November 22, 2025 12:16 pm

ਬੱਚਿਆਂ ਨੇ ਬਾਲ ਸਮਾਗਮ ਵਿੱਚ ਦਿੱਤਾ ਸਤਿਗੁਰੂ ਦੇ ਬਚਨਾਂ ਨੂੰ ਜੀਵਨ ਚ ਅਪਨਾਉਣ ਦਾ ਸੰਦੇਸ਼

Share:

ਹੁਸ਼ਿਆਰਪੁਰ  27 ਜੂਨ ( ਤਰਸੇਮ ਦੀਵਾਨਾ  ) ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਕਿਰਪਾ ਨਾਲ ਸੰਤ ਨਿਰੰਕਾਰੀ ਸਤਿਸੰਗ ਭਵਨ ਗੜ੍ਹਦੀਵਾਲਾ ਵਿਖੇ  ਮੁਖੀ ਮਹਾਤਮਾ ਅਵਤਾਰ ਸਿੰਘ ਜੀ ਦੀ ਅਗਵਾਈ ਵਿੱਚ ਬਾਲ ਸਮਾਗਮ ਦਾ ਆਯੋਜਨ ਕੀਤਾ ਗਿਆ।  ਇਸ ਮੌਕੇ ਤੇ ਬਚਿਆਂ ਨੂੰ  ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦਾ ਆਸ਼ੀਰਵਾਦ ਅਤੇ  ਸੰਦੇਸ਼ ਦੇਣ ਲਈ ਕੇਂਦਰੀ ਪ੍ਰਚਾਰਕ ਜੋਨਲ ਪ੍ਰੋਗਰਾਮ ਤਹਿਤ ਮਹਾਤਮਾ ਜੀ ਕੇ ਦਿਵੇਦੀ ਹਾਜੀਪੁਰ ਵਾਲੇ ਵਿਸ਼ੇਸ਼ ਤੌਰ ਤੇ ਪਹੁੰਚੇ।  ਉਨ੍ਹਾਂ ਕਿਹਾ ਕਿ ਜੇਕਰ ਬੱਚਿਆਂ ਨੂੰ ਸਤਿਸੰਗ ਨਾਲ ਜੋੜੀਏ ਤਾਂ ਬੱਚਿਆਂ ਦੇ ਜੀਵਨ ਵਿਚ ਦੈਵੀ ਗੁਣ ਪ੍ਰਵੇਸ਼ ਕਰਦੇ ਹਨ|  ਪਿਆਰ ਨਿਮਰਤਾ ਮਾਤਾ-ਪਿਤਾ ਦਾ ਕਹਿਣਾ ਮੰਨਣਾ ਸਮੇਤ ਅਨੇਕ ਗੁਣ ਨੂੰ ਉਨ੍ਹਾਂ ਦੇ ਜੀਵਨ ਦਾ ਮੁੱਖ ਅੰਗ ਬਣ ਜਾਂਦੇ ਹਨ।  ਬਚਪਨ ਤੋਂ ਬੱਚਿਆਂ ਨੂੰ ਜਿਸ ਤਰ੍ਹਾਂ ਦੀ ਸੰਗਤ ਨਾਲ ਜੋੜਾਂਗੇ ਉਨ੍ਹਾਂ ਦਾ ਜੀਵਨ ਉਸੇ ਤਰ੍ਹਾਂ ਦਾ ਬਣ ਜਾਏਗਾ।  ਸੰਗਤ ਦਾ ਅਸਰ ਬੱਚਿਆਂ ਤੇ ਬਹੁਤ ਛੇਤੀ ਹੁੰਦਾ ਹੈ ਇਸ ਲਈ ਬੱਚਿਆਂ ਨੂੰ ਸਾਧ ਸੰਗਤ ਨਾਲ ਜਰੂਰ ਜੋੜਨਾ ਚਾਹੀਦਾ ਹੈ। ਇਸ ਤੋਂ ਪਹਿਲਾਂ ਬੱਚਿਆਂ ਵੱਲੋਂ ਗੀਤਾਂ,  ਡਾਂਡੀਆ, ਗਰੁੱਪ ਸਾਂਗ, ਗਿੱਧਾ, ਭੰਗੜਾ, ਪੰਜਾਬੀ, ਹਿੰਦੀ ਅੰਗਰੇਜ਼ੀ ਭਾਸ਼ਾਵਾਂ ਦਾ ਸਹਾਰਾ ਲੈਂਦੇ ਹੋਏ ਪਿਆਰ ਨਿਮਰਤਾ, ਸ਼ਹਿਨਸੀਲਤਾ, ਅਤੇ ਭਾਈਚਾਰੇ ਨੂੰ ਅਪਨਾਉਣ ਅਤੇ ਇਨਸਾਨੀਅਤ ਦੇ ਰਸਤੇ ਤੇ ਚੱਲਣ  ਸੰਦੇਸ਼ ਦਿੱਤਾ।  ਇਨ੍ਹਾਂ ਬੱਚਿਆਂ ਦੀ ਜਬਾਨ ਚਾਹੇ ਤੋਤਲੀ ਸੀ ਇਨ੍ਹਾਂ ਦੀ ਉਮਰ ਵੀ ਘੱਟ ਸੀ ਲੇਕਿਨ ਇਹਨਾਂ ਵੱਲੋਂ ਅਨੇਕਾਂ ਰੂਪ ਦਿੱਤੇ ਗਏ ਸੰਦੇਸ਼ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀਆਂ ਸਿੱਖਿਆਵਾਂ ਨਾਲ ਭਰਪੂਰ ਸਨ।  ਇਸ ਦੌਰਾਨ ਬੱਚਿਆਂ ਨੇ ਕਿਹਾ ਕਿ  ਨਿਰੰਕਾਰੀ ਮਿਸ਼ਨ ਪ੍ਰਭੂ ਪ੍ਰਮਾਤਮਾ ਦੀ ਜਾਣਕਾਰੀ ਕਰਵਾ ਕੇ ਮਾਨਵ ਜੀਵਨ ਨੂੰ ਸਾਰਥਕਤਾ ਪ੍ਰਦਾਨ ਕਰਦਾ ਹੈ। ਇਸ ਸਮਾਗਮ ਵਿਚ ਸੈਂਕੜੇ ਬੱਚਿਆਂ ਨੇ ਭਾਗ ਲਿਆ।  ਆਖਰ ਵਿਚ ਖੇਤਰੀ ਸੰਚਾਲਕ ਮਹਾਤਮਾ ਸਰੂਪ ਸਿੰਘ ਅਤੇ ਮੁਖੀ ਮਹਾਤਮਾ ਅਵਤਾਰ ਸਿੰਘ ਜੀ ਨੇ  ਬੱਚਿਆਂ ਵੱਲੋਂ ਪੇਸ਼ ਕੀਤੇ ਗਏ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ  ਕਿ ਬੱਚੇ ਕਈ ਦਿਨਾਂ ਤੋਂ ਤਿਆਰੀ ਵਿਚ ਲੱਗੇ ਹੋਏ ਸਨ। ਬੱਚਿਆਂ ਵਲੋਂ ਪੇਸ਼ ਕੀਤੀ ਗਈ ਹਰ ਆਈਟਮ ਵਿਚ ਕੇਵਲ ਬੱਚਿਆਂ ਨੂੰ ਨਹੀਂ ਬਲਕਿ ਵੱਡਿਆਂ ਨੂੰ ਵੀ ਨਿਰੰਕਾਰੀ ਮਿਸ਼ਨ ਦੇ ਸਿਧਾਂਤ,ਗੁਰਮਤ ਤੇ ਇਨਸਾਨੀਅਤ ਦੇ ਰਸਤੇ ਤੇ ਚੱਲਣ ਦੇ ਬਾਰੇ ਵਿਚ ਜਾਣਕਾਰੀ ਹਾਸਲ ਹੋਈ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news