
ਹੁਸ਼ਿਆਰਪੁਰ 8 ਅਗਸਤ (ਤਰਸੇਮ ਦੀਵਾਨਾ )-ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.)ਪੰਜਾਬ ਦੀ ਵਿਸ਼ੇਸ਼ ਮੀਟਿੰਗ ਚੇਅਰਮੈਨ ਸੰਤ ਸਰਵਣ ਦਾਸ ਜੀ ਬੋਹਣ,ਪ੍ਰਧਾਨ ਸੰਤ ਨਿਰਮਲ ਦਾਸ ਬਾਬੇ ਜੌੜੇ ਦੀ ਪ੍ਰਧਾਨਗੀ ਹੇਠ ਡੇਰਾ ਸੰਤ ਸੀਤਲ ਦਾਸ ਬੋਹਣ ਵਿਖੇ ਹੋਈ। ਇਸ ਮੌਕੇ ਸ੍ਰੀ ਗੁਰੂ ਰਵਿਦਾਸ ਸਦਨ ਨਜਦੀਕ ਸ੍ਰੀ ਚਰਨਛੋਹ ਗੰਗਾ ਖੁਰਾਲਗੜ ਸਾਹਿਬ ਵਿਖੇ 19 ਅਗਸਤ ਨੂੰ ਲੱਗਣ ਵਾਲੇ ਵਿਸ਼ਾਲ ਅੱਖਾਂ ਅਤੇ ਮੈਡੀਕਲ ਕੈਂਪ ਸਬੰਧੀ ਮਹਾਪੁਰਸ਼ਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਸਮੂਹ ਸੰਗਤ ਨੂੰ ਵੱਡੀ ਗਿਣਤੀ ਵਿਚ ਪਹੁੰਚ ਕੇ ਇਸ ਮਹਾਨ ਕੈਂਪ ਦਾ ਲਾਭ ਉਠਾਉਣ ਲਈ ਬੇਨਤੀ ਕੀਤੀ। ਇਸ ਮੌਕੇ ਚੇਅਰਮੈਨ ਸੰਤ ਸਰਵਣ ਦਾਸ ਬੋਹਣ , ਸੰਤ ਨਿਰਮਲ ਦਾਸ ਬਾਬੇ ਜੌੜੇ ਪ੍ਰਧਾਨ ਨੇ ਦਸਿਆ ਕਿ 19 ਅਗਸਤ 2023 ਦਿਨ ਸ਼ਨੀਵਾਰ ਸਵੇਰੇ 9 ਵਜੇ ਸੁਖਮਣੀ ਸਾਹਿਬ ਜੀ ਦੇ ਜਾਪ ਤੋਂ ਉਪਰੰਤ ਅਕਾਲ ਪੁਰਖ ਦੇ ਚਰਨਾਂ ‘ਚ ਅਰਦਾਸ ਕਰਕੇ ਮਹਾਨ ਮੁਫਤ ਅੱਖਾਂ ਅਤੇ ਮੈਡੀਕਲ ਕੈਂਪ ਦੀ ਆਰੰਭਤਾ ਹੋਵੇਗੀ। ਉਨਾਂ ਦਸਿਆ ਕਿ ਸੰਤ ਬਾਬਾ ਪ੍ਰੀਤਮ ਦਾਸ ਮੈਮੋਰੀਅਲ ਚੈਰੀਟੇਬਲ ਹਸਪਤਾਲ ਰਾਏਪੁਰ ਰਸੂਲ ਪੁਰ,ਸੰਗਤ ਏਡ ਸੁਸਾਇਟੀ (ਰਜਿ.)ਯੂ ਕੇ ਵਲੋਂ ਦੇਸੀ ਦਵਾਈਆਂ , ਅੱਖਾਂ ਤੇ ਦੰਦਾਂ ਦਾ ਫ੍ਰੀ ਮੈਡੀਕਲ ਚੈਕਅੱਪ ਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨਛੋਹ ਧਰਤੀ ਤੇ ਲਗਾਇਆ ਜਾ ਰਿਹਾ ਹੈ। ਸੰਤ ਪਰਮਜੀਤ ਦਾਸ ਨਗਰ ਵਾਲੇ ਲੰਗਰ, ਸੰਤ ਰਮੇਸ਼ ਦਾਸ ਸ਼ੇਰਪੁਰ ਢਕੋਂ ਚਾਹ ਅਤੇ ਪ੍ਰਸ਼ਾਦ,ਸੰਤ ਪ੍ਰਮੇਸ਼ਵਰੀ ਦਾਸ ਸ਼ੇਖੇ ਜਲ ਦੀ ਸੇਵਾ ਅਤੇ ਹੋਰ ਡੇਰਿਆਂ ਦੇ ਸੰਤ ਮਹਾਂਪੁਰਸ਼ ਸੇਵਾ ਨਿਭਾਉਣਗੇ।
ਇਸ ਮੌਕੇ ਹਾਜ਼ਰ ਸੰਤ ਸਰਵਣ ਦਾਸ ਜੀ ਬੋਹਣ ਚੇਅਰਮੈਨ,ਸੰਤ ਨਿਰਮਲ ਦਾਸ ਬਾਬੇ ਜੌੜੇ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ ਪੰਜਾਬ, ਸੰਤ ਇੰਦਰ ਦਾਸ ਸ਼ੇਖੇ ਜਨ. ਸਕੱਤਰ, ਸੰਤ ਪਰਮਜੀਤ ਦਾਸ ਨਗਰ,ਸੰਤ ਧਰਮਪਾਲ ਸ਼ੇਰਗੜ,ਸੰਤ ਰਮੇਸ਼ ਦਾਸ ਸ਼ੇਰਪੁਰ ਢਕੋੰ, ਸੰਤ ਜਸਵੰਤ ਦਾਸ ਰਾਵਲਪਿੰਡੀ,ਸੰਤ ਸੰਤੋਖ ਦਾਸ ਭਾਰਟਾ ਗਨੇਸ਼ਪੁਰ, ਬਾਬਾ ਬਲਕਾਰ ਸਿੰਘ ਤੱਗੜ ਵਡਾਲਾ, ਸੰਤ ਬੀਬੀ ਕੁਲਦੀਪ ਕੌਰ ਮਹਿਨਾ,ਸੰਤੋਸ਼ ਕੁਮਾਰੀ ਮੈਂਬਰ ਬਿਲਡਿੰਗ ਇੰਚਾਰਜ, ਸੰਤ ਕੁਲਦੀਪ ਦਾਸ ਬਸੀ ਮਰੂਫ, ਸੰਤ ਪ੍ਰਮੇਸ਼ਰੀ ਦਾਸ, ਸੰਤ ਸਰੂਪ ਸਿੰਘ ਬੋਹਾਨੀ, ਸੰਤ ਪ੍ਰੇਮ ਦਾਸ ਭਗਾਣਾ ਸ਼ਿਵ ਨਰਾਇਣ ਮਰਨਾਈਆਂ ਹਾਜਰ ਸਨ।