ਬਰੇਟਾ 6 ਸਤੰਬਰ (ਗੋਪਾਲ ਸ਼ਰਮਾਂ) ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ ਬਿਨਾਂ ਕਿਸੇ ਮਹੀਨਾਵਾਰ ਤਨਖਾਹ ਤੋਂ ਸਿਰਫ ਮਾਣ ਭੱਤੇ ਉੱਪਰ ਕੰਮ ਕਰ ਰਹੇ 417 ਦੇ ਕਰੀਬ ਮੋਟੀਵੇਟਰ ਵਰਕਰਾਂ ਨੇ ਮੋਗਾ ਤੋਂ ਬਾਅਦ ਅੰਮ੍ਰਿਤਸਰ ਸਾਹਿਬ ਵਿਖੇ ਮੁੱਖ ਮੰਤਰੀ ਪੰਜਾਬ ਦਾ ਕਾਲੇ ਝੰਡਿਆਂ ਨਾਲ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਜਾਣਕਾਰੀ ਦਿੰਦਿਆਂ ਸੂਬਾ ਆਗੂ ਰਵਿੰਦਰ ਅਲੀਸ਼ੇਰ ਅਤੇ ਰਣਜੀਤ ਸਿੰਘ ਰਾਣਾ ਨੇ ਦੱਸਿਆ ਕਿ ਲੋਹੜੀ ਵਾਲੇ ਦਿਨ ਮੁੱਖ ਮੰਤਰੀ ਪੰਜਾਬ ਨੇ ਮੋਟੀਵੇਟਰਾਂ ਅਤੇ ਐਜੂਕੇਸ਼ਨ ਵਲੰਟੀਅਰਜ ਨੂੰ ਪੱਕਾ ਕਰਨ ਦਾ ਐਲਾਨ ਕੀਤਾ ਸੀ ਵਾਅਦੇ ਮੁਤਾਬਿਕ ਸਰਕਾਰ ਨੇ ਐਜੂਕੇਸ਼ਨ ਵਲੰਟੀਅਰਜ ਨੂੰ ਪੱਕਾ ਕਰ ਦਿੱਤਾ ਗਿਆ ਹੈ ਪਰ ਅੱਜ ਤੱਕ ਮੋਟੀਵੇਟਰਾਂ ਨੂੰ ਪੱਕਾ ਕਰਨ ਲਈ ਜਲ ਸਪਲਾਈ ਦੇ ਵਿਭਾਗ ਮੁੱਖੀ ਮੁਹੰਮਦ ਇਸ਼ਫਾਕ ਵੱਲੋਂ ਕੋਈ ਤਜ਼ਵੀਜ ਨਹੀਂ ਬਣਾਈ ਗਈ ਜਿਸਦੇ ਰੋਸ ਵੱਜੋਂ ਮੋਟੀਵੇਟਰ ਵਰਕਰ ਯੂਨੀਅਨ ਪੰਜਾਬ ਦੇ ਵਰਕਰਾਂ ਨੇ 13 ਸਤੰਬਰ ਨੂੰ ਅੰਮ੍ਰਿਤਸਰ ਦੇ ਪਿੰਡ ਛੇਹਟਾ ਵਿਖੇ ਮੁੱਖ ਮੰਤਰੀ ਪੰਜਾਬ ਦੁਆਰਾ ਸਕੂਲ ਆਫ ਐਮੀਨਸ ਦਾ ਉਦਘਾਟਨ ਕੀਤਾ ਜਾਵੇਗਾ ਇਸ ਸਮਾਗਮ ਦੌਰਾਨ ਪੰਜਾਬ ਭਰ ਚੋ ਮੋਟੀਵੇਟਰਾ ਦੁਆਰਾ ਮੁੱਖ ਮੰਤਰੀ ਪੰਜਾਬ ਦਾ ਕਾਲੇ ਝੰਡਿਆਂ ਨਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਰਣਵੀਰ ਰਵੀ ਕੁਲਰੀਆਂ ਤੇ ਸਤਨਾਮ ਸਿੰਘ ਨੇ ਦੱਸਿਆ ਕਿ ਜਦੋਂ ਤੱਕ ਮੁੱਖ ਮੰਤਰੀ ਪੰਜਾਬ ਉਹਨਾ ਨੂੰ ਪੱਕੇ ਕਰਨ ਦੇ ਐਲਾਨ ਨੂੰ ਅਮਲੀ ਜਾਮਾ ਨਹੀਂ ਪਹਿਨਾਉਂਦੇ ਉਦੋ ਤੱਕ ਮੁੱਖ ਮੰਤਰੀ ਦੇ ਹਰੇਕ ਰਾਜ ਪੱਧਰੀ ਸਮਾਗਮ ਵਿੱਚ ਕਾਲੇ ਝੰਡਿਆਂ ਨਾਲ ਪ੍ਰਦਰਸ਼ਨ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਜੇਕਰ ਇਸ ਦੌਰਾਨ ਕਿਸੇ ਵੀ ਵਰਕਰ ਦਾ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਉਸਦੀ ਜਿੰਮੇਵਾਰੀ ਜਿਲਾ ਪ੍ਰਸਾਸ਼ਨ ਅੰਮ੍ਰਿਤਸਰ ਸਾਹਿਬ,ਬਿਜਲੀ ਮੰਤਰੀ ਹਰਭਜਨ ਸਿੰਘ ਈ ਟੀ ਉ ਦੀ ਹੋਵੇਗੀ ਕਿਉਂਕਿ ਪਹਿਲਾਂ ਰੱਖੜ ਪੁੰਨਿਆ ਦੇ ਮੇਲੇ ਦੌਰਾਨ ਬਿਜਲੀ ਮੰਤਰੀ ਅਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸਾਹਿਬ ਨੇ ਮੋਟੀਵੇਟਰਾਂ ਦੀਆਂ ਮੰਗਾਂ ਜਾਇਜ ਦੱਸਦੇ ਹੋਏ ਜਲਦ ਮੁੱਖ ਮੰਤਰੀ ਤੋਂ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਸੀ।
13 ਸਤੰਬਰ ਦੇ ਮੁੱਖ ਮੰਤਰੀ ਸਮਾਗਮ ਵਿਚ ਮੋਟੀਵੇਟਰ ਕਰਨਗੇ ਕਾਲੇ ਝੰਡਿਆਂ ਨਾਲ ਪ੍ਰਦਰਸ਼ਨ
Share:
Voting poll
What does "money" mean to you?