February 4, 2026 8:40 am

ਸਪੈਸ਼ਲ ਉਲੰਪਿਕ ਜੇਤੂਆਂ ਲਈ ਖੇਡ ਨੀਤੀ ਲਾਗੂ ਕਰਨਾ ਸਰਕਾਰ ਦਾ ਵੱਡਾ ਕਦਮ-ਪਰਮਜੀਤ ਸੱਚਦੇਵਾ

Share:

ਹੁਸ਼ਿਆਰਪੁਰ 21 ਅਗਸਤ  (ਤਰਸੇਮ ਦੀਵਾਨਾ) ਬਰਲਿਨ ਵਿੱਚ ਸੰਪੰਨ ਹੋਈ ਸਪੈਸ਼ਲ ਉਲੰਪਿਕ 2023 ਵਿੱਚ ਦੇਸ਼ ਲਈ ਮੈਡਲ ਜਿੱਤਣ ਵਾਲੇ 9 ਖਿਡਾਰੀਆਂ ਦਾ ਚੰਡੀਗੜ੍ਹ ਦੇ ਪੰਜਾਬ ਭਵਨ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਨਮਾਨ ਕੀਤਾ ਗਿਆ,ਇਸ ਮੌਕੇ ਖੇਡ ਮੰਤਰੀ ਮੀਤ ਹੇਅਰ, ਪਰਮਜੀਤ ਸਿੰਘ ਸੱਚਦੇਵਾ ਏਰੀਆ ਡਾਇਰੈਕਟਰ ਪੰਜਾਬ, ਅਸ਼ੋਕ ਅਰੋੜਾ ਪ੍ਰਧਾਨ, ਅਨਿਲ ਗੋਇਲ, ਮਨਦੀਪ ਬਰਾੜ ਖੇਡ ਡਾਾਇਰੈਕਟਰ, ਸੁਖਰਾਜ ਸਿੰਘ ਮੈਂਬਰ, ਸੀ.ਏ.ਤਰਨਜੀਤ ਸਿੰਘ ਮੈਂਬਰ ਵੀ ਹਾਜਰ ਰਹੇ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਪੈਸ਼ਲ ਉਲੰਪਿਕ ਵਿੱਚ ਮੈਡਲ ਜਿੱਤ ਕੇ ਇਨ੍ਹਾਂ ਬੱਚਿਆਂ ਨੇ ਦੇਸ਼ ਸਮੇਤ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਸਾਡੀ ਸਰਕਾਰ ਵੱਲੋਂ ਜਿੱਥੇ ਇਨ੍ਹਾਂ ਖਿਡਾਰੀਆਂ ਨੂੰ ਇਨਾਮ ਦਿੱਤੇ ਜਾ ਰਹੇ ਹਨ ਉੱਥੇ ਹੀ ਆਉਣ ਵਾਲੇ ਸਮੇਂ ਵਿੱਚ ਖਿਡਾਰੀਆਂ ਨੂੰ ਪ੍ਰੈਕਸਿਟ ਲਈ ਸੁਖਾਵਾ ਮਾਹੌਲ ਮੁਹੱਈਆ ਕਰਵਾਇਆ ਜਾਵੇਗਾ ਤਾਂ ਜੋ ਹੋਰ ਉਤਸ਼ਾਹ ਨਾਲ ਇਹ ਖਿਡਾਰੀ ਅੱਗੇ ਵੱਧ ਸਕਣ। ਇਸ ਮੌਕੇ ਪਰਮਜੀਤ ਸਿੰਘ ਸੱਚਦੇਵਾ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਪਿਛਲੇ 10 ਸਾਲ ਤੋਂ ਸਪੈਸ਼ਲ ਬੱਚਿਆਂ ਪ੍ਰਤੀ ਖੇਡ ਨੀਤੀ ਨੂੰ ਲਾਗੂ ਕਰਵਾਉਣ ਲਈ ਕੋਸ਼ਿਸ਼ਾਂ ਕਰ ਰਹੀ ਹੈ ਲੇਕਿਨ ਮੌਜੂਦਾ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਖਿਡਾਰੀਆਂ ਪ੍ਰਤੀ ਦਿਖਾਈ ਗਈ ਸੰਜੀਦਗੀ ਨਾਲ ਇਹ ਗੱਲ ਪੱਕੀ ਹੋ ਗਈ ਹੈ ਕਿ ਭਵਿੱਖ ਵਿੱਚ ਸਪੈਸ਼ਲ ਉਲੰਪਿਕ ਜਾਂ ਹੋਰ ਟੂਰਨਾਮੈਂਟਾਂ ਵਿੱਚ ਸਾਡੇ ਸਪੈਸ਼ਲ ਖਿਡਾਰੀ ਵੱਡੀਆਂ ਮੱਲ੍ਹਾਂ ਮਾਰਨਗੇ ਜਿਸ ਉਪਰ ਪੂਰੇ ਦੇਸ਼ ਨੂੰ ਨਾਜ ਹੋਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਇਹ ਖੇਡ ਨੀਤੀ ਸਾਲ 2015 ਵਿੱਚ ਲਾਗੂ ਕਰ ਦਿੱਤੀ ਗਈ ਸੀ ਤੇ ਉਸ ਸਮੇਂ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਵੱਲੋਂ ਇਸ ਪ੍ਰਤੀ ਸੰਸਦ ਵਿੱਚ ਆਵਾਜ ਬੁਲੰਦ ਕੀਤੀ ਗਈ ਸੀ ਲੇਕਿਨ ਪੰਜਾਬ ਵਿੱਚ ਤਦ ਮੌਕੇ ਦੀਆਂ ਸਰਕਾਰਾਂ ਨੂੰ ਕੀਤੀਆਂ ਗਈਆਂ ਅਪੀਲਾਂ ਕਿਸੇ ਸਿਰੇ ਨਹੀਂ ਲੱਗ ਸਕੀਆਂ ਪਰ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਹਿਲਕਦਮੀ ਕਰਦੇ ਹੋਏ ਖੇਡ ਨੀਤੀ ਲਾਗੂ ਕਰ ਦੇਣਾ ਪ੍ਰਸ਼ੇਸ਼ਾਯੋਗ ਕਦਮ ਹੈ ਜਿਸ ਲਈ ਅਸੀਂ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵਧਾਈ ਦਿੰਦੇ ਹਾਂ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਨਵੀਂੰ ਖੇਡ ਨੀਤੀ ਵਿੱਚ ਸਪੈਸ਼ਲ ਓਲੰਪਿਕਸ, ਡੈਫ ਓਲੰਪਿਕਸ, ਪੈਰਾ ਵਰਲਡ ਗੇਮਜ਼ (75, 50 ਤੇ 30 ਲੱਖ ਰੁਪਏ) ਦਿੱਤੇ ਜਾਣਗੇ। ਇਸ ਖੇੇਡ ਨੀਤੀ ਪ੍ਰਤੀ ਹੋਰ ਜਾਣਕਾਰੀ ਸਾਂਝੀ ਕਰਦੇ ਹੋਏ ਪਰਮਜੀਤ ਸੱਚਦੇਵਾ ਨੇ ਦੱਸਿਆ ਕਿ ਸਪੈਸ਼ਲ ਉਲੰਪਿਕ ਵਿੱਡ ਗੋਲਡ ਮੈਡਲ ਜਿੱਤਣ ਵਾਲੇ ਖਿਡਾਰੀ ਨੂੰ 75 ਲੱਖ, ਸਿਲਵਰ ਜਿੱਤਣ ਵਾਲੇ ਨੂੰ 50 ਲੱਖ, ਬ੍ਰਾਂਊਨਜ ਜਿੱਤਣ ਵਾਲੇ ਨੂੰ 30 ਲੱਖ ਤੇ ਹਿੱਸਾ ਲੈਣ ਵਾਲੇ ਨੂੰ 10 ਲੱਖ ਦਿੱਤਾ ਜਾਵੇਗਾ। ਇਸੇ ਤਰ੍ਹਾਂ ਵਰਲਡ ਗੇਮ ਵਿੱਚ ਹਿੱਸਾ ਲੈਣ ਵਾਲੇ ਸਪੈਸ਼ਲ ਖਿਡਾਰੀਆਂ ਨੂੰ ਗੋਲਡ ਜਿੱਤਣ ਤੇ 50 ਲੱਖ, ਸਿਲਵਰ ਜਿੱਤਣ ਤੇ 30 ਲੱਖ, ਬਰਾਂਊਨਜ ਜਿੱਤਣ ਵਾਲੇ ਨੂੰ 20 ਲੱਖ ਇਨਾਮ ਦਿੱਤਾ ਜਾਵੇਗਾ। ਪੰਜਾਬ ਸਰਕਾਰ ਵੱਲੋੋਂ ਉਨ੍ਹਾਂ ਖਿਡਾਰੀਆਂ ਨੂੰ 8 ਲੱਖ ਰੁਪਏ ਨਕਦ ਦਿੱਤੇ ਜਾਣਗੇ ਜੋ ਨੈਸ਼ਨਲ ਕੈਂਪ ਵਿੱਚ ਹਿੱਸਾ ਲੈਣਗੇ ਭਾਵੇਂ ਉਹ ਟੀਮ ਵਿੱਚ ਚੁਣੇ ਨਾ ਜਾਣ, ਇਸੇ ਤਰ੍ਹਾਂੰ ਹਰ ਸਾਲ ਪੰਜਾਬ ਸਰਕਾਰ ਵੱਲੋਂ  ਮਹਾਰਾਜਾ ਰਣਜੀਤ ਸਿੰਘ ਐਵਾਰਡ ਤਹਿਤ 5 ਲੱਖ ਦੀ ਰਾਸ਼ੀ ਇੱਕ ਸਪੈਸ਼ਲ ਅਥਲੀਟ ਨੂੰ ਦਿੱਤੀ ਜਾਵੇਗੀ।
ਕੈਪਸ਼ਨ-ਪੰਜਾਬ ਭਵਨ ਵਿਖੇੇ ਖੇਡ ਨੀਤੀ ਪ੍ਰਤੀ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ, ਪਰਮਜੀਤ ਸਿੰਘ ਸੱਚਦੇਵਾ ਤੇ ਹੋਰ। ਫੋਟੋ : ਅਜਮੇਰ
seculartvindia
Author: seculartvindia

Leave a Comment

Voting poll

What does "money" mean to you?
  • Add your answer

latest news