਜਾਬ ਅੰਦਰ ਜਾਅਲੀ ਐਸ ਸੀ ਸਰਟੀਫਿਕੇਟ ਬਣਾ ਕੇ ਉਚ ਵਰਗ ਦੇ ਲੋਕਾਂ ਵੱਲੋਂ ਦਲਿਤਾਂ ਦੇ ਹੱਕਾਂ ਤੇ ਡਾਕਾ ਮਾਰਿਆ ਗਿਆ ਹੈ, ਜੋ ਬਰਦਾਸ਼ਤ ਤੋਂ ਬਾਹਰ ਹੈ ਉਨ੍ਹਾ ਪੰਜਾਬ ਸਰਕਾਰ ਨੂੰ ਚੇਤਾਵਨੀ ਭਰੇ ਲਹਿਜੇ ਨਾਲ ਆਖਿਆ ਕਿ ਪੰਜਾਬ ਵਿੱਚ ਜੋ ਜਨਰਲ ਕੈਟਾਗੀਰੀ ਨਾਲ ਸਬੰਧਤ ਕਰਮਚਾਰੀ ਅਤੇ ਅਧਿਕਾਰੀ ਐਸ.ਸੀ. ਦਾ ਜਾਅਲੀ ਸਰਟੀਫਿਕੇਟ ਦੇ ਅਧਾਰ ਤੇ ਨੋਕਰੀਆ ਕਰ ਰਹੇ ਹਨ, ਉਹਨਾਂ ਨੂੰ  ਤੁਰੰਤ ਬਰਖਾਸਤ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾ ਕਿਹਾ ਕਿ ਜੇ ਪੰਜਾਬ ਸਰਕਾਰ ਨੇ ਰਿਜਰਵੇਸ਼ਨ ਚੋਰਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਤਾਂ ਆਉਣ ਵਾਲੇ ਸਮੇਂ ਵਿੱਚ ਮੁਹਿੰਮ ਨੂੰ ਵੱਡੇ ਪੱਧਰ ਤੇ ਉਲੀਕਿਆ ਜਾਵੇਗਾ।ਇਸ ਮੌਕੇ ਸੰਤ ਕੁਲਵੰਤ ਰਾਮ ਭਰੋਮਜਾਰਾ  ਪ੍ਰਧਾਨ ਸ਼੍ਰੀ ਗੁਰੁੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਰਜਿ: ਪੰਜਾਬ, ਖਜਾਨਚੀ ਸੰਤ ਜਸਵਿੰਦਰ ਸਿੰਘ ਸੱਚਖੰਡ ਡਾਂਡੀਆ, ਰਿਜਰਵੇਸ਼ਨ ਚੋਰ ਫੜੋ ਮੋਰਚੇ ਦੇ ਪ੍ਰਧਾਨ ਹਰਨੇਕ ਸਿੰਘ, ,ਸਾਬਕਾ ਐਸ.ਸੀ. ਕਮਿਸ਼ਨ ਮੈਂਬਰ ਪ੍ਰਭਦਿਆਲ ਰਾਮਪਾਲ, ਰਾਜ ਕੁਮਾਰ ਮਹਿਮੀ,ਗਿਆਨੀ ਨਾਜਰ ਸਿੰਘ ਜੱਸੋਮਜਾਰਾ, ਤੇ ਹੋਰ ਸ਼ਖਸ਼ੀਅਤਾ ਹਾਜਰ ਸਨ।
ਜੈਪਸ਼ਨ : ਮੀਟਿੰਗ ਤੋਂ ਬਆਦ ਗੱਲਬਾਤ ਕਰਦੇ ਹੋਏ ਸੰਤ ਕੁਲਵੰਤ ਰਾਮ ਭਰੋਮਜਾਰਾ , ਸੰਤ ਜਸਵਿੰਦਰ ਸਿੰਘ ਸੱਚਖੰਡ ਡਾਂਡੀਆ ਅਤੇ ਹੋਰ । ਫੋਟੋ : ਅਜ਼ਮੇਰ
seculartvindia
Author: seculartvindia

Leave a Comment

Voting poll

What does "money" mean to you?
  • Add your answer

latest news