August 4, 2026 5:49 am

ਬਰੈਂਪਟਨ ਕੈਨੇਡਾ ਵਿਖੇ ਕਾਰ ਅਤੇ ਟਰੱਕ ਵਿਚਾਲੇ ਹੋਈ ਸੜਕ ਹਾਦਸੇ ਵਿੱਚ ਟੱਕਰ ਹੋ ਜਾਣ ਦੌਰਾਨ ਇਕ  ਪੰਜਾਬੀ ਨੋਜਵਾਨ ਦੀ ਮੌਤ

Share:

ਬਰੈਂਪਟਨ,21 ਅਕਤੂਬਰ (ਰਾਜ ਗੋਗਨਾ/ ਕੁਲਤਰਨ ਪਧਿਆਣਾ)- ਬੀਤੇਂ ਦਿਨ ਕੈਨੇਡਾ ਦੇ ਸ਼ਹਿਰ ਬਰੈਂਪਟਨ ’ਚ ਪਟਿਆਲਾ ਜ਼ਿਲ੍ਹੇ ਦੇ ਪਾਤੜਾਂ ਦੇ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਨੌਜਵਾਨ ਤਰਵਿੰਦਰ ਸਿੰਘ ਪੁੱਤਰ ਜਸਪਾਲ ਸਿੰਘ ਪਿੰਡ ਸੇਲਵਾਲਾ ਤਹਿ ਪਾਤੜਾਂ ਜ਼ਿਲ੍ਹਾ ਪਟਿਆਲਾ ਥੋੜ੍ਹਾ ਸਮਾਂ ਪਹਿਲਾਂ ਹੀ ਕੈਨੇਡਾ ਗਿਆ ਸੀ। ਜਿਸ ਦੀ ਬੀਤੇ ਦਿਨੀਂ ਬਰੈਂਪਟਨ ਵਿਖੇ ਕਾਰ ਅਤੇ ਟਰੱਕ ਵਿਚਾਲੇ ਹੋਈ ਟੱਕਰ ਦੌਰਾਨ ਮੌਤ ਹੋ ਗਈ।
ਇਸ ਦਰਦਨਾਕ ਘਟਨਾ ਤੋਂ ਬਾਅਦ ਪਰਿਵਾਰ ਵਿਚ ਸੋਗ ਦੀ ਲਹਿਰ ਹੈ। ਸੂਤਰਾਂ ਮੁਤਾਬਕ ਮ੍ਰਿਤਕ ਤਰਵਿੰਦਰ ਸਿੰਘ ਆਪਣੀ ਪਤਨੀ ਨਾਲ ਕੰਮ ਕਰਨ ਕੈਨੇਡਾ ਗਿਆ ਹੋਇਆ ਸੀ। ਮ੍ਰਿਤਕ ਨੌਜਵਾਨ ਦੇ ਭਰਾ ਨੇ ਦੱਸਿਆ ਕਿ ਉਸ ਦਾ ਭਰਾ ਪਿਤਾ ਨੂੰ ਕਹਿੰਦਾ ਸੀ ਕਿ ਪਿਤਾ ਜੀ ਚਿੰਤਾ ਨਾ ਕਰੋ, ਉਹ ਪਿੰਡ ਵਿਚ ਇਕ ਘਰ ਅਤੇ ਇੱਕ ਟਰੱਕ ਲੈ ਲਵੇਗਾ।ਅਸੀਂ ਦੋਵੇਂ ਪਤੀ-ਪਤਨੀ ਇੱਥੇ ਮਿਹਨਤ ਕਰਾਂਗੇ ਪਰ ਬੀਤੀ ਸਵੇਰੇ ਜਦੋਂ ਉਹ ਕਾਰ ਰਾਹੀਂ ਜਾ ਰਿਹਾ ਸੀ ਤਾਂ ਇਕ ਟਰਾਲੀ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਹ ਸੂਚਨਾ ਜਦੋਂ ਪਰਿਵਾਰ ਕੋਲ ਪਹੁੰਚੀ ਤਾਂ ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ ਹੋ ਗਿਆ। ਨੌਜਵਾਨ ਪੁੱਤਰ ਦੀ ਮੌਤ ਤੋਂ ਬਾਅਦ ਟੁੱਟ ਚੁੱਕੇ ਪਰਿਵਾਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਨੌਜਵਾਨ ਪੁੱਤਰ ਦੀ ਦੇਹ ਭਾਰਤ ਲਿਆਉਣ ਵਿਚ ਉਨ੍ਹਾਂ ਦੀ ਮਦਦ ਕੀਤੀ ਜਾਵੇ।

seculartvindia
Author: seculartvindia

Leave a Comment

Voting poll

[democracy id="1"]

latest news