ਦਲਜੀਤ ਕੌਰ/ਦਿੜ੍ਹਬਾ/ਸੰਗਰੂਰ, 28 ਜੂਨ, 2023: ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਬਲਾਕ ਆਗੂ ਗੁਰਵਿੰਦਰ ਸ਼ਾਦੀਹਰੀ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਵਲ ਪ੍ਰਸ਼ਾਸਨ ਵੱਲੋਂ ਲਗਾਤਰ ਦਲਿਤਾਂ ਦੇ ਜ਼ਮੀਨੀ ਮਸਲਿਆਂ ਨੂੰ ਜਾਤੀ ਵਿਤਕਰੇ ਕਾਰਨ ਅਣਗੌਲਿਆਂ ਕੀਤਾ ਜਾ ਰਿਹਾ ਹੈ। ਜਿਸ ਕਾਰਨ ਸਾਦੀਹਰੀ ਪਿੰਡ ਦਾ ਮਹੌਲ ਖਰਾਬ ਕੀਤਾ ਜਾ ਰਿਹਾ ਹੈ ਅਤੇ ਇਸ ਮਹੌਲ ਨੂੰ ਖਰਾਬ ਕਰਨ ਵਾਲੇ ਵਿਅਕਤੀਆਂ ਦੀ ਕੋਈ ਗ੍ਰਿਫਤਾਰੀ ਨਹੀ ਕੀਤੀ ਜਾ ਰਹੀ ਜਿਸ ਕਰਕੇ ਉਹਨਾਂ ਦੀ ਗੁੰਡਾਗਰਦੀ ਦਿਨੋ ਦਿਨ ਵਧ ਰਹੀ ਹੈ। ਨਜੂਲ ਜਮੀਨ ਦਾ ਮਹਿਕਮਾ ਅਤੇ ਐੱਸਡੀਐੱਮ ਦਿੜ੍ਹਬਾ ਲਗਾਤਾਰ ਇੱਕ ਵੱਡੀ ਲੜਾਈ ਨੂੰ ਅੰਜਾਮ ਦੇਣ ਦਾ ਇੰਤਜਾਰ ਕਰ ਰਹੇ ਹਨ।ਆਗੂਆਂ ਨੇ ਕਿਹਾ ਕਿ ਪਿੰਡ ਸ਼ਾਦੀਹਰੀ ਦੇ ਨਜੂਲ ਜਮੀਨ ਦੇ ਹੱਕ ਨੂੰ ਦੇਣ ਸਬੰਧੀ ਮਹਿਕਮਾ ਲਗਾਤਾਰ ਲਾਪਰਵਾਹੀ ਵਰਤ ਰਿਹਾ ਹੈ, ਜਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਪਿੰਡ ਸ਼ਾਦੀਹਰੀ ਦੇ ਦਲਿਤ ਭਾਈਚਾਰੇ ਨਾਲ ਸਬੰਧਤ 400 ਦੇ ਕਰੀਬ ਪਰਿਵਾਰ ਨਜੂਲ ਜਮੀਨ ਤੇ ਖੇਤੀ ਕਰਕੇ ਆਪਣਾ ਜੀਵਨ ਬਸਰ ਕਰ ਰਹੇ ਨੇ ਪਰ ਮੇਲਾ ਐਂਡ ਪਾਰਟੀ ਵੱਲੋਂ 70 ਦੇ ਕਰੀਬ ਬਾਹਰੋਂ ਬੁਲਾਏ ਗੁੰਡਿਆ ਨਾਲ ਮਿਲਕੇ ਉਕਤ ਜਮੀਨ ਚ ਖੇਤੀ ਕਰ ਰਹੇ ਮਜਦੂਰਾਂ ਤੇ ਹਮਲਾ ਕਰ ਦਿੱਤਾ ਜਿਸ ਕਰਕੇ ਜਗਸੀਰ ਪੁੱਤਰ ਨੇਕ ਸਿੰਘ ਦਾ ਸਿਰ ਪਾੜ ਦਿੱਤਾ ਤੇ ਪੈਰ ਦੀਆਂ ਉੰਗਲਾਂ ਤੋੜ ਦਿੱਤੀਆਂ, ਮਿੱਠੂ ਸਿੰਘ ਸਪੁੱਤਰ ਸੇਵਾ ਸਿੰਘ ਦੇ ਸਿਰ ‘ਚ ਸੱਟ ਮਾਰੀ, ਬੂਟਾ ਸਿੰਘ ਪੁੱਤਰ ਤਾਰਾ ਸਿੰਘ ਦੇ ਹੱਥ ਦੀਆਂ ਉੰਗਲਾਂ ਤੋੜ ਦਿੱਤੀਆਂ ਅਤੇ ਹਮਲਾਵਰ ਜਾਂਦੇ ਹੋਏ ਖੇਤ ‘ਚ ਲੱਗੀ ਮੋਟਰ ਦੀਆਂ ਤਾਰਾਂ ਤੇ ਸਟਾਟਰ ਪੁੱਟ ਕੇ ਲੈ ਗਏ ਪਰ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ। ਉਸ ਤੋਂ ਬਾਅਦ ਪ੍ਰਸ਼ਾਸ਼ਨ ਨੇ ਹਮਲਾਵਰਾਂ ਨਾਲ ਮਿਲ ਕੇ ਖੇਤ ‘ਚ ਲੱਗੀ ਮੋਟਰ ਦਾ ਕੁਨੈਕਸਨ ਕੱਟ ਦਿੱਤਾ ਅਤੇ ਮਜਦੂਰਾਂ ਨੂੰ ਉਹਨਾਂ ਦੇ ਪਸ਼ੂਆਂ ਸਮੇਤ ਭੁੱਖੇ ਮਰਨ ਲਈ ਮਜਬੂਰ ਕਰ ਦਿੱਤਾ ਜਿਸ ਤੋਂ ਅੱਕ ਕੇ ਮਜਦੂਰਾਂ ਨੇ ਐੱਸ ਡੀ ਐੱਮ ਦਿੜ੍ਰਬਾ ਦੇ ਦਫਤਰ ਅੱਗੇ ਪਸ਼ੂ ਬੰਨ੍ਹ ਕੇ ਧਰਨਾ ਲਗਾ ਦਿੱਤਾ ਪਰ ਪ੍ਰਸ਼ਾਸ਼ਨ ਵੱਲੋਂ ਮਸਲੇ ਦਾ ਕੋਈ ਹੱਲ ਨਹੀੰ ਕੀਤਾ ਗਿਆ ਅਤੇ ਹੁਣ ਉਸ ਜਮੀਨ ਚ ਲੱਗੇ ਨਹਿਰ ਦੇ ਪਾਣੀ ਦੇ ਨੱਕੇ ਨੂੰ ਧੱਕੇ ਨਾਲ ਬੰਦ ਕੀਤਾ ਜਾ ਰਿਹਾ ਹੈ ਜਦੋਂਕਿ ਇਹ ਐੱਸਡੀਐੱਮ ਦੇ ਅਧਿਕਾਰ ਖੇਤਰ ਚ ਵੀ ਨਹੀੰ ਆਉਂਦਾ ਤੇ ਇਹ ਨਹਿਰੀ ਵਿਭਾਗ ਦੇ ਅਧਿਕਾਰ ਖੇਤਰ ਅਧੀਨ ਆਉਂਦਾ ਹੈ।
ਉਨ੍ਹਾਂ ਕਿਹਾ ਕਿ ਇਸ ਤਰਾਂ ਐੱਸ ਡੀ ਐੱਮ ਅਤੇ ਸਬੰਧਤ ਮਹਿਕਮੇ ਵੱਲੋੰ ਹਮਲਾਵਰਾਂ ਨਾਲ ਮਿਲਕੇ ਸਾਜਿਸਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਇਹ ਨਹਿਰੀ ਪਾਣੀ ਦਾ ਨੱਕਾ ਬੰਦ ਕੀਤਾ ਗਿਆ ਤਾਂ ਸਮੂਹ ਦਲਿਤ ਭਾਈਚਾਰੇ ਵੱਲੋਂ ਐੱਸ ਡੀ ਐੱਮ ਦਫਤਰ ਦਿੜ੍ਹਬਾ ਅੱਗੇ ਅੱਗ ਲਗਾ ਕੇ ਆਤਮਦਾਹ ਕੀਤਾ ਜਾਵੇਗਾ ਅਤੇ ਇਸਦੀ ਪੂਰਨ ਰੂਪ ‘ਚ ਜਿੰਮੇਵਾਰੀ ਐੱਸ ਡੀ ਐੱਮ ਦਿੜ੍ਹਬਾ ਅਤੇ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਮੱਖਣ ਸਿੰਘ, ਸੀਤਾ ਸਿੰਘ, ਜਗਰੂਪ ਸਿੰਘ, ਰਾਜ ਖਾਲਸਾ, ਗੁਲਜਾਰਾ ਸਿੰਘ, ਹਾਕਮ ਸਿੰਘ, ਲਖਵਿੰਦਰ ਸਿੰਘ, ਤੇਜਾ ਸਿੰਘ, ਨੈਬ ਸਿੰਘ, ਗੁਰਜੀਤ ਸਿੰਘ, ਗੁਰਤੇਜ ਸਿੰਘ. ਨਿਹਾਲ ਸਿੰਘ, ਗੱਗ ਸਿੰਘ, ਸ਼ੇਰਾ ਸਿੰਘ, ਜਗਿੰਦਰ ਸਿੰਘ, ਸ਼ੇਰਾ ਸਿੰਘ, ਦਰਸ਼ਨ ਸਿੰਘ, ਦਾਰਾ ਸਿੰਘ ਆਦਿ ਹਾਜਰ ਸਨ