August 26, 2026 7:13 am

ਰਾਜੌਰੀ ’ਚ ਅਤਿਵਾਦੀਆਂ ਨਾਲ ਮੁਕਾਬਲੇ ’ਚ 5 ਜਵਾਨ ਸ਼ਹੀਦ, ਮੋਬਾਈਲ ਇੰਟਰਨੈੱਟ ਠੱਪ

Share:

ਰਾਜੌਰੀ/ਜੰਮੂ, 5 ਮਈ/ਜੰਮੂ-ਕਸ਼ਮੀਰ ਦੇ ਰਾਜੌਰੀ ‘ਚ ਅੱਜ ਸਵੇਰੇ ਅਤਿਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲੇ ਵਿੱਚ ਅਤਿਵਾਦੀਆਂ ਵੱਲੋਂ ਕੀਤੇ ਧਮਾਕੇ ’ਚ ਥਲ ਸੈਨਾ ਦੇ  5 ਜਵਾਨ ਸ਼ਹੀਦ ਹੋ ਚੁੱਕੇ ਹਨ ਤੇ ਮੇਜਰ ਰੈਂਕ ਦਾ ਅਧਿਕਾਰੀ ਗੰਭੀਰ ਜ਼ਖ਼ਮੀ ਹੈ। ਪਹਿਲਾਂ ਮੌਕੇ ’ਤੇ ਦੋ ਜਵਾਨ ਸ਼ਹੀਦ  ਤੇ 4 ਜ਼ਖਮੀ ਹੋਏ ਸਨ। ਬਾਅਦ ’ਚ 3 ਹੋਰ ਜਵਾਨ ਦੇਸ਼ ਲਈ ਕੁਰਬਾਨ ਹੋ ਗਏ। ਸੂਤਰਾਂ ਮੁਤਾਬਕ ਰਾਜੌਰੀ ਜ਼ਿਲ੍ਹੇ ਦੇ ਬਨਯਾਰੀ ਪਹਾੜੀ ਇਲਾਕੇ ਦੇ ਡੋਕ ‘ਚ ਗੋਲੀਬਾਰੀ ਜਾਰੀ ਹੈ। ਜੰਮੂ ਜ਼ੋਨ ਦੇ ਏਡੀਜੀਪੀ ਮੁਕੇਸ਼ ਸਿੰਘ ਨੇ ਪੁਸ਼ਟੀ ਕੀਤੀ ਕਿ ਕੰਢੀ ਜੰਗਲੀ ਖੇਤਰ ਵਿੱਚ ਮੁਕਾਬਲਾ ਚੱਲ ਰਿਹਾ ਹੈ। ਇਸ ਦੌਰਾਨ ਰਾਜੌਰੀ ਵਿੱਚ ਮੋਬਾਈਲ ਇੰਟਰਨੈੱਟ ਸੇਵਾਵਾਂ ਠੱਪ ਕਰ ਦਿੱਤੀਆਂ ਗਈਆਂ ਹਨ।

seculartvindia
Author: seculartvindia

Leave a Comment

Voting poll

[democracy id="1"]

latest news