September 22, 2026 6:16 pm

ਨੀਤੀ ਆਯੋਗ ਕੌਂਸਲ ਬੈਠਕ ਦਾ ਬਾਈਕਾਟ ਲੋਕ ਵਿਰੋਧੀ ਤੇ ਗ਼ੈਰਜ਼ਿੰਮੇਵਾਰਾਨਾ ਫ਼ੈਸਲਾ: ਭਾਜਪਾ

Share:

ਨਵੀਂ ਦਿੱਲੀ, 27 ਮਈ/ਭਾਜਪਾ ਨੇ ਅੱਜ ਨੀਤੀ ਆਯੋਗ ਕੌਂਸਲ ਮੀਟਿੰਗ ਦਾ ਬਾਈਕਾਟ ਕਰਨ ਵਾਲੇ ਮੁੱਖ ਮੰਤਰੀਆਂ ‘ਤੇ ਵਰ੍ਹਦਿਆਂ ਉਨ੍ਹਾਂ ਦੇ ਫੈਸਲੇ ਨੂੰ ‘ਲੋਕ ਵਿਰੋਧੀ’ ਅਤੇ ‘ਗੈਰ-ਜ਼ਿੰਮੇਵਾਰਾਨਾ’ ਕਰਾਰ ਦਿੱਤਾ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਨੀਤੀ ਆਯੋਗ ਦੇਸ਼ ਦੇ ਵਿਕਾਸ ਲਈ ਮੁੱਖ ਸੰਸਥਾ ਹੈ। ਆਯੋਗ ਦੀ ਅੱਠਵੀਂ ਗਵਰਨਿੰਗ ਕੌਂਸਲ ਦੀ ਮੀਟਿੰਗ ਵਿੱਚ 100 ਦੇ ਕਰੀਬ ਮੁੱਦਿਆਂ ‘ਤੇ ਚਰਚਾ ਕਰਨ ਦੀ ਤਜਵੀਜ਼ ਸੀ ਪਰ ਅੱਠ ਰਾਜਾਂ ਦੇ ਮੁੱਖ ਮੰਤਰੀ ਇਸ ਵਿੱਚ ਸ਼ਾਮਲ ਹੋਣ ਲਈ ਨਹੀਂ ਆਏ।

seculartvindia
Author: seculartvindia

Leave a Comment

Voting poll

[democracy id="1"]

latest news