
ਹੁਸ਼ਿਆਰਪੁਰ 3 ਅਗਸਤ (ਤਰਸੇਮ ਦੀਵਾਨਾ) ਬ੍ਰਹਮਲੀਨ ਸੰਤ ਧਿਆਨ ਦਾਸ ਜੀ ਦੇ ਬਰਸੀ ਸਮਾਗਮਾਂ ਤੇ ਪਹੁੰਚੀਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਦਾ “ਧਰਮ ਗੁਰੂ” ਸੰਤ ਸਰਵਣ ਦਾਸ ਜੀ ਸੰਚਾਲਕ ਡੇਰਾ ਸੰਤ ਟਹਿਲ ਦਾਸ ਸਲੇਮਟਾਵਰੀ ਲੁਧਿਆਣਾ ਨੇ ਕੋਟਿਨ ਕੋਟਿ ਧੰਨਵਾਦ ਕਰਦਿਆਂ ਕਿਹਾ ਕਿ ਗੁਰੂ ਜੀ ਬਾਣੀ “ਰਵਿਦਾਸ ਭਣੇ ਜੋ ਜਾਣੈ ਸੋ ਜਾਣ, ਸੰਤ ਅੰਨਤਹਿ ਅੰਤਿਰ ਕਿਛੁ ਨਾਹੀ” ਭਾਵ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾਉਂਦੇ ਹਨ ਕਿ ਅਸਲ ਸਿਆਣਾ ਉਹ ਮਨੁੱਖ ਹੈ ਜੋ ਇਹ ਜਾਣਦਾ ਹੈ ਕਿ ਸੰਤਾਂ ਤੇ ਪਰਮਾਤਮਾ ਵਿਚ ਕੋਈ ਵਿੱਥ ,ਫਰਕ ਨਹੀਂ ਹੈ। ਉਨਾਂ ਕਿਹਾ ਸੰਸਾਰਿਕ ਪਦਾਰਥਾਂ ਤੇ ਮੋਹ ਮਾਇਆ ਵਿਚ ਫਸੇ ਮਨੁੱਖ ਆਪਣੇ ਅਸਲ ਮਾਰਗ ਤੋਂ ਭਟਕ ਕੇ ਸੰਸਾਰ ਨੂੰ ਜਾਤਾਂ ਧਰਮਾਂ, ਫਿਰਕਿਆਂ ਵਿਚ ਵੰਡਕੇ ਆਪਸੀ ਵੈਰ ਵਿਰੋਧ,ਨਫ਼ਰਤ ਪੈਦਾ ਕਰ ਰਹੇ ਹਨ।ਉਨ੍ਹਾਂ ਕਿਹਾ ਹਉਮੈ ਨੂੰ ਤਿਆਗ ਕੇ ਭਾਈਚਾਰਕ ਸਾਂਝ ਨੂੰ ਮਜਬੂਤ ਕੀਤਾ ਜਾਵੇ। ਉਨਾਂ ਆਦਿ ਵਾਸੀ ਲੋਕਾਂ ਨਾਲ ਮਨੀਪੁਰ ਵਿਚ ਹੋਈਆਂ ਹਿੰਸਕ ਘਟਨਾਵਾਂ, ਔਰਤਾਂ ਤੇ ਜ਼ੁਲਮ ਤਸ਼ੱਦਦ ਦੀ ਸਖਤ ਨਿੰਦਿਆ ਕਰਦਿਆਂ ਕਿਹਾ ਕਿ ਗੁਰੂਆਂ, ਪੀਰਾਂ,ਸੰਤਾਂ, ਰਹਿਬਰਾਂ ਦੇ ਮਹਾਨ ਭਾਰਤ ਅੰਦਰ ਇਹੋ ਜਿਹੀਆਂ ਘਟਨਾਵਾਂ ਅਤਿ ਨਿੰਦਣਯੋਗ ਹਨ ਅਤੇ ਸੰਤ ਸਮਾਜ ਨੂੰ ਸਮਾਜ ਵਿਚ ਸ਼ਾਂਤੀ ਦੀ ਲਹਿਰ ਪੈਦਾ ਕਰਨ ਆਦਿ ਵਾਸੀਆਂ ਤੇ ਹੋ ਰਹੇ ਅਤਿਆਚਾਰਾਂ ਨੂੰ ਰੋਕਣ ਲਈ ਆਵਾਜ਼ ਉਠਾਉਣੀ ਚਾਹੀਦੀ ਹੈ। ਇਸ ਮੌਕੇ ਸੰਤ ਨਿਰਮਲ ਦਾਸ ਬਾਬੇ ਜੌੜੇ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਅਤੇ ਸੰਤੋਸ਼ ਕੁਮਾਰੀ ਪ੍ਰਧਾਨ ਨਾਰੀ ਸ਼ਕਤੀ ਫਾਉਂਡੇਸ਼ਨ ਦਾ ਡੇਰਾ ਸੰਤ ਟਹਿਲ ਦਾਸ ਪਹੁੰਚਣ ਤੇ ਧਰਮ ਗੁਰੂ ਸੰਤ ਸਰਵਣ ਦਾਸ ਜੀ ਅਤੇ ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਸੰਤ ਨਿਰਮਲ ਬਾਬੇ ਜੌੜੇ ਨੇ ਇਸ ਸਮੇਂ ਕਿਹਾ ਕਿ ਜਿਸ ਤਰਾਂ ਸੰਤ ਸਰਵਣ ਦਾਸ ਜੀ,ਸੰਤ ਸਤਵਿੰਦਰ ਹੀਰਾ,ਸੰਤ ਸੁਰਿੰਦਰ ਦਾਸ ਅਤੇ ਆਦਿ ਧਰਮ ਮਿਸ਼ਨ ਦੇ ਸੰਤਾਂ ਨੇ ਸ੍ਰੀ ਚਰਨਛੋਹ ਗੰਗਾ ਨੂੰ ਵਿਸ਼ਵ ਦੇ ਨਕਸ਼ੇ ਤੇ ਮਹਾਨ ਤੀਰਥ ਅਸਥਾਨ ਵਜੋਂ ਸਥਾਪਿਤ ਕਰਾਇਆ ਹੈ ਇਸੇ ਤਰਾਂ ਸ੍ਰੀ ਗੁਰੂ ਰਵਿਦਾਸ ਸਦਨ ਸ੍ਰੀ ਖੁਰਾਲਗੜ ਸਾਹਿਬ ਵੀ ਸੰਗਤਾਂ ਲਈ ਇਕ ਅਜੂਬਾ ਬਣੇਗਾ ਜਿਥੇ ਸੰਗਤਾਂ ਸ੍ਰੀ ਚਰਨਛੋਹ ਗੰਗਾ ਦੇ ਦਰਸ਼ਨ ਕਰਨ ਤੋਂ ਪਹਿਲਾਂ ਠਹਿਰਾਓ ਕਰਨਗੀਆਂ। ਉਨਾਂ ਦੱਸਿਆ ਕਿ 19 ਅਗਸਤ ਦਿਨ ਸ਼ਨੀਵਾਰ ਨੂੰ ਸ੍ਰੀ ਗੁਰੂ ਰਵਿਦਾਸ ਸਦਨ ਸ੍ਰੀ ਖੁਰਾਲਗੜ ਸਾਹਿਬ ਵਿਖੇ ਇਕ ਮਹਾਨ ਸੰਤ ਸਮਾਗਮ ਤੇ ਕੀਰਤਨ ਦਰਬਾਰ ਸਜੇਗਾ ਜਿਸ ਵਿੱਚ ਦੇਸ਼ ਵਿਦੇਸ਼ ਦੀਆਂ ਲੱਖਾਂ ਸੰਗਤਾਂ ਅਤੇ ਸੰਤ ਮਹਾਪੁਰਸ਼ ਹਾਜਰੀ ਭਰਨਗੇ। ਇਸ ਮੌਕੇ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ ਪੰਜਾਬ ਸੰਤ ਇੰਦਰ ਦਾਸ ਸ਼ੇਖੇ ਜਨ. ਸਕੱਤਰ, ਸੰਤ ਪਰਮਜੀਤ ਦਾਸ ਨਗਰ ਕੈਸ਼ੀਅਰ,ਸੰਤ ਧਰਮਪਾਲ ਸ਼ੇਰਗੜ, ਸੰਤ ਬਲਵੀਰ ਦਾਸ ਸਾਹਰੀ, ਸੰਤ ਸੁਰਿੰਦਰ ਦਾਸ ਪ੍ਰਧਾਨ ਸ੍ਰੀ ਚਰਨਛੋਹ ਗੰਗਾ ਖੁਰਾਲਗੜ ਸਾਹਿਬ, ਸੰਤ ਬਲਵੀਰ ਧਾਂਦਰਾ,ਸੰਤ ਰਾਮ ਸੇਵਕ ਹਰਿਪੁਰ ਖਾਲਸਾ, ਸੰਤ ਮਨਜੀਤ ਦਾਸ ਵਿਛੋਹੀ, ਸੰਤ ਕੁਲਦੀਪ ਦਾਸ ਬਸੀ ਮਰੂਫ, ਅਮਿਤ ਕੁਮਾਰ ਪਾਲ, ਕਮਲ ਜਨਾਗਲ, ਨਰਿੰਦਰ ਪਾਲ ਸਿੰਘ, ਬੀਬੀ ਪੂਨਮ ਹੀਰਾ, ਬੀਬੀ ਨਰਿੰਦਰ ਕੌਰ, ਬੀਬੀ ਹੰਸੋ ਜੀ, ਬੀਬੀ ਪਿੰਕੀ ਮਹੇ, ਬੀਬੀ ਸਿਮਰਨ ਮਹੇ, ਉੱਘੇ ਸਮਾਜ ਸੇਵੀ ਬੀਰ ਚੰਦ ਸੁਰੀਲਾ, ਨਿਰਮਲ ਸਿੰਘ ਨਾਨੋਵਾਲ, ਬਲਵੀਰ ਮਹੇ ਪ੍ਰਧਾਨ ਲੁਧਿਆਣਾ ਯੂਨਿਟ, ਸੰਤ ਪ੍ਰਮੇਸ਼ਰੀ ਦਾਸ ਸਮੂਹ ਅੰਬੇਡਕਰ ਸਭਾਵਾਂ, ਭਗਵਾਨ ਵਾਲਮੀਕਿ ਸਭਾਵਾਂ ਅਤੇ ਰਾਜਨੀਤਿਕ-ਸਮਾਜਿਕ ਆਗੂ ਹਾਜਰ ਸਨ ।