
ਹੁਸ਼ਿਆਰਪੁਰ 21 ਅਕਤੂਬਰ ( ਤਰਸੇਮ ਦੀਵਾਨਾ ) ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ (ਸਿੱਧੂ ਮੂਸੇ ਵਾਲਾ) ਨੂੰ ਇਨਸਾਫ ਦਿਵਾਉਣ ਲਈ ਸ੍ਰੀ ਅਨੰਦਪੁਰ ਸਾਹਿਬ ਤੋਂ ਇੱਕ ਇਨਸਾਫ ਮਾਰਚ ਕੱਢਿਆ ਜਾਵੇਗਾ ਜੋ ਕਿ ਪਹਿਲਾਂ ਸ੍ਰੀ ਆਨੰਦਪੁਰ ਸਾਹਿਬ ਤਖਤ ਸ੍ਰੀ ਕੇਸਗੜ ਸਾਹਿਬ ਤੋਂ ਮੱਥਾ ਟੇਕ ਕੇ ਰਵਾਨਾ ਹੋਵੇਗਾ ਅਤੇ ਫਿਰ ਮੂਸੇ ਪਿੰਡ ਜਾਵੇਗਾ ਅਤੇ ਮੂਸੇ ਪਿੰਡ ਤੋਂ ਡੀ ਜੀ ਪੀ ਦਫਤਰ ਚੰਡੀਗੜ੍ਹ ਜਾ ਕੇ ਮਾਣਯੋਗ ਡੀਜੀਪੀ ਸਾਹਿਬ ਨੂੰ ਇੱਕ ਮੰਗ ਪੱਤਰ ਦੇਵੇਗਾ । ਇਸ ਮੰਗ ਪੱਤਰ ਰਾਹੀਂ ਮੰਗ ਕੀਤੀ ਜਾਵੇਗੀ ਕਿ ਜੋ ਲੋਰੈਂਸ ਬਿਸ਼ਨੋਈ ਦੀ ਜੇਲ ਤੋਂ ਜੋ ਇੰਟਰਵਿਊ ਹੋਈ ਸੀ ਉਸ ਦੇ ਵਿੱਚ ਉਸ ਨੂੰ ਇੱਕ ਹੀਰੋ ਬਣਾ ਕੇ ਪੇਸ਼ ਕੀਤਾ ਗਿਆ ਸੀ ਜੋ ਕਿ ਬਹੁਤ ਹੀ ਮਾੜੀ ਗੱਲ ਹੈ ਉਹ ਇੰਟਰਵਿਊ ਜਿਸ ਨੇ ਕੀਤੀ ਸੀ ਅਤੇ ਜਿਸ ਨੇ ਕਰਵਾਈ ਸੀ ਇਹੋ ਜਿਹੇ ਵਿਅਕਤੀਆਂ ਤੇ ਸਖਤ ਕਾਰਵਾਈ ਕੀਤੀ ਜਾਵੇ ਅਤੇ ਜੋ ਪਿਛਲੇ ਦਿਨੀ ਵੀਡੀਓ ਵਾਇਰਲ ਹੋਈ ਸੀ ਅਯੋਧਿਆ ਦੇ ਕੋਲ ਜਿਸ ਜਗ੍ਹਾ ਤੇ ਮੂਸੇ ਵਾਲਾ ਦੇ ਕਾਤਲ ਰਹੇ ਸਨ ਉਹਨਾਂ ਨੂੰ ਕਿਸ ਲੀਡਰ ਨੇ ਉਥੇ ਰੱਖਿਆ ਸੀ ਇਹੋ ਜਿਹੇ ਵਿਅਕਤੀਆਂ ਤੇ ਵੀ ਕਾਰਵਾਈ ਕੀਤੀ ਜਾਵੇ ਜਿਵੇਂ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਨੇ ਕੁਝ ਸਮਾਂ ਪਹਿਲਾਂ ਕਿਹਾ ਸੀ ਕਿ ਗੋਲਡੀ ਬਰਾੜ ਨੂੰ ਵਿਦੇਸ਼ ਦੇ ਵਿੱਚ ਫੜ ਲਿਆ ਹੈ ਪਰ ਹੁਣ ਤੱਕ ਭਾਰਤ ਨਹੀਂ ਲਿਆਂਦਾ ਗਿਆ ਜੇਕਰ ਫੜ ਲਿਆ
ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਆਉਣ ਵਾਲੀ 1 ਨਵੰਬਰ ਨੂੰ ਗੁਰੂਆਂ ਦੀ ਪਵਿੱਤਰ ਧਰਤੀ ਸ੍ਰੀ ਅਨੰਦਪੁਰ ਸਾਹਿਬ ਤੋਂ ਇੱਕ ਇਨਸਾਫ ਮਾਰਚ ਕੱਢਿਆ ਜਾਵੇਗਾ ਜੋ ਕਿ ਪਹਿਲਾਂ ਮਰਹੂਮ ਸਿੱਧੂ ਮੂਸੇ ਵਾਲਾ ਦੇ ਪਿੰਡ ਮੂਸਾ ਜਾਵੇਗਾ ਉਸ ਤੋਂ ਬਾਅਦ ਮਾਨਯੋਗ ਡੀ ਜੀ ਪੀ ਦਫਤਰ ਚੰਡੀਗੜ੍ਹ ਜਾ ਕੇ ਡੀ ਜੀ ਪੀ ਨੂੰ ਇੱਕ ਮੰਗ ਪੱਤਰ ਦਿੱਤਾ ਜਾਵੇਗਾ ਤਾਂ ਜੋ ਸਿੱਧੂ ਮੂਸੇ ਵਾਲਾ ਨੂੰ ਇਨਸਾਫ ਦਵਾਇਆ ਜਾ ਸਕੇ ।