November 22, 2025 10:48 am

ਸਿੱਖਸ ਆਫ ਅਮੈਰਿਕਾ ਨੇ ਭਾਰਤ ਦੇ ਸਾਬਕਾ ਵਾਈਸ ਪ੍ਰੈਜ਼ੀਡੈਂਟ ਵੈਂਕਈਆ ਨਾਇਡੂ ਦਾ ਕੀਤਾ ਸਨਮਾਨ  

Share:

ਵਾਸ਼ਿੰਗਟਨ, 11 ਜੁਲਾਈ (ਰਾਜ ਗੋਗਨਾ )- ਭਾਰਤੀ ਭਾਈਚਾਰੇ ਦੀਆਂ ਸੰਸਥਾਵਾਂ ਵਲੋਂ ਬੀਤੇ ਦਿਨੀਂ ਅਮਰੀਕਾ ਦੇ ਸੂਬੇ ਵਰਜ਼ੀਨੀਆਂ ਦੇ ਸ਼ਹਿਰ ਚੈਂਟਲੀ ਵਿਖੇਂ ਦਿ ਬੈਲੇਵਿਊ ਕਾਨਫਰੰਸ ਐਂਡ ਈਵੈਂਟ ਸੈਂਟਰ’ ਵਿੱਚ ਭਾਰਤ ਦੇ ਸਾਬਕਾ ਉੱਪ-ਰਾਸ਼ਟਰਪਤੀ ਸ਼੍ਰੀ ਵੈਂਕਈਆ ਨਾਇਡੂ ਦੇ ਸਨਮਾਨ ’ਚ ਇਕ ਉੱਚ ਪੱਧਰੀ ਸਮਾਗਮ ਦਾ ਅਯੋਜਨ ਕੀਤਾ ਗਿਆ। ਇਸ ਸਨਮਾਨ ਸਮਾਰੋਹ ਮੌਕੇ ਸਿੱਖਸ ਆਫ ਅਮਰੀਕਾ ਦਾ ਉੱਚ ਪੱਧਰੀ ਵਫਦ ਚੇਅਰਮੈਨ ਸ: ਜਸਦੀਪ ਸਿੰਘ  ਜੱਸੀ ਦੀ ਅਗਵਾਈ ’ਚ ਸ਼ਾਮਿਲ ਹੋਇਆ ਜਿਸ ਵਿਚ ਕੰਵਲਜੀਤ ਸਿੰਘ ਸੋਨੀ, ਬਲਜਿੰਦਰ ਸਿੰਘ ਸ਼ੰਮੀ, ਰਤਨ ਸਿੰਘ, ਵਰਿੰਦਰ ਸਿੰਘ, ਜਸਵੰਤ ਸਿੰਘ ਧਾਲੀਵਾਲ, ਚਰਨਜੀਤ ਸਿੰਘ ਸਰਪੰਚ, ਸੁਖਵਿੰਦਰ ਸਿੰਘ ਘੋਗਾ, ਅਰਜਿੰਦਰ ਸਿੰਘ ਲਾਡੀ ਤੋਂ ਇਲਾਵਾ ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਗੁਰਦੁਆਰਾ ਸਾਹਿਬ ਦੇ ਚੇਅਰਮੈਨ ਚਰਨਜੀਤ ਸਿੰਘ ਸਰਪੰਚ ਵੀ ਸ਼ਾਮਿਲ ਸਨ।ਸ: ਜਸਦੀਪ ਸਿੰਘ ਜੱਸੀ ਦੀ ਅਗਵਾਈ ’ਚ ਸਿੱਖਸ ਆਫ ਅਮੈਰਿਕਾ ਦੇ ਵਫਦ ਵਲੋਂ ਸਾਬਕਾ ਉੱਪ-ਰਾਸ਼ਟਰਪਤੀ ਵੈਂਕਈਆ ਨਾਇਡੂ ਨੂੰ ਸਨਮਾਨ ਭੇਂਟ ਕੀਤਾ ਗਿਆ। ਇਸ ਮੌਕੇ ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਜਦੋਂ ਵੀ ਵੈਂਕਈਆ ਨਾਇਡੂ ਅਮਰੀਕਾ ਆਏ ਹਨ, ਉਹਨਾਂ ਨੇ ਸਿੱਖ ਮਸਲਿਆਂ ਨੂੰ ਬਹੁਤ ਧਿਆਨ ਨਾਲ ਸੁਣਿਆ ਅਤੇ ਉੱਚ ਪੱਧਰ ਤੱਕ ਪਹੁੰਚਾਇਆ ਹੈ, ਜਿਸ ਲਈ ਅਸੀਂ ਉਹਨਾਂ ਦੇ ਹਮੇਸ਼ਾ ਧੰਨਵਾਦੀ ਰਹਾਂਗੇ। ਉਹਨਾਂ ਦੱਸਿਆ ਕਿ ਉਹ ਸ਼੍ਰੀ ਵੈਂਕਈਆ ਨਾਇਡੂ ਦੇ ਉੱਪ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਵੀ ਉਹਨਾਂ ਨੂੰ ਮਿਲ ਚੱੁਕੇ ਹਨ, ਉਹਨਾਂ ਉਸ ਵੇਲੇ ਵੀ ਸਿੱਖਸ ਆਫ ਅਮੈਰਿਕਾ ਨੂੰ ਮਾਣ ਦਿੱਤਾ ਸੀ। ਉਹਨਾਂ ਕਿਹਾ ਕਿ ਅਸੀਂ ਉਹਨਾਂ ਨੂੰ ਸਨਾਮਨਿਤ ਕਰ ਕੇ ਮਾਣ ਮਹਿਸੂਸ ਕਰ ਰਹੇ ਹਾਂ।

seculartvindia
Author: seculartvindia

Leave a Comment

Voting poll

What does "money" mean to you?
  • Add your answer

latest news