
ਨਵੀਂ ਦਿੱਲੀ, 28 ਜੁਲਾਈ/ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ 29 ਜੁਲਾਈ ਨੂੰ ਇੱਥੇ ਪ੍ਰਗਤੀ ਮੈਦਾਨ ਦੇ ਭਾਰਤ ਮੰਡਪਮ ਵਿੱਚ ‘ਅਖਿਲ ਭਾਰਤੀ ਸਿਕਸ਼ਾ ਸਮਾਗਮ’ ਦਾ ਉਦਘਾਟਨ ਕਰਨਗੇ। ਇਹ ਜਾਣਕਾਰੀ ਪ੍ਰਧਾਨ ਮੰਤਰੀ ਦੇ ਦਫ਼ਤਰ ਵੱਲੋਂ ਦਿੱਤੀ ਗਈ। ਇਹ ਸਮਾਗਮ ਕੌਮੀ ਸਿੱਖਿਆ ਨੀਤੀ (ਐੱਨਈਪੀ)-2020 ਦੀ ਤੀਜੀ ਵਰ੍ਹੇਗੰਢ ਨਾਲ ਸਬੰਧਤ ਹੈ। ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਕ ਪ੍ਰਧਾਨ ਮੰਤਰੀ ਇਸ ਮੌਕੇ ਪੀਐੱਮ ਸ੍ਰੀ ਯੋਜਨਾ ਤਹਿਤ ਫੰਡਾਂ ਦਾ ਪਹਿਲੀ ਕਿਸ਼ਤ ਵੀ ਜਾਰੀ ਕਰਨਗੇ। -ਪੀਟੀਆਈ