December 24, 2024 12:32 am

ਰਾਸ਼ਟਰਪਤੀ ਚੋਣਾਂ ਵਿੱਚ ਅਮਰੀਕਾ ਵਿੱਚ ਭਾਰਤੀ ਮੂਲ ਦੀ ਉਮੀਦਵਾਰ  ਨਿੱਕੀ ਹੇਲੀ ਲਈ ਅਮਰੀਕਾ ਦੇ ਵੱਡੇ ਦਾਨੀਆਂ ਦਾ ਭਾਰੀ ਸਮਰਥਨ  

Share:

ਵਾਸ਼ਿੰਗਟਨ,26 ਨਵੰਬਰ (ਰਾਜ ਗੋਗਨਾ)-ਅਮਰੀਕੀ ਰਾਸ਼ਟਰਪਤੀ ਚੋਣਾਂ 2024 ਦੇ ਵਿੱਚ ਰਿਪਬਲਿਕਨ ਉਮੀਦਵਾਰ ਦੀ ਦੌੜ ਵਿੱਚ ਸ਼ਾਮਲ ਭਾਰਤੀ ਮੂਲ ਦੀ ਨਿੱਕੀ ਹੈਲੀ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਸੰਯੁਕਤ ਰਾਸ਼ਟਰ ਵਿੱਚ ਅਮਰੀਕਾ ਦੀ ਸਾਬਕਾ ਰਾਜਦੂਤ  ਨਿੱਕੀ ਹੈਲੀ ਨੇ  ਵਰਤਮਾਨ ਵਿੱਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਭਾਵੇਂ ਪਿੱਛੇ ਹੈ, ਪਰ ਹਾਲ ਹੀ ਵਿੱਚ ਫਲੋਰਿਡਾ ਰਾਜ ਦੇ ਗਵਰਨਰ ਰੌਨ ਡੀਸੈਂਟਿਸ ਨੂੰ ਉਸ ਨੇ  ਪਛਾੜ ਦਿੱਤਾ ਹੈ, ਜੋ ਇੱਕ ਸਾਲ ਲਈ ਪ੍ਰਸਿੱਧੀ ਵਿੱਚ ਟਰੰਪ ਤੋਂ ਬਾਅਦ ਦੂਜੇ ਨੰਬਰ ‘ਤੇ ਸੀ। ਦੂਜੇ ਪਾਸੇ, ਕਾਰਪੋਰੇਟ ਘਰਾਣਿਆਂ ਅਤੇ ਮੁੱਖ ਕਾਰਜਕਾਰੀ ਅਤੇ ਹੈਜ ਫੰਡ ਨਿਵੇਸ਼ਕਾਂ ਸਮੇਤ ਅਮਰੀਕਾ ਦੇ ਕਈ ਵੱਡੇ ਕਾਰੋਬਾਰੀ ਨੇਤਾ ਵੀ  ਨਿੱਕੀ ਹੈਲੀ ਦੇ ਸਮਰਥਨ ਵਿੱਚ ਸਾਹਮਣੇ ਆਏ ਹਨ। ਇੰਨਾ ਹੀ ਨਹੀਂ ਵੱਡੇ ਦਾਨੀਆਂ ਅਤੇ ਕਾਰਪੋਰੇਟ ਘਰਾਣਿਆਂ ਨੇ ਵੀ ਹੇਲੀ ਨੂੰ ਕਾਫੀ ਵਿੱਤੀ ਸਹਾਇਤਾ ਦਿੱਤੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਨਿੱਕੀ ਹੈਲੀ ਦੀ ਵੱਧਦੀ ਪ੍ਰਸਿੱਧੀ ਡੋਨਾਲਡ ਟਰੰਪ ਦੇ ਦਬਦਬੇ ਨੂੰ ਖਤਮ ਕਰ ਸਕਦੀ ਹੈ। ਅਜਿਹੀ ਉਮੀਦ ਨੇ ਰਿਪਬਲਿਕਨ ਸਮਰਥਕਾਂ ਦੇ ਨਾਲ-ਨਾਲ ਬਹੁਤ ਸਾਰੇ ਵੋਟਰਾਂ ਨੂੰ ਵੀ ਜਗਾਇਆ ਹੈ।ਅਤੇ  ਨਾਜ਼ੁਕ ਮੁੱਦਿਆਂ ਤੋਂ ਪ੍ਰਭਾਵਿਤ ਬਹੁਤ ਸਾਰੇ ਨੇਤਾ ਨਿੱਕੀ ਹੇਲੀ ਦੇ ਸਮਰਥਨ ਵਿੱਚ ਆਏ ਹਨ। ਜਿੰਨਾਂ ਵਿੱਚ ਬਹੁਤ ਸਾਰੇ ਵੱਡੇ ਕਾਰੋਬਾਰੀ ਅਤੇ ਕਾਰਪੋਰੇਟ ਸ਼ਾਮਲ ਹਨ। ਇਹ ਕਾਰਪੋਰੇਟ ਸਮਰਥਨ ਜਨਵਰੀ ਵਿੱਚ ਆਇਓਵਾ ਕਾਕਸ ਤੋਂ ਪਹਿਲਾਂ ਮਹੱਤਵਪੂਰਨ ਹੈ।ਹਾਲ ਹੀ ਵਿੱਚ, ਜੇ.ਪੀ. ਮੋਰਗਨ ਦੇ ਮੁੱਖ ਕਾਰਜਕਾਰੀ ਜੈਮੀ ਡਿਮੋਨ ਨੇ ਕਿਹਾ ਕਿ ਉਹ ਨਿੱਕੀ ਦੀਆਂ ਨੀਤੀਆਂ ਅਤੇ ਗੁੰਝਲਦਾਰ ਮੁੱਦਿਆਂ ‘ਤੇ ਉਸ ਦੀ ਖੁੱਲੇਪਣ ਤੋਂ ਪ੍ਰਭਾਵਿਤ ਹੋਏ ਹਨ।ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਰਜ ਡਬਲਯੂ. ਬੁਸ਼ ਦੇ ਚਚੇਰੇ ਭਰਾ ਅਤੇ ਹੈਲਥ ਸਟਾਰਟਅਪ ਦੇ ਸੀਈਓ ਜੋਨਾਥਨ ਬੁਸ਼ ਦਾ ਕਹਿਣਾ ਹੈ ਕਿ ਹੇਲੀ ਦੇ ਆਉਣ ਨਾਲ ਨਵੀਂ ਉਮੀਦ ਪੈਦਾ ਹੋਈ ਹੈ। ਜੋਨਾਥਨ ਇੱਕ ਰਿਪਬਲਿਕਨ ਵੀ। ਹੈ ਜਿਸਨੇ 2020 ਵਿੱਚ ਬਿਡੇਨ ਅਤੇ 2016 ਵਿੱਚ ਲਿਬਰਟੇਰੀਅਨ ਉਮੀਦਵਾਰ ਗੈਰੀ ਜੌਹਨਸਨ ਲਈ ਵੋਟ ਕੀਤਾ ਸੀ। ਉਸਨੇ ਕਿਹਾ ਕਿ ਉਹ ਹੇਲੀ ਦੀ ਸੋਚ ਅਤੇ ਸੰਜਮ ਤੋਂ ਪ੍ਰਭਾਵਿਤ ਹੈ। ਇਸ ਦੇ ਨਾਲਅਰਬਪਤੀ ਅਤੇ ਹੋਮ ਡਿਪੋ ਦੇ ਸਹਿ-ਸੰਸਥਾਪਕ ਕੇਨੇਥ ਲੈਂਗੋਨ ਦਾ ਮੰਨਣਾ ਹੈ ਕਿ ਹੇਲੀ ਟਰੰਪ ਨਾਲੋਂ ਜਨਤਾ ਵਿੱਚ ਵਧੇਰੇ ਪ੍ਰਸਿੱਧ ਹੈ।ਕੈਲੀਫੋਰਨੀਆ ਦੇ ਕਾਰੋਬਾਰੀ ਟਿਮੋਥੀ ਡਰਾਪਰ  ਵੀ ਹੇਲੀ ਦੇ ਸਮਰਥਕ ਹਨ, ਜਿਸ ਨੇ ਹੇਲੀ ਦੀ ਮਦਦ ਲਈ ਇੱਕ ਮੁਹਿੰਮ ਫਰਮ (ਸੁਪਰ ਸੀਏਸੀ) ਵਿੱਚ 10 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਡਰੈਪਰ ਨੇ ਕਿਹਾ ਕਿ ਹੇਲੀ ਔਰਤਾਂ ਦੇ ਮੁੱਦਿਆਂ ‘ਤੇ ਬੋਲ ਕੇ ਦੇਸ਼ ਨੂੰ ਇਕਜੁੱਟ ਕਰ ਸਕਦੀ ਹੈ।ਕ੍ਰਿਪਟੋਕਰੰਸੀ ਫਰਮ ਗਲੈਕਸੀ ਡਿਜੀਟਲ ਦੇ ਮੁੱਖ ਕਾਰਜਕਾਰੀ ਮਾਈਕਲ ਨੋਵੋਗਰਾਟਜ਼ ਦਾ ਕਹਿਣਾ ਹੈ ਕਿ ਮੈਂ ਕਿਸੇ ਅਜਿਹੇ ਵਿਅਕਤੀ ਦਾ ਸਮਰਥਨ ਕਰ ਸਕਦਾ ਹਾਂ ਜਿਸਦੀ ਉਮਰ 76 ਸਾਲ ਤੋਂ ਵੱਧ ਨਾ ਹੋਵੇ।ਉਹਨਾਂ ਟੈਕਸਾਂ ਵਿੱਚ ਕਟੌਤੀ ਕਰਨ ਅਤੇ ਸਰਕਾਰੀ ਖਰਚਿਆਂ ਵਿੱਚ ਕਟੌਤੀ ਦੇ ਵਾਅਦੇ ਤੋਂ ਖੁਸ਼ ਹੋਏ ਕਾਰੋਬਾਰੀਆਂ ਨੇ ਟੈਕਸਾਂ ਵਿੱਚ ਕਟੌਤੀ ਕਰਨ ਅਤੇ ਸਰਕਾਰੀ ਖਰਚਿਆਂ ਵਿੱਚ ਕਟੌਤੀ ਕਰਨ ਵੱਲ ਹੇਲੀ ਦਾ ਧਿਆਨ ਬਹੁਤ ਸਾਰੇ ਕਾਰੋਬਾਰੀ ਨੇਤਾਵਾਂ ਨੂੰ ਆਕਰਸ਼ਿਤ ਕੀਤਾ ਹੈ। ਬਹੁਤ ਸਾਰੇ ਲੋਕ ਵਿਦੇਸ਼ ਨੀਤੀ ਸੁਧਾਰ ਅਤੇ ਗਰਭਪਾਤ ਦੇ ਅਧਿਕਾਰਾਂ ‘ਤੇ ਹੇਲੀ ਦੇ ਰੁਖ ਦੀ ਪ੍ਰਸ਼ੰਸਾ ਕਰਦੇ ਹਨ। ਬਹੁਤ ਸਾਰੇ ਡੈਮੋਕਰੇਟ ਪਾਰਟੀ ਦੇ  ਸਮਰਥਕ ਵੀ ਹੇਲੀ ਦੇ ਵਿਚਾਰ ਨਾਲ ਸਹਿਮਤ ਹਨ, ਜੋ ਬਿਡੇਨ ਦੀ ਵਿਦੇਸ਼ ਨੀਤੀ ਅਤੇ ਬੁਢਾਪੇ ਬਾਰੇ ਚਿੰਤਤ ਹਨ।ਚਰਚਾ ਤੋਂ ਬਾਅਦ ਹੇਲੀ ਨੂੰ 24 ਘੰਟਿਆਂ ‘ਚ 8.33 ਕਰੋੜ ਰੁਪਏ ਦਾ ਫੰਡ ਮਿਲਿਆ ਹੈ। ਅਤੇ ਨਿੱਕੀ ਹੇਲੀਨਿਊ ਹੈਂਪਸ਼ਾਇਰ ਸੂਬੇ ‘ਚ ਦੂਜੇ ਨੰਬਰ ‘ਤੇ ਹੈ। ਉਹ ਔਸਤ 20% ਦੇ ਨੇੜੇ ਹਨ। ਹੇਲੀ ਨੇ 9 ਨਵੰਬਰ ਨੂੰ ਬਹਿਸ ਤੋਂ ਬਾਅਦ ਪਹਿਲੇ 24 ਘੰਟਿਆਂ ਵਿੱਚ 8.33 ਕਰੋੜ ਰੁਪਏ ਇਕੱਠੇ ਕੀਤੇ। ਹੇਲੀ ਦੇ  96 ਕਰੋੜ ਦੇ ਚੋਣ ਫੰਡ ਦਾ ਪ੍ਰਬੰਧਨ ਵੈਟਰਨ ਵਾਲ ਸਟਰੀਟ ਫੰਡ ਮੈਨੇਜਰ ਸਟੈਨਲੇ ਡਰਕੇਨਮਿਲਰ ਅਤੇ ਪ੍ਰਾਈਵੇਟ-ਇਕਵਿਟੀ ਨਿਵੇਸ਼ਕ ਬੈਰੀ ਸਟਰਨਲਿਚ ਦੁਆਰਾ ਕੀਤਾ ਜਾਂਦਾ ਹੈ।

seculartvindia
Author: seculartvindia

Leave a Comment

Voting poll

What does "money" mean to you?
  • Add your answer

latest news