
ਹੁਸ਼ਿਆਰਪੁਰ 17 ਅਗਸਤ (ਤਰਸੇਮ ਦੀਵਾਨਾ ) ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ ਦੇ ਰਾਸ਼ਟਰੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਇਨੀਂ ਦਿਨੀਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਲਈ , ਆਦਿ ਧਰਮ ਦੇ ਮਹਾਨ ਰਹਿਬਰਾਂ ਦੇ ਕ੍ਰਾਂਤੀਕਾਰੀ ਮਿਸ਼ਨ ਨੂੰ ਜਨ ਜਨ ਤਕ ਪਹੁੰਚਾਉਣ ਲਈ ਵਿਦੇਸ਼ ਯਾਤਰਾ ਤੇ ਹਨ ਜਿਥੇ ਉਹ ਸਤਿਸੰਗ ਰਾਹੀਂ ਸਤਿਗੁਰੂ ਜੀ ਦੀ ਬਾਣੀ ਅਤੇ ਰਹਿਬਰਾਂ ਦੇ ਚਲਾਏ ਆਦਿ ਧਰਮ ਮਿਸ਼ਨ ਨਾਲ ਸੰਗਤਾਂ ਨੂੰ ਜੋੜ ਰਹੇ ਹਨ। ਸ੍ਰੀ ਗੁਰੂ ਰਵਿਦਾਸ ਟੈਪਂਲ ਸਾਉਥਹਾਲ ਕਮੇਟੀ ਇਗਲੈਂਡ ਵੱਲੋਂ ਪ੍ਰਧਾਨ ਆਤਮਾ ਦਾਸ, ਜਰਨਲ ਸਕੱਤਰ ਸ਼ਿਵ ਰੱਤੂ, ਨਛੱਤਰ ਕਲਸੀ ਅਤੇ ਸਮੂਹ ਪ੍ਰਬੰਧਕ ਕਮੇਟੀ ਨੇ ਸੰਤ ਸਤਵਿੰਦਰ ਹੀਰਾ ਦਾ ਨਿੱਘਾ ਸਵਾਗਤ ਕੀਤਾ ਅਤੇ ਸੰਗਤਾਂ ਨੇ ਸਤਿਸੰਗ ਦਾ ਅਨੰਦ ਮਾਣਿਆ। ਇਸੇ ਤਰਾਂ ਸ੍ਰੀ ਗੁਰੂ ਰਵਿਦਾਸ ਭਵਨ ਬਰਮਿੰਘਮ (ਯੂ ਕੇ ) ਵਿਖੇ ਵੀ ਆਦਿ ਧਰਮ ਦਿਵਸ ਬੜੀ ਸ਼ਰਧਾ ਨਾਲ ਮਨਾਇਆ ਗਿਆ।ਇਸ ਸਮੇਂ ਸੰਤ ਸਤਵਿੰਦਰ ਹੀਰਾ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ “ਸਤਿਸੰਗਤਿ ਮਿਲ ਰਹੀਏ ਮਾਧੋ ਜੈਸੇ ਮਧੁਪ ਮਖੀਰਾ” ਦਾ ਉਪਦੇਸ਼ ਗੁਰੂ ਜੀ ਨੇ ਇਸ ਕਰਕੇ ਦਿੱਤਾ ਸੀ ਕਿ ਸਮਾਜ ਵਿਚ ਆਪਸੀ ਪ੍ਰੇਮ ਪਿਆਰ,ਭਾਈਚਾਰਾ ਕਾਇਮ ਰਹੇ ਅਤੇ ਸੰਕਟ ਦੇ ਸਮੇਂ ਸਾਰੇ ਮਧੂ ਮੱਖੀਆਂ ਵਾਂਗ ਇਕੱਠੇ ਹੋ ਕੇ ਜਾਲਮ ਤੇ ਜ਼ੁਲਮ ਦਾ ਟਾਕਰਾ ਕਰ ਸਕਣ। ਉਨਾਂ ਕਿਹਾ ਕਿ ਭਾਵੇਂ ਹੀ ਆਦਿ ਧਰਮੀ ਸਮਾਜ ਬਾਬੂ ਮੰਗੂ ਰਾਮ ਮੁਗੋਵਾਲੀਆ ਅਤੇ ਬਾਬਾ ਸਾਹਿਬ ਡਾ. ਅੰਬੇਡਕਰ ਦੀ ਮਹਾਨ ਕ੍ਰਿਪਾ ਨਾਲ ਪੜ ਲਿਖ ਕੇ ਚੰਗੀਆਂ ਚੰਗੀਆਂ ਨੌਕਰੀਆਂ ਤੇ ਲੱਗ ਚੁੱਕਾ ਹੈ,ਵੱਡੇ ਵੱਡੇ ਕਾਰੋਬਾਰ ਕਰ ਰਿਹਾ ਹੈ ਅਤੇ ਵਿਦੇਸ਼ਾਂ ਵਿਚ ਪੱਕੇ ਤੌਰ ਤੇ ਵਸ ਚੁੱਕਾ ਹੈ ਪਰ ਜਦੋਂ ਕਿੱਧਰੇ ਆਦਿ ਧਰਮੀ ਕੌਮ ਤੇ ਜ਼ੁਲਮ ਤਸ਼ੱਦਦ ਹੁੰਦਾ ਹੈ ਸਮਾਜ ਦੀਆਂ ਔਰਤਾਂ ਤੇ ਅਤਿਆਚਾਰ ਹੁੰਦੇ ਹਨ ਤਾਂ ਫਿਰ ਇਹ ਮਹਿਸੂਸ ਹੁੰਦਾ ਹੈ ਕਿ ਗੁਰੂ ਜੀ ਦੇ ਉਪਦੇਸ਼ ਨੂੰ ਪੂਰੀ ਤਰਾਂ ਸਮਾਜ ਨੇ ਆਪਣੇ ਜੀਵਨ ਵਿਚ ਲਾਗੂ ਹੀ ਨਹੀਂ ਕੀਤਾ,ਮੰਨਿਆ ਹੀ ਨਹੀਂ। ਓਨਾ ਕਿਹਾ ਅੱਜ ਵੀ ਸਮਾਂ ਹੈ ਕਿ ਆਦਿ ਧਰਮੀ ਬਹੁਜਨ ਸਮਾਜ ਨੂੰ ਇਕ ਇਕ ਝੰਡੇ ਹੇਠ ਅਤੇ ਇਕ ਆਗੂ ਆਦਿ ਧਰਮ ਗੁਰੂ ਸੰਤ ਸਰਵਣ ਦਾਸ ਜੀ ਦੀ ਯੋਗ ਅਗਵਾਈ ਹੇਠ ਇਕੱਠੇ ਹੋ ਕੇ ਆਪਣੇ ਧਾਰਮਿਕ, ਸਮਾਜਿਕ ਅਤੇ ਸੰਵਿਧਾਨਕ ਅਧਿਕਾਰਾਂ ਦੀ ਰਾਖੀ ਕਰਨ ਲਈ ਇਕਜੁੱਟ ਹੋ ਜਾਣਾ ਚਾਹੀਦਾ ਹੈ। ਇਸ ਮੌਕੇ ਸ੍ਰੀ ਗੁਰੂ ਰਵਿਦਾਸ ਭਵਨ ਗ੍ਰੇਵਜੇਂਡ (ਯ ਕੇ ) ਵਿਖੇ ਵੀ ਸੰਗਤਾਂ ਵਲੋਂ ਸੰਤ ਸਤਵਿੰਦਰ ਹੀਰਾ ਦਾ ਹਾਰਦਿਕ ਸਵਾਗਤ ਕੀਤਾ ਗਿਆ।ਇਥੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਸੰਤ ਹੀਰਾ ਨੇ ਕਿਹਾ ਕਿ ਆਦਿ ਧਰਮ ਮਿਸ਼ਨ ਦੇ ਬਾਨੀ ਬਾਬਾ ਬੰਤਾ ਰਾਮ ਘੇੜਾ ਨੇ ਜੀਵਨ ਭਰ ਖੋਜਾਂ ਕਰਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਅਸਥਾਨ ਸੀਰ ਗੋਵਰਧਨ ਪੁਰ ਕਾਂਸ਼ੀ ਅਤੇ ਸ੍ਰੀ ਚਰਨਛੋਹ ਗੰਗਾ ਖੁਰਾਲਗੜ ਸਾਹਿਬ ਵਰਗੇ ਮਹਾਨ ਅਸਥਾਨ ਸੰਗਤਾਂ ਨੂੰ ਦਿੱਤੇ ਹਨ,ਜਿਥੇ ਅੱਜ ਭਾਰੀ ਗਿਣਤੀ ਵਿੱਚ ਸੰਗਤਾਂ ਸਤਿਗੁਰੂ ਰਵਿਦਾਸ ਜੀ ਦੇ ਦਰਸ਼ਨ ਕਰਦੀਆਂ ਹਨ। ਇਸ ਮੌਕੇ ਦਿਲਾਵਰ ਸਿੰਘ ਬਾਘਾ ਪ੍ਰਧਾਨ, ਗਿਆਨੀ ਗੁਰਦੇਵ ਸਿੰਘ, ਗੁਰਦੀਪ ਰਾਮ ਬੰਗੜ ਮੇਅਰ,ਸ਼ਰਧਾ ਰਾਮ ਕਲੇਰ, ਰਾਮ ਲਾਲ, ਤਰਲੋਕ ਸਿੰਘ ਕਲਸੀ ਅਤੇ ਭਾਰੀ ਗਿਣਤੀ ਵਿਚ ਸੰਗਤਾਂ ਹਾਜਰ ਸਨ।