November 22, 2025 9:48 am

ਨਸ਼ਿਆਂ ਦੀ ਵਰਤੋਂ ਵਿਰੋਧੀ ਅੰਤਰਰਾਸ਼ਟਰੀ ਦਿਵਸ ਮੌਕੇ ਆਸ ਕਿਰਨ ਡਰੱਗ ਕਾਉਂਸਲਿੰਗ ਅਤੇ ਮੁੜ ਵਸੇਬਾ ਕੇਂਦਰ ਵਿਖੇ ਸਮਾਗਮ ਆਯੋਜਿਤ।  

Share:

ਹੁਸ਼ਿਆਰਪੁਰ 28 ਜੂਨ ( ਤਰਸੇਮ ਦੀਵਾਨਾ ) ਹਰ ਸਾਲ 26 ਜੂਨ ਦੇ ਦਿਨ ਨੂੰ ਵਿਸ਼ਵ ਭਰ ਵਿੱਚ ਨਸ਼ਿਆਂ ਦੀ ਵਰਤੋਂ ਵਿਰੋਧੀ ਅੰਤਰਰਾਸ਼ਟਰੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸੇ ਹੀ ਸੰਬੰਧ ਵਿਚ ਨਿਰੋਲ ਧਾਰਮਿਕ ਅਤੇ ਸਮਾਜ ਸੇਵੀ ਸੰਸਥਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਸੰਨ ਈਸਵੀ 2001 ਤੋਂ ਹੁਸ਼ਿਆਰਪੁਰ ਵਿਖੇ ਸਫਲਤਾ ਪੂਰਵਕ ਚਲਾਏ ਜਾ ਰਹੇ ਆਸ ਕਿਰਨ ਡਰੱਗ ਕਾਊੰਸਲਿੰਗ ਅਤੇ ਮੁੜ ਵਸੇਬਾ ਕੇਂਦਰ ਹੁਸ਼ਿਆਰਪੁਰ ਵਿਖੇ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਤੋਂ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਰਾਜ ਕੁਮਾਰ, ਕੌਂਸਲਰ ਮੈਡਮ ਚਿਤਰਾ ਚੌਧਰੀ, ਮੈਡਮ ਸੁਖਪ੍ਰੀਤ, ਕੇਂਦਰ ਦੇ ਪ੍ਰੋਜੈਕਟ ਡਾਇਰੈਕਟਰ ਡਾ ਜਸਵਿੰਦਰ ਸਿੰਘ ਡੋਗਰਾ, ਡਾਕਟਰ ਸੁਖਜੀਤ ਚਨਿਆਣਾ ਨੇ ਸੰਬੋਧਨ ਕੀਤਾ। ਸਮਾਗਮ ਦੇ ਅੰਤ ਵਿਚ ਬਾਹਰੋਂ ਆਏ ਪਤਵੰਤਿਆਂ ਨੂੰ ਯਾਦ ਚਿੰਨ੍ਹ ਵੀ ਭੇਂਟ ਕੀਤੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੌਂਸਲਰ ਸ ਬਹਾਦਰ ਸਿੰਘ ਸਿੱਧੂ, ਸ ਗੁਰਪ੍ਰੀਤ ਸਿੰਘ ਪਥਿਆਲ, ਸ ਸੁਖਵਿੰਦਰ ਸਿੰਘ, ਸ ਅਮਨਦੀਪ ਸਿੰਘ, ਮੈਡਮ ਕਿਰਨ, ਸ ਜਸਪਾਲ ਸਿੰਘ ਵੀ ਹਾਜ਼ਰ ਸਨ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news