ਹੁਸ਼ਿਆਰਪੁਰ,2 ਅਕਤੂਬਰ ( ਤਰਸੇਮ ਦੀਵਾਨਾ ) ਹੁਸ਼ਿਆਰਪੁਰ ਜ਼ਿਲ੍ਹੇ ਦੇ ਮਾਹਿਲਪੁਰ ਦੀ ਧੀ ਹਰਮਿਲਨ ਬੈਂਸ ਨੇ ਚੀਨ ਵਿੱਚ ਹੋ ਰਹੀਆਂ ਏਸ਼ੀਅਨ ਖੇਡਾਂ ਅਥਲੈਟਿਕਸ ਦੀਆਂ ਔਰਤਾਂ ਦੀ 1500 ਮੀਟਰ ਦੌੜ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭਾਰਤ ਲਈ ਚਾਂਦੀ ਦਾ ਤਗ਼ਮਾ ਜਿੱਤਿਆ। ਹਰਮਿਲਨ ਬੈਂਸ ਨੂੰ ਇਸ ਵੱਡੀ ਪ੍ਰਾਪਤੀ ‘ਤੇ ਵਧਾਈ ਦਿੰਦਿਆਂ ਭਾਜਪਾ ਸਪੋਰਟਸ ਸੈੱਲ ਦੇ ਸੂਬਾ ਪ੍ਰਧਾਨ ਡਾ: ਰਮਨ ਘਈ ਨੇ ਆਸ ਪ੍ਰਗਟਾਈ ਕਿ ਏਸ਼ੀਅਨ ਖੇਡਾਂ ਤੋਂ ਬਾਅਦ ਹੁਸ਼ਿਆਰਪੁਰ ਦੀ ਇਹ ਧੀ ਉਲੰਪਿਕ ਅਤੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ‘ਚ ਵੀ ਭਾਰਤ ਦੀ ਨੁਮਾਇੰਦਗੀ ਕਰਕੇ ਦੇਸ਼ ਲਈ ਤਗਮਾ ਜਿੱਤੇਗੀ |
ਹਰਮਿਲਨ ਦੇ ਚਾਂਦੀ ਦਾ ਤਗਮਾ ਜਿੱਤਣ ‘ਤੇ, ਡਾ: ਰਮਨ ਘਈ ਨੇ ਉਸ ਦੀ ਅਗਲੀ ਈਵੈਂਟ, ਏਸ਼ੀਅਨ ਖੇਡਾਂ 400 ਮੀਟਰ ਦੌੜ ਲਈ ਉਸ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਡਾ: ਘਈ ਨੇ ਅੰਤਰਰਾਸ਼ਟਰੀ ਅਥਲੀਟ ਅਤੇ ਹਰਮਿਲਨ ਬੈਂਸ ਦੇ ਪਿਤਾ ਅਮਨ ਬੈਂਸ, ਅੰਤਰਰਾਸ਼ਟਰੀ ਐਥਲੀਟ ਮਾਤਾ ਮਾਧੁਰੀ ਸਿੰਘ ਅਤੇ ਬੈਂਸ ਪਰਿਵਾਰ ਨੂੰ ਹਰਮਿਲਨ ਦੀ ਸਫਲਤਾ ‘ਤੇ ਵਧਾਈ ਦਿੱਤੀ |
ਫੋਟੋ : ਅਜਮੇਰ ਦੀਵਾਨਾ