August 26, 2026 7:32 pm

ਸੰਸਦ ’ਚ ਵਿਘਨ ਨੂੰ ਸਿਆਸੀ ਰਣਨੀਤੀ ਦੇ ਹਥਿਆਰ ਵਜੋਂ ਨਾ ਵਰਤਿਆ ਜਾਵੇ: ਧਨਖੜ

Share:

ਨਵੀਂ ਦਿੱਲੀ, 23 ਜੁਲਾਈ/ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਐਤਵਾਰ ਨੂੰ ਕਿਹਾ ਕਿ ਲੋਕਤੰਤਰ ਦੇ ਮੰਦਰ (ਸੰਸਦ) ਵਿੱਚ ਵਿਘਨ ਦੀ ਕਾਰਵਾਈ ਨੂੰ ਸਿਆਸੀ ਰਣਨੀਤੀ ਦੇ ਹਥਿਆਰ ਵਜੋਂ ਨਾ ਵਰਤਿਆ ਜਾਵੇ। ਉਹ ਇੱਥੇ ਜਾਮੀਆ ਮਿਲੀਆ ਇਸਲਾਮੀਆ ਵਿੱਚ ਕਾਨਵੋਕੇਸ਼ਨ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਿੱਖਿਆ ਸਮਾਜ ਦੇ ਵਿਕਾਸ ਲਈ ਮਹੱਤਵਪੂਰਨ ਹੈ। ਉਨ੍ਹਾਂ ਨੌਜਵਾਨਾਂ ਨੂੰ ਖੁਦ ਨੂੰ ਸਮਰੱਥ ਬਣਾਉਣ ਲਈ ਕਿਹਾ। ਧਨਖੜ ਨੇ ਕਿਹਾ, ‘‘ਲੋਕਾਂ ਦੀ ਭਲਾਈ ਲਈ ਜਮਹੂਰੀਅਤ ਵਿੱਚ ਸੰਵਾਦ, ਚਰਚਾ, ਵਿਚਾਰ-ਵਟਾਂਦਰਾ ਅਤੇ ਬਹਿਸ ਦਾ ਹੋਣਾ ਜ਼ਰੂਰੀ ਹੈ। ਅਸਲ ’ਚ, ਲੋਕਤੰਤਰ ਵਿਘਨ ਦੀ ਕਾਰਵਾਈ ਲਈ ਨਹੀਂ ਹੋ ਸਕਦਾ।’’ -ਪੀਟੀਆਈ

seculartvindia
Author: seculartvindia

Leave a Comment

Voting poll

[democracy id="1"]

latest news