
ਹੁਸ਼ਿਆਰਪੁਰ 28 ਅਪ੍ਰੈਲ ( ਤਰਸੇਮ ਦੀਵਾਨਾ ) ਸੀਨੀਅਰ ਟਕਸਾਲੀ ਅਕਾਲੀ ਅਤੇ ਸਾਬਕਾ ਫੈਡਰੇਸ਼ਨ ਆਗੂ ਜਥੇਦਾਰ ਰਵਿੰਦਰ ਸਿੰਘ ਪਾੜਾ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਦੁਆਰਾ ਸਿੱਖ ਕੌਮ ਅਤੇ ਪੰਜਾਬੀਆਂ ਲਈ ਵੱਡੀ ਕੁਰਬਾਨੀ ਕਰ ਕੇ ਦਿੱਤੀਆਂ ਸੇਵਾਵਾਂ ਤੋਂ ਪ੍ਰਭਾਵਤ ਹੋ ਕੇ ਜਲੰਧਰ ਜ਼ਿਮਨੀ ਚੋਣ ਦੌਰਾਨ ਅਕਾਲੀ ਦਲ ਬਾਦਲ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ (ਅਮ੍ਰਿਤਸਰ) ਵਿੱਚ ਸਾਥੀਆਂ ਸਮੇਤ ਸ਼ਾਮਲ ਹੋ ਗਏ ਅਤੇ ਪਾਰਟੀ ਉਮੀਦਵਾਰ ਗੁਰਜੰਟ ਸਿੰਘ ਕੱਟੂ ਨੂੰ ਜਿਤਾਉਣ ਲਈ ਦਿਨ ਰਾਤ ਇਕ ਕਰਕੇ ਜਿਤਾਉਣ ਦਾ ਭਰੋਸਾ ਪਾਰਟੀ ਪ੍ਰਧਾਨ ਨੂੰ ਦਿੱਤਾ ਇਸ ਸਮੇਂ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਰਵਿੰਦਰ ਸਿੰਘ ਪਾੜਾ ਨੂੰ ਪਾਰਟੀ ਵਿੱਚ ਸ਼ਾਮਲ ਹੋਣ ਤੇ ਸਿਰੋਪਾਓ ਪਾ ਕੇ ਸਨਮਾਨ ਕੀਤਾ ਅਤੇ ਕਿਹਾ ਕੇ ਜਥੇਦਾਰ ਰਵਿੰਦਰ ਸਿੰਘ ਪਾੜਾ ਦੀਆਂ ਪੰਥਕ ਸੇਵਾਵਾਂ ਨੂੰ ਦੇਖਦੇ ਹੋਏ ਪਾਰਟੀ ਵਿਚ ਯੋਗ ਸਥਾਨ ਦਿੱਤਾ ਜਾਵੇਗਾ ਇਸ ਸਮੇਂ ਗੁਰਦੀਪ ਸਿੰਘ ਖੁਣ ਖੁਣ ਜ਼ਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਸ ਸਮੇਂ ਜਸਵਿੰਦਰ ਸਿੰਘ ਪਾਹੜਾ ਨੂੰ ਪਾਰਟੀ ਵਿੱਚ ਸ਼ਾਮਲ ਹੋਣ ਤੇ ਮੁਬਾਰਕਵਾਦ ਦਿੱਤੀ ਅਤੇ ਕਿਹਾ ਕਿ ਜਥੇਦਾਰ ਪਾੜਾ ਦੇ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਬਹੁਤ ਮਜ਼ਬੂਤੀ ਮਿਲੇਗੀ ਇਸ ਸਮੇਂ ਮਾਸਟਰ ਕੁਲਦੀਪ ਸਿੰਘ ਮਸੀਤੀ, ਗੁਰਨਾਮ ਸਿੰਘ ਸਿੰਗੜੀਵਾਲਾ ਜ਼ਿਲਾ ਜਰਨਲ ਸਕੱਤਰ ,ਪਰਮਿੰਦਰ ਸਿੰਘ ਖ਼ਾਲਸਾ ਸਰਕਲ ਪ੍ਰਧਾਨ ਮੁਕੇਰੀਆਂ, ਸੁਖਦੇਵ ਸਿੰਘ ਮਿਰਚਾਂ ਵਾਲੇ, ਸਤਵੰਤ ਸਿੰਘ ਮੁਰਾਦਪੁਰ, ਸੁਖਦੇਵ ਸਿੰਘ ਕਾਹਰੀ, ਅਵਤਾਰ ਸਿੰਘ ਮਾਹੀ ਦਾ ਬਡਾਲਾ,ਸਰਪੰਚ ਗੁਰਨਾਮ ਸਿੰਘ ਭਾਗੋਵਾਲ ਸਤਨਾਮ ਸਿੰਘ ਧਾਮੀਆਂ, ਸੰਤੋਖ ਸਿੰਘ ਡੱਲੇਵਾਲ, ਸਤਨਾਮ ਸਿੰਘ ਫੌਜੀ, ਸ਼ਫ਼ੀ ਮੁਹੰਮਦ ਗੁੱਜਰ, ਸਰਬਜੀਤ ਸਿੰਘ ਰੰਗਾ, ਹਰਚੰਦ ਸਿੰਘ ਟਾਂਡਾ ਚੂੜੀਆਂ, ਭਜਨ ਸਿੰਘ ਟਾਂਡਾ ਚੂੜੀਆਂ ਅਤੇ ਚਾਨਣ ਸਿੰਘ ਆਦਿ ਹਾਜਰ ਸਨ