September 22, 2026 5:16 pm

ਆਈਪੀਐੱਲ: ਚੇਨੱਈ ਤੇ ਗੁਜਰਾਤ ’ਚ ਹੋਵੇਗਾ ਖ਼ਿਤਾਬੀ ਭੇੜ

Share:

ਅਹਿਮਦਾਬਾਦ, 27 ਮਈ/ਚੇਨੱਈ ਸੁਪਰਕਿੰਗਜ਼ (ਸੀਐੱਸਕੇ) ਤੇ ਗੁਜਰਾਤ ਟਾਈਟਨਜ਼ ਵਿਚਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦਾ ਖ਼ਿਤਾਬੀ ਮੁਕਾਬਲਾ ਭਲਕੇ ਐਤਵਾਰ ਨੂੰ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਚੇਨੱਈ ਸੁਪਰਕਿੰਗਜ਼ ਦਾ ਕਪਤਾਨ ਮਹਿੰਦਰ ਸਿੰਘ ਧੋਨੀ ਟੀਮ ਲਈ ਪੰਜਵਾਂ ਆਈਪੀਐੱਲ ਖ਼ਿਤਾਬ ਜਿੱਤ ਕੇ ਆਪਣੀ ‘ਵਿਦਾਇਗੀ’ ਨੂੰ ਸ਼ਾਨਦਾਰ ਬਣਾਉਣਾ ਚਾਹੇਗਾ। ਇਸ ਸਟੇਡੀਅਮ ’ਤੇ 1,32,000 ਦਰਸ਼ਕ 42 ਸਾਲਾ ਧੋਨੀ ਨੂੰ ਸ਼ਾਇਦ ਆਖ਼ਰੀ ਵਾਰ ਪੀਲੀ ਜਰਸੀ ਵਿੱਚ ਦੇਖਣਗੇ। ਉਧਰ, ਗੁਜਰਾਤ ਟਾਈਟਨਜ਼ ਦਾ ਬੱਲੇਬਾਜ਼ ਸ਼ੁੱਭਮਨ ਗਿੱਲ ਆਪਣੇ ਹੱਥ ਵਿੱਚ ਆਈਪੀਐੱਲ ਟਰਾਫੀ ਚੁੱਕਣ ਲਈ ਬੇਤਾਬ ਹੋਵੇਗਾ। ਤਿੰਨ ਸੈਂਕੜੇ ਅਤੇ 851 ਦੌੜਾਂ ਬਣਾ ਚੁੱਕੇ ਗਿੱਲ ਦੇ ਬੱਲੇ ’ਤੇ ਰੋਕ ਲਗਾਉਣਾ ਚੇਨੱਈ ਦੇ ਗੇਂਦਬਾਜ਼ਾਂ ਲਈ ਸਭ ਤੋਂ ਵੱਡੀ ਚੁਣੌਤੀ ਹੋਵੇਗੀ। ਧੋਨੀ ਜ਼ਿਆਦਾਤਰ ਮੈਚਾਂ ਵਿੱਚ ਅੱਠਵੇਂ ਨੰਬਰ ’ਤੇ ਬੱਲੇਬਾਜ਼ੀ ਕਰਨ ਲਈ ਉਤਰਿਆ ਹੈ। ਉਸ ਦਾ ਜਾਦੂ ਕਦੇ ਖ਼ਤਮ ਨਹੀਂ ਹੋਵੇਗਾ। ਉਸ ਦੀ ਕਪਤਾਨੀ ਦਾ ਭਾਰਤੀ ਕ੍ਰਿਕਟ ਦੇ ਇਤਿਹਾਸ ਵਿੱਚ ਨਾਮ ਬਣਿਆ ਰਹੇਗਾ।-ਪੀਟੀਆਈ

seculartvindia
Author: seculartvindia

Leave a Comment

Voting poll

[democracy id="1"]

latest news