November 21, 2025 1:34 am

ਸੁਪਰੀਮ ਕੋਰਟ ਵੱਲੋਂ ਨੀਟ ਦੇ ਵਿਵਾਦਤ ਸਵਾਲ ਦੀ ਜਾਂਚ ਦਾ ਹੁਕਮ

Share:

ਨਵੀਂ ਦਿੱਲੀ, 22 ਜੁਲਾਈ//ਸੁਪਰੀਮ ਕੋਰਟ ਵਿੱਚ ਅੱਜ ਨੀਟ ਮਾਮਲੇ ’ਤੇ ਸੁਣਵਾਈ ਹੋਈ। ਚੀਫ ਜਸਟਿਸ ਡੀ ਵਾਈ ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਇਸ ਮੌਕੇ 40 ਤੋਂ ਜ਼ਿਆਦਾ ਪਟੀਸ਼ਨਾਂ ’ਤੇ ਸੁਣਵਾਈ ਕੀਤੀ। ਜਿਸ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਕਿ ਦੋ ਸਹੀ ਵਿਕਲਪਾਂ ਵਾਲੇ ਫਿਜ਼ਿਕਸ ਦੇ ਸਵਾਲ ਨੰਬਰ 19 ਦੀ ਜਾਂਚ ਹੋਣੀ ਚਾਹੀਦੀ ਹੈ। ਇਸ ਪ੍ਰੀਖਿਆ ਵਿੱਚ ਦੋ ਸਹੀ ਵਿਕਲਪ ਦੇ ਕੇ 44 ਵਿਦਿਆਰਥੀਆਂ ਨੇ ਗਰੇਸ ਅੰਕ ਪ੍ਰਾਪਤ ਕੀਤੇ ਸਨ। ਸਰਵਉਚ ਅਦਾਲਤ ਨੇ ਕਿਹਾ ਕਿ ਇਸ ਮਾਮਲੇ ’ਤੇ ਆਈਆਈਟੀ ਦਿੱਲੀ ਦੇ ਮਾਹਿਰਾਂ ਦੀ ਰਾਇ ਲਈ ਜਾਵੇ। ਅਦਾਲਤ ਨੇ ਹੁਕਮ ਦਿੱਤਾ ਕਿ ਆਈਆਈਟੀ ਦਿੱਲੀ ਦੇ ਡਾਇਰੈਕਟਰ ਦੋ ਸਹੀ ਜਵਾਬਾਂ ਦੀ ਜਾਂਚ ਲਈ ਤਿੰਨ ਮੈਂਬਰਾਂ ਦੀ ਮਾਹਿਰ ਕਮੇਟੀ ਬਣਾਉਣ ਤੇ ਮਾਹਿਰਾਂ ਦੀ ਟੀਮ ਦੋਵਾਂ ਵਿਚੋਂ ਸਹੀ ਸਵਾਲ ਦੀ ਚੋਣ ਕਰ ਕੇ ਦੁਪਹਿਰ 12 ਵਜੇ ਤੱਕ ਰਜਿਸਟਰਾਰ ਨੂੰ ਆਪਣੀ ਰਾਇ ਭੇਜੇ। ਸੁੁਪਰੀਮ ਕੋਰਟ ਵਿਚ ਇਹ ਚੌਥੀ ਸੁਣਵਾਈ ਸੀ ਤੇ ਅਗਲੀ ਸੁਣਵਾਈ ਭਲਕੇ ਮੁੜ ਹੋਵੇਗੀ।

 

seculartvindia
Author: seculartvindia

Leave a Comment

Voting poll

What does "money" mean to you?
  • Add your answer

latest news