ਨਵੀਂ ਦਿੱਲੀ, 30 ਜਨਵਰੀ//ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ ਰਾਖਵੀਆਂ ਅਸਾਮੀਆਂ ਲਈ ਰਾਖਵਾਂਕਰਨ ਖ਼ਤਮ ਕਰਨ ਸਬੰਧੀ ਸੇਧਾਂ ਦੇ ਖਰੜੇ ਨੂੰ ਅੱਜ ਆਪਣੀ ਵੈੱਬਸਾਈਟ ਤੋਂ ਹਟਾ ਦਿੱਤਾ ਹੈ। ਯੂਜੀਸੀ ਵੱਲੋਂ ਇਸ ਖਰੜੇ ਵਿਚ ਕਿਹਾ ਗਿਆ ਸੀ ਕਿ ਜੇਕਰ ਉੱਚ ਸਿੱਖਿਆ ਸੰਸਥਾਵਾਂ ਦੀਆਂ ਅਸਾਮੀਆਂ ਲਈ ਐੱਸਸੀ, ਐੱਸਟੀ ਅਤੇ ਓਬੀਸੀ ਉਮੀਦਵਾਰ ਨਹੀਂ ਮਿਲਦੇ ਤਾਂ ਇਨ੍ਹਾਂ ਲਈ ਰਾਖਵੀਆਂ ਅਸਾਮੀਆਂ ਨੂੰ ਅਣਰਾਖਵਾਂ ਕੀਤਾ ਜਾ ਸਕਦਾ ਹੈ। ਯੂਜੀਸੀ ਵੱਲੋਂ ਐਤਵਾਰ ਨੂੰ ਜਾਰੀ ਇਨ੍ਹਾਂ ਸੇਧਾਂ ਦੇ ਖਰੜੇ ਦਾ ਸਭ ਪਾਸਿਓਂ ਵਿਰੋਧ ਹੋ ਰਿਹਾ ਸੀ। ਹਾਲਾਂਕਿ, ਯੂਜੀਸੀ ਦੇ ਚੇਅਰਮੈਨ ਐੱਮ. ਜਗਦੀਸ਼ ਕੁਮਾਰ ਨੇ ਕਿਹਾ, ‘‘ਸੇਧਾਂ ਨੂੰ ਵੈੱਬਸਾਈਟ ਤੋਂ ਹਟਾ ਦਿੱਤਾ ਗਿਆ ਹੈ ਕਿਉਂਕਿ ਹਿੱਤਧਾਰਕਾਂ ਲਈ ਆਪਣੀ ਪ੍ਰਤੀਕਿਰਿਆ ਜਮ੍ਹਾਂ ਕਰਵਾਉਣ ਦੀ ਸਮਾਂ ਸੀਮਾ ਸਮਾਪਤ ਹੋ ਗਈ ਹੈ।’’ -ਪੀਟੀਆਈ