November 22, 2025 9:03 am

ਸਮਾਜ ‘ਚ ਵਾਪਰਦੀਆਂ ਖੌਫ਼ਨਾਕ ਘਟਨਾਵਾਂ ਨੂੰ ਪਰਦੇ ‘ਤੇ ਪਰਿਭਾਸ਼ਿਤ ਕਰਦੀ ਫਿਲਮ ‘ਸ਼ਾਤਰ’

Share:

ਪੰਜਾਬੀ ਸਿਨੇਮਾਂ ਤੇਜ਼ੀ ਨਾਲ ਅੱਗੇ ਵੱਲ ਨੂੰ ਵੱਧ ਰਿਹਾ ਹੈ ਤੇ ਦਰਸ਼ਕਾਂ ਲਈ ਨਵੇਂ ਨਵੇਂ ਵਿਸ਼ੇ ਤੇ ਤਿਆਰ ਫਿਲਮਾਂ ਲੈ ਕੇ ਆ ਰਿਹਾ ਹੈ।ਦਰਸ਼ਕ ਵੀ ਹੁਣ ਰਲਦੇ-ਮਿਲਦੇ ਵਿਸ਼ਿਆਂ ਵਾਲੀਆਂ ਫਿਲਮਾਂ ਨੂੰ ਨਕਾਰ ਕੇ ਕੁਝ ਵੱਖਰਾ ਵੇਖਣ ਦੀ ਚਾਹਤ ਰੱਖਦੇ ਹਨ।ਇਸੇ ਰੁਝਾਨ ਤਹਿਤ ਇੱਕ ਵੱਖਰੇ ਸਸਪੈਂਸ਼ ਅਤੇ ਥ੍ਰਿੱਲਰ ਵਿਸ਼ੇ ਤੇ ਬਣ ਕੇ ਤਿਆਰ ਹੋਈ ਫ਼ਿਲਮ ‘ਸ਼ਾਤਰ’28 ਜੁਲਾਈ ਨੂੰ ਰਿਲੀਜ਼ ਹੋਣ ਜਾ ਰਿਹੀ ਹੈ।ਇਸ ਫਿਲਮ ਦੀ ਕਹਾਣੀ ਆਮ ਫਿਲਮਾਂ ਨਾਲੋਂ ਬਿਲਕੁੱਲ ਵੱਖਰੀ ਹੋਵੇਗੀ ਜਿਸ ਦਾ ਵਿਸ਼ਾ ਦਰਸ਼ਕਾਂ ਨੂੰ ਡਰ ਤੇ ਖ਼ੌਫ ਭਰੇ ਮਨੋਰੰਜਨ ਨਾਲ ਜੋੜੇਗਾ।ਨਿਰਮਾਤਾ ਨਿਰਦੇਸ਼ਕ ਕੇ.ਐੱਸ ਮਲਹੋਤਰਾ ਦੀ ਬਾਲੀਵੁੱਡ ਸਿਨੇਮੇ ਦੀ ਤਰਜ਼ ਤੇ ਬਣੀ । ਫ਼ਿਲਮ ਦੀ ਕਹਾਣੀ ਇੱਕ ਕਾਤਲ ਅਪਰਾਧੀ ਰਣਜੀਤ ਦੀ ਖੌਫਨਾਕ ਸੋਚ ਅਤੇ ਕਾਰਨਾਮਿਆਂ ਅਧਾਰਤ ਹੈ, ਜਿਸਦਾ ਕਿਰਦਾਰ ਬਾਲੀਵੁੱਡ ਅਦਾਕਾਰ ਮੁੱਕਲ ਦੇਵ ਨੇ ਨਿਭਾਇਆ ਹੈ। ਫ਼ਿਲਮ ਦੀ ਨਾਇਕਾ ਨੈਸ਼ਨਲ ਅਵਾਰਡ ਜੇਤੂ ਅਦਾਕਾਰਾ ਦਿਵਿਆ ਦੱਤਾ ਹੈ। ਫ਼ਿਲਮ ਦੀ ਕਹਾਣੀ ਮੁੱਕਲ ਦੇਵ ਅਤੇ ਦਿਵਿਆ ਦੱਤਾ ਦੇ ਇਰਦ ਗਿਰਦ ਘੁੰਮਦੀ ਹੈ। ਫ਼ਿਲਮ ਦੇ ਨਿਰਮਾਤਾ ਨਿਰਦੇਸ਼ਕ ਕੁਲਜੀਤ ਸਿੰਘ ਮਲਹੋਤਰਾ ਨੇ ਦੱਸਿਆ ਕਿ ਬਾਲੀਵੁੱਡ ਪੱਧਰ ਦੀ ਇਹ ਪਹਿਲੀ ਪੰਜਾਬੀ ਫ਼ਿਲਮ ਹੈ ਜਿਸ ਵਿਚ ਦਰਸ਼ਕਾਂ ਨੂੰ ਰੁਮਾਂਸ, ਐਕਸ਼ਨ ਅਤੇ ਸਸਪੈਂਸ਼ ਭਰਿਆ ਮਾਹੌਲ ਵੇਖਣ ਨੂੰ ਮਿਲੇਗਾ। ਫ਼ਿਲਮ ਦੀ ਕਹਾਣੀ ਸਾਡੇ ਆਸ ਪਾਸ ਵਾਪਰਦੀਆਂ ਖੌਫ਼ਨਾਕ ਘਟਨਾਵਾਂ ਤੋਂ ਪ੍ਰੇਰਿਤ ਹੈ। ਫ਼ਿਲਮ ਦੇ ਸੰਗੀਤ ਦੀ ਗੱਲ੍ਹ ਕਰੀਏ ਤਾਂ ਇਸ ਵਿੱਚ ਸਿਰਫ਼ ਦੋ ਗੀਤ ਹਨ। ਇੱਕ ਗੀਤ ਨਾਮੀਂ ਗਾਇਕ ਮਾਸਟਰ ਸਲੀਮ ਨੇ ਗਾਇਆ ਹੈ, ਦੂਸਰਾ ਨੀਰਜ਼ ਸ਼੍ਰੀਧਰ ਅਤੇ ਪ੍ਰੀਆ ਮਲਿੱਕ ਨੇ ਗਾਇਆ ਹੈ। ਫ਼ਿਲਮ ਦਾ ਸੰਗੀਤ ਵਿਨੈ ਵਿਨਾਅਕ ਵੱਲੋਂ ਤਿਆਰ ਕੀਤਾ ਗਿਆ ਹੈ। ਗੀਤ ਰਾਏ ਕਲਸੀ ਅਤੇ ਭਾਨੂ ਠਾਕੁਰ ਨੇ ਲਿਖੇ ਹਨ। ਹੌਲੀ ਬੇਸਿਲ ਫ਼ਿਲਮ ਦੇ ਬੈਨਰ ਹੇਠ ਡਾ. ਮਨਬੀਰ ਸਿੰਘ ਯੂ ਐੱਸ ਏ ਦੀ ਪੇਸ਼ਕਸ਼ ਇਸ ਫ਼ਿਲਮ ਵਿੱਚ ਦਿਵਿਆ ਦੱਤਾ, ਮੁੱਕਲ ਦੇਵ, ਦੇਵ ਸ਼ਰਮਾ, ਸ਼ਮੀਕਸ਼ਾ ਭੱਟਨਾਗਰ, ਦੀਪ ਰਾਜ ਰਾਣਾ ਅਤੇ ਅਮਨ ਧਾਲੀਵਾਲ ਨੇ ਮੁੱਖ ਭੂਮਿਕਾ ਨਿਭਾਈ ਹੈ। ਨਿਰਮਾਤਾ ਨਿਰਦੇਸ਼ਕ ਕੇ ਐੱਸ ਮਲਹੋਤਰਾ ਦੀ ਗੱਲ੍ਹ ਕਰੀਏ ਤਾਂ ਉਸਦਾ ਪਿਛੋਕੜ ਬਾਲੀਵੁੱਡ ਦੇ ਇੱਕ ਸੰਗੀਤਕ ਘਰਾਣੇ ਨਾਲ ਹੈ। ਉਸਦੇ ਪਿਤਾ ਹਰੀ ਅਰਜਨ ਆਪਣੇ ਸਮੇਂ ਦੇ ਇੱਕ ਨਾਮੀਂ ਸੰਗੀਤ ਨਿਰਦੇਸ਼ਕ ਰਹੇ। ਕੇ ਐੱਸ ਮਲਹੋਤਰਾ ਆਪਣੇ ਪਿਤਾ ਵਾਂਗ ਹੀ ਫ਼ਿਲਮ ਕਲਾ ਨਾਲ ਜੁੜਿਆ ਹੋਇਆ ਹੈ, ਅਨੇਕਾਂ ਧਾਰਮਿਕ ਐਲਬਮਾਂ ਕਰਨ ਦੇ ਇਲਾਵਾ ਉਸਨੇ ਪੰਜਾਬੀ ਫ਼ਿਲਮਾਂ ‘ਖਾਲਸਾ ਮੇਰੋ ਰੂਪ ਹੈ ਖ਼ਾਸ’ ਅਤੇ ‘ਮਿੱਟੀ ਦਾ ਬਾਵਾ’ ਪੰਜਾਬੀ ਸਿਨੇਮੇ ਨੂੰ ਦਿੱਤੀਆਂ। ਇਹ ਉਨ੍ਹਾਂ ਦੀ ਤੀਸਰੀ ਪੰਜਾਬੀ ਫ਼ਿਲਮ ਹੈ। ਜਿਸਨੂੰ ਬਤੌਰ ਨਿਰਮਾਤਾ-ਨਿਰਦੇਸ਼ਕ ਲੈ ਕੇ ਆਏ ਹਨ। ਗੁਰਵਿੰਦਰ ਕੌਰ ਰੌਜੀ ਇਸ ਫ਼ਿਲਮ ਦੀ ਸਹਿ ਨਿਰਮਾਤਾ ਹੈ। 28 ਜੁਲਾਈ ਨੂੰ ਓਮ ਜੀ ਗਰੁੱਪ ਵਲੋਂ ਵਿਸ਼ਵ ਪੱਧਰ ਦੇ ਰਿਲੀਜ਼ ਕੀਤੀ ਜਾ ਰਹੀ ਇਹ ਫ਼ਿਲਮ ਪੰਜਾਬੀ ਸਿਨੇਮੇ ਨੂੰ ਇੱਕ ਨਵਾਂ ਦੌਰ ਨਾਲ ਜੋੜੇਗੀ। ਸਾਰਿਆਂ ਨੂੰ ਇਸ ਫ਼ਿਲਮ ਤੋਂ ਬਹੁਤ ਆਸਾਂ ਹਨ। ਜਿੰਦ ਜਵੰਦਾ 9779591482

seculartvindia
Author: seculartvindia

Leave a Comment

Voting poll

What does "money" mean to you?
  • Add your answer

latest news