ਨਵੀਂ ਦਿੱਲੀ, 18 ਮਈ/ਕੇਂਦਰ ਸਰਕਾਰ ਨੇ ਅੱਜ ਆਪਣੇ ਦੋ ਮੰਤਰੀਆਂ ਦੇ ਵਿਭਾਗਾਂ ਵਿੱਚ ਫੇਰਬਦਲ ਕਰਦਿਆਂ ਕਿਰਨ ਰਿਜਿਜੂ ਦੀ ਥਾਂ ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਨੂੰ ਕਾਨੂੰਨ ਮੰਤਰੀ (ਸੁਤੰਤਰ ਚਾਰਜ) ਨਿਯੁਕਤ ਕੀਤਾ ਹੈ। ਰਿਜਿਜੂ ਨੂੰ ਭੂ ਵਿਗਿਆਨ ਮੰਤਰਾਲੇ ਦਾ ਚਾਰਜ ਦਿੱਤਾ ਗਿਆ ਹੈ। ਇਹ ਜਾਣਕਾਰੀ ਰਾਸ਼ਟਰਪਤੀ ਭਵਨ ਵੱਲੋਂ ਜਾਰੀ ਬਿਆਨ ਵਿੱਚ ਦਿੱਤੀ ਗਈ ਹੈ। ਇਸ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਲਾਹ ’ਤੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕੇਂਦਰੀ ਮੰਤਰੀ ਮੰਡਲ ਦੇ ਮੰਤਰੀਆਂ ਵਿੱਚ ਵਿਭਾਗਾਂ ਦੀ ਵੰਡ ਕੀਤੀ ਹੈ।
ਮੇਘਵਾਲ ਕਾਨੂੰਨ ਮੰਤਰੀ ਤੇ ਰਿਜਿਜੂ ਨੂੰ ਭੂ-ਵਿਗਿਆਨ ਮੰਤਰਾਲਾ ਸੌਂਪਿਆ
Share:
Voting poll
[democracy id="1"]