
ਨਿਊਯਾਰਕ, 21 ਅਕਤੂਬਰ ( ਰਾਜ ਗੋਗਨਾ)-ਲੰਘੀ 15 ਅਕਤੂਬਰ ਨੂੰ ਨਿਊਯਾਰਕ ਸਿਟੀ ਵਿੱਚ ਮੈਟਰੋਪੋਲੀਟਨ ਟਰਾਂਸਪੋਰਟੇਸ਼ਨ ਅਥਾਰਟੀ (ਐੱਮਟੀਏ) ਦੀ ਇਕ ਬੱਸ ਵਿਚ ਸਵਾਰ ਇਕ ਪੰਜਾਬੀ ਸਿੱਖ ਰਿਚਮੰਡ ਹਿੱਲ ਵਾਸੀ ਨੌਜਵਾਨ ‘ਤੇ ਹਮਲਾ ਕਰਨ ਦੇ ਦੋਸ਼ ਵਿੱਚ ਪੁਲਿਸ ਨੇ 26 ਸਾਲਾ ਇਕ ਕਾਲੇ ਮੂਲ ਦੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਹਮਲਾਵਰ ਉੱਤੇ ਨਫ਼ਰਤੀ ਅਪਰਾਧ ਦੇ ਹਮਲੇ ਦੇ ਦੋਸ਼ ਆਇਦ ਕੀਤੇ ਹੈ।ਗ੍ਰਿਫਤਾਰ ਕੀਤਾ ਹਮਲਾਵਰ ਜੋ ਈਸਟ ਹਾਰਲੇਮ ਦੇ ਰਹਿਣ ਵਾਲਾ ਹੈ। ਜਿਸ ਦਾ ਨਾਂ ਕ੍ਰਿਸਟੋਫਰ ਫਿਲੀਪੀਓਕਸ, ਹੈ। ਜਿਸ ਨੂੰ ਦੇਰ ਰਾਤ ਗ੍ਰਿਫਤਾਰ ਕੀਤਾ ਗਿਆ ਸੀ, ਉਸ ਨੇ ਰਿਚਮੰਡ ਹਿੱਲ ਵਾਸੀ ਇਕ ਪੰਜਾਬੀ ਸਿੱਖ ਨੋਜਵਾਨ 19 ਸਾਲਾ ਮਨੀ ਸੰਧੂ ਜੋ ਬੱਸ ਵਿੱਚ ਸ਼ਫਰ ਕਰ ਰਿਹਾ ਸੀ ਉਸ ਨੂੰ ਕਈ ਵਾਰ ਮੁੱਕੇ ਮਾਰੇ ਅਤੇ ਉਸ ਦੀ ਪੱਗ (ਦਸਤਾਰ ) ਲਾਹੁਣ ਦੀ ਕੋਸ਼ਿਸ਼ ਕੀਤੀ ਗਈ ਸੀ।