
ਹੁਸ਼ਿਆਰਪੁਰ 20 ਜੁਲਾਈ ( ਤਰਸੇਮ ਦੀਵਾਨਾ ) ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਜੀ ਦੇ ਅਸ਼ੀਰਵਾਦ ਨਾਲ ਸੰਤ ਨਿਰੰਕਾਰੀ ਸਤਸੰਗ ਭਵਨ ਗੜ੍ਹਦੀਵਾਲਾ ਵਿਖੇ ਮੁਖੀ ਮਹਾਤਮਾ ਅਵਤਾਰ ਸਿੰਘ ਜੀ ਦੀ ਅਗਵਾਈ ਵਿੱਚ ਸਤਿਸੰਗ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਜੋਨਲ ਇੰਚਾਰਜ ਮਹਾਤਮਾ ਮਨੋਹਰ ਲਾਲ ਸ਼ਰਮਾ ਜੀ ਨੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਜੀ ਦੀਆਂ ਸਿੱਖਿਆਵਾਂ ਦਾ ਜਿਕਰ ਕਰਦੇ ਹੋਏ ਕਿਹਾ ਕਿ ਸਤਿਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਨਿਰੰਕਾਰ ਦੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਸਤਿਗੁਰੂ ਗਿਆਨ ਦੀ ਰੋਸ਼ਨੀ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਨਿਰੰਕਾਰ ਪ੍ਰਭੂ ਸਰਵਸ਼ਕਤੀ ਮਾਨ ਹੈ। ਇਹ ਆਪਣੇ ਭਗਤਾਂ ਦੀ ਹਮੇਸ਼ਾ ਰੱਖਿਆ ਕਰਦਾ ਹੈ। ਉਨ੍ਹਾਂ ਕਿਹਾ ਕਿ ਇਹ ਸ਼ਰੀਰ ਨਾਸ਼ਵਾਨ ਹੈ ਸਦਾ ਰਹਿਣ ਵਾਲਾ ਨਿਰੰਕਾਰ ਹੈ। ਜਿਨ੍ਹਾਂ ਚਿਰ ਆਤਮਾ ਸ਼ਰੀਰ ਚ ਰਹਿੰਦੀ ਹੈ ਉਨ੍ਹਾਂ ਚਿਰ ਇਨਸਾਨ ਦੌੜਦਾ ਭੱਜਦਾ ਹੈ। ਜੋ ਕੁਝ ਵੀ ਇਸ ਸੰਸਾਰ ਵਿੱਚ ਹੋ ਰਿਹਾ ਹੈ ਸਭ ਪ੍ਰਭੂ ਪ੍ਰਮਾਤਮਾ ਦੀ ਖੇਡ ਹੈ। ਉਨ੍ਹਾਂ ਕਿਹਾ ਕਿ ਸਤਸੰਗ ਵਿੱਚ ਆਉਣ ਨਾਲ ਮੰਨ ਨੂੰ ਦ੍ਰਿੜਤਾ ਮਿਲਦੀ ਹੈ। ਨਿਰੰਕਾਰ ਰੂਪੀ ਕੈਮਰਾ ਹਮੇਸ਼ਾ ਚੱਲ ਰਿਹਾ ਹੈ। ਜਦੋਂ ਕੋਈ ਵਿਅਕਤੀ ਕਿਸੇ ਦੁਕਾਨ ਜਾਂ ਉਸ ਜਗ੍ਹਾ ਤੇ ਜਾਂਦਾ ਹੈ ਜਿਸ ਜਗ੍ਹਾ ਤੇ ਸੀਸੀਟੀਵੀ ਕੈਮਰੇ ਲੱਗੇ ਹੁੰਦੇ ਹਨ ਤਾਂ ਚੁਕੰਨਾ ਹੋ ਜਾਂਦਾ ਹੈ ਪ੍ਰੰਤੂ ਜਿਹੜਾ ਨਿਰੰਕਾਰ ਰੂਪੀ ਕੈਮਰਾ ਸਦਾ ਚਲਦਾ ਹੈ ਖਰਾਬ ਨਹੀਂ ਹੁੰਦਾ ਰੁਕਦਾ ਨਹੀਂ ਉਸ ਕੈਮਰੇ ਦਾ ਡਰ ਹਮੇਸ਼ਾ ਇਨਸਾਨ ਨੂੰ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਨਸਾਨ ਗੁਨਾਹ ਕਰੇਗਾ ਤਾਂ ਉਸਨੂੰ ਭੁਗਤਣਾ ਪਵੇਗਾ। ਉਨ੍ਹਾਂ ਕਿਹਾ ਕਿ ਮਾਇਆ ਨਾਲ ਜੁੜ ਕੇ ਪ੍ਰਮਾਤਮਾ ਨੂੰ ਭੁੱਲ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਦਾ ਅਹਿਸਾਸ ਕਰਦੇ ਸਿਮਰਨ ਕਰਨਾ ਚਾਹੀਦਾ ਹੈ। ਸਤਿਗੁਰੂ ਦੇ ਆਦੇਸ਼ਾਂ ਦਾ ਪਾਲਣ ਕਰਨਾ ਚਾਹੀਦਾ ਹੈ। ਅੰਤ ਵਿਚ ਮੁੱਖੀ ਮਹਾਤਮਾ ਅਵਤਾਰ ਸਿੰਘ ਜੀ ਨੇ ਜੋਨਲ ਇੰਚਾਰਜ ਮਹਾਤਮਾ ਮਨੋਹਰ ਲਾਲ ਸ਼ਰਮਾ ਜੀ ਦਾ ਸਵਾਗਤ ਕਰਦਿਆਂ ਧੰਨਵਾਦ ਕੀਤਾ।