November 22, 2025 10:28 am

ਸ਼ਹੀਦ ਕਿਰਨਜੀਤ ਕੌਰ ਮਹਿਲਕਲਾਂ ਯਾਦਗਾਰੀ ਸਮਾਗਮ ਨੂੰ ਸਫ਼ਲ ਬਨਾਉਣ ਲਈ ਜਨਤਕ ਜਮਹੂਰੀ ਜਥੇਬੰਦੀਆਂ ਦਾ ਧੰਨਵਾਦ

Share:

ਦਲਜੀਤ ਕੌਰ/ਮਹਿਲਕਲਾਂ, 13 ਅਗਸਤ, 2023: ਸ਼ਹੀਦ ਕਿਰਨਜੀਤ ਕੌਰ ਯਾਦਗਾਰ ਕਮੇਟੀ ਦੇ ਆਗੂਆਂ ਨੇ ਮਹਿਲਕਲਾਂ ਲੋਕ ਘੋਲ ਦੇ 26ਵੇਂ 12 ਅਗਸਤ ਨੂੰ ਦਾਣਾ ਮੰਡੀ ਮਹਿਲਕਲਾਂ ਵਿਖੇ ਮਨਾਏ ਗਏ ਸਮਾਗਮ ਨੂੰ ਸਫ਼ਲ ਬਨਾਉਣ ਲਈ ਜਨਤਕ ਜਮਹੂਰੀ ਜਥੇਬੰਦੀਆਂ ਦਾ ਧੰਨਵਾਦ ਕੀਤਾ ਹੈ। ਯਾਦਗਾਰ ਕਮੇਟੀ ਮਹਿਲਕਲਾਂ ਵੱਲੋਂ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਨਵੀਨਰ ਨਰਾਇਣ ਦੱਤ, ਮੈਂਬਰਾਂ ਮਨਜੀਤ ਧਨੇਰ, ਗੁਰਮੀਤ ਸੁਖਪੁਰਾ, ਮਲਕੀਤ ਵਜੀਦਕੇ, ਜਰਨੈਲ ਸਿੰਘ ਚੰਨਣਵਾਲ, ਮਾਸਟਰ ਪ੍ਰੇਮ ਕੁਮਾਰ ਨੇ ਕਿਹਾ ਕਿ ਇਸ ਸਮਾਗਮ ਨੂੰ ਸਫ਼ਲ ਬਨਾਉਣ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਇਨਕਲਾਬੀ ਕੇਂਦਰ ਪੰਜਾਬ, ਡੈਮੋਕ੍ਰੇਟਿਕ ਟੀਚਰਜ ਫਰੰਟ, ਟੈਕਨੀਕਲ ਸਰਵਿਸਿਜ਼ ਯੂਨੀਅਨ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ (ਕੁਲਵੰਤ ਪੰਡੋਰੀ), ਮੁਲਾਜ਼ਮ ਡਿਫੈਂਸ ਕਮੇਟੀ ਅਤੇ ਹੋਰ ਜਥੇਬੰਦੀਆਂ ਨੇ ਮਹੀਨਾ ਭਰ ਪੂਰੇ ਜ਼ਿਲ੍ਹੇ ਵਿੱਚ ਜਨਤਕ ਮੁਹਿੰਮ ਚਲਾਈ ਹੈ। ਇਸ ਮੁਹਿੰਮ ਦੌਰਾਨ ਜਨਤਕ ਜਥੇਬੰਦੀਆਂ ਦੇ ਆਗੂਆਂ ਕੁਲਵੰਤ ਸਿੰਘ ਭਦੌੜ, ਸਾਹਿਬ ਸਿੰਘ ਬਡਬਰ, ਜਗਰਾਜ ਸਿੰਘ ਹਰਦਾਸਪੁਰਾ, ਗੁਰਦੇਵ ਸਿੰਘ ਮਾਂਗੇਵਾਲ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਬਾਬੂ ਸਿੰਘ ਖੁੱਡੀ ਕਲਾਂ, ਅਮਨਦੀਪ ਸਿੰਘ ਰਾਏਸਰ, ਕਾਲਾ ਜੈਦ, ਅਮਰਜੀਤ ਕੌਰ, ਡਾ ਰਜਿੰਦਰ ਪਾਲ, ਖੁਸਮੰਦਰ ਪਾਲ, ਸੁਖਵਿੰਦਰ ਸਿੰਘ ਠੀਕਰੀਵਾਲ, ਜਸਪਾਲ ਚੀਮਾ, ਯਾਦਵਿੰਦਰ ਠੀਕਰੀਵਾਲ, ਲਖਵਿੰਦਰ ਸਿੰਘ ਠੀਕਰੀਵਾਲਾ, ਹਰਪ੍ਰੀਤ, ਜਗਜੀਤ ਬੱਲਮਗੜ੍ਹ, ਕੁਲਵੀਰ ਸਿੰਘ ਠੀਕਰੀਵਾਲਾ, ਦਰਸ਼ਨ ਸਿੰਘ ਦਸੌਂਦਾ ਸਿੰਘ ਵਾਲਾ, ਬਲਵੰਤ ਸਿੰਘ ਬਰਨਾਲਾ, ਡਾ. ਅਮਰਜੀਤ ਸਿੰਘ, ਡਾ. ਦਰਵਾਰ ਸਿੰਘ, ਡਾ. ਜਸਵੰਤ ਸਿੰਘ, ਡਾ. ਕੇਸਰ ਖਾਨ, ਡਾ. ਨਿਰਭੈ ਸਿੰਘ, ਡਾ. ਬਾਰੂ ਮੁਹੰਮਦ, ਬਿੱਕਰ ਸਿੰਘ ਔਲਖ, ਜਗਜੀਤ ਸਿੰਘ ਠੀਕਰੀਵਾਲਾ, ਨਿਰਮਲ ਸਿੰਘ ਚੁਹਾਣਕੇ, ਪਿਸ਼ੌਰਾ ਸਿੰਘ ਹਮੀਦੀ, ਪਲਵਿੰਦਰ ਸਿੰਘ ਠੀਕਰੀਵਾਲਾ, ਲਖਵੀਰ ਸਿੰਘ, ਅੰਮ੍ਰਿਤ ਪਾਲ, ਕੁਲਦੀਪ ਸਿੰਘ ਸੰਘੇੜਾ, ਦਰਸ਼ਨ ਸਿੰਘ ਬਦਰਾ, ਤਰਸੇਮ ਰਾਜੀਆ, ਜਗਸੀਰ ਸਿੰਘ, ਨਵਦੀਪ ਸਿੰਘ, ਮਨਦੀਪ ਸੱਦੋਵਾਲ, ਕਰਮਜੀਤ ਸਿੰਘ ਜੱਗੀ, ਰਮਨਪ੍ਰੀਤ, ਅਮਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਗੂ ਸ਼ਾਮਿਲ ਰਹੇ।
ਆਗੂਆਂ ਨੇ ਦੱਸਿਆ ਕਿ ਇਸ ਲਈ 72 ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੰਬੋਧਿਤ ਹੋਇਆ ਗਿਆ, ਇੱਕ ਬੀ ਐਡ ਕਾਲਜ ਦੀ ਵਿਦਿਆਰਥੀਆਂ ਅਤੇ ਅਧਿਆਪਕਾਂ, 40 ਪਿੰਡਾਂ ਵਿੱਚ ਕਿਸਾਨ -ਮਜਦੂਰਾਂ-ਔਰਤਾਂ ਦੀਆਂ ਸਾਂਝੀਆਂ ਮੀਟਿੰਗਾਂ, 5 ਨਿਰੋਲ ਮਜ਼ਦੂਰਾਂ ਦੀਆਂ ਮੀਟਿੰਗਾਂ, 36 ਪਿੰਡਾਂ ਵਿੱਚ ਆਮ ਪ੍ਰਚਾਰ ਰਾਹੀਂ 6000 ਦੀ ਗਿਣਤੀ ਵਿੱਚ ਲੀਫਲੈਟ, 1500 ਵੱਡ ਆਕਾਰੀ ਰੰਗਦਾਰ ਪੋਸਟਰ, 7 ਪਿੰਡਾਂ ਵਿੱਚ ਦਸਤਾਵੇਜ਼ੀ ਫ਼ਿਲਮ ਰਾਹੀਂ, ਦੋ ਆਗੂਆਂ ਦੀਆਂ ਚੇਤੰਨ ਮੀਟਿੰਗਾਂ, ਇੱਕ ਯਾਦਗਾਰ ਕਮੇਟੀ ਮਹਿਲਕਲਾਂ ਵੱਲੋਂ ਜਨਤਕ ਜਮਹੂਰੀ ਜਥੇਬੰਦੀਆਂ ਦੇ ਆਗੂਆਂ ਦੀ ਵਧਵੀਂ ਮੀਟਿੰਗ, ਤਿੰਨ ਵਿਦੇਸ਼ਾਂ ਵਿੱਚ ਰਹਿ ਰਹੇ ਨੌਜਵਾਨਾਂ ਨਾਲ ਮੀਟਿੰਗਾਂ, ਦਸ ਵਿਦਵਾਨ ਬੁਲਾਰਿਆਂ ਨਾਲ ਰੋਜ਼ਾਨਾ 40-45 ਮਿੰਟ ਲਾਈਵ ਵਾਰਤਾਵਾਂ ਕੀਤੀਆਂ ਗਈਆਂ। ਸੋਸ਼ਲ ਮੀਡੀਆ ਰਾਹੀਂ ਦੋ ਵਿਸਥਾਰ ਵਾਰਤਾਵਾਂ ਹੋਈਆਂ। ਵਿਉਂਤਬੱਧ ਸਕੀਮ ਦੌਰਾਨ ਮਹਿਲਕਲਾਂ ਲੋਕ ਘੋਲ ਦੇ ਜਬਰ ਅਤੇ ਟਾਕਰੇ ਦਾ ਇਤਿਹਾਸ, ਮਹਿਲਕਲਾਂ ਲੋਕ ਘੋਲ ਦਾ ਵਿਗਿਆਨ, ਸਾਂਝੇ ਲੋਕ ਘੋਲ ਦਾ ਚੁਣੌਤੀਆਂ ਅਤੇ ਜਿੱਤਾਂ ਦਾ ਵਿਰਸਾ, ਔਰਤਾਂ ਦੀ ਮੁਕੰਮਲ ਮੁਕਤੀ ਦਾ ਸਵਾਲ ਆਦਿ ਮਹੱਤਵਪੂਰਨ ਪੱਖਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਮਾਜ ਵਿੱਚ ਚਾਰ ਬਰਾਬਰੀਆਂ (ਸਮਾਜਿਕ ਸਬੰਧਾਂ, ਪ੍ਰਬੰਧਾਂ, ਵਿਚਾਰਾਂ ਅਤੇ ਆਰਥਿਕ ਆਜ਼ਾਦੀ) ਹਾਸਲ ਕਰਦਿਆਂ ਇਨਕਲਾਬ ਕਰਨ ਰਾਹੀਂ ਨਵਾਂ ਪ੍ਰਬੰਧ ਸਿਰਜਣ ਦੀ ਲੋੜ ‘ਤੇ ਜ਼ੋਰ ਦਿੱਤਾ। ਅਜਿਹੀ ਵਿਉਂਤਬੱਧ ਮੁਹਿੰਮ ਕਾਰਨ ਹੀ 26ਵਾਂ ਯਾਦਗਾਰੀ ਸਮਾਗਮ ਸਫ਼ਲ ਹੋ ਸਕਿਆ ਅਤੇ ਸਾਰਥਿਕ ਸੁਨੇਹਾ ਦੇਣ ਵਿੱਚ ਸਫ਼ਲ ਰਿਹਾ। ਆਗੂਆਂ ਕਿਹਾ ਕਿ ਹੁਣ ਮਹਿਲਕਲਾਂ ਲੋਕ ਘੋਲ ਦਾ ਵਿਗਿਆਨ ਸੁਨੇਹਾ ਸਦੀਵੀ ਦੇਣ ਵਿੱਚ ਕਾਮਯਾਬ ਹੋਇਆ ਹੈ। ਆਗੂਆਂ ਲੋਕਾਈ ਨੂੰ ਸਹਿਯੋਗ ਜਾਰੀ ਰੱਖਣ ਦੀ ਅਪੀਲ ਕੀਤੀ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news