November 21, 2025 12:04 am

ਮੁਲਕ ਮੇਰੇ ਵਿਚ ਧਰਮ ਬੜੇ ਨੇ

Share:

ਮੁਲਕ ਮੇਰੇ ਵਿਚ ਧਰਮ ਬੜੇ ਨੇ,

ਵਹਿਮ ਬੜੇ ਨੇ ਭਰਮ ਬੜੇ ਨੇ,
ਬਾਬੇ ਬਹਿ ਕੇ ਧੂਣਾ ਕਰਦੇ,
ਕੁੱਜਿਆਂ ਵਿਚ ਕਈ ਟੂਣਾ ਕਰਦੇ..
ਵਿਆਹ ਜਾਂ ਤਲਾਕ ਨੀ ਹੁੰਦਾ,
ਮੰਤਰ ਜਪੋ ਜੇ ਜਵਾਕ ਨੀ ਹੁੰਦਾ,
ਮੰਦਰ ਟੱਲ ਖੜਕਾ ਕੇ ਜਾਇਓ,
ਜੁੱਤੀ ਉੱਤੇ ਨਾ ਜੁੱਤੀ ਚੜ੍ਹਾਇਓ…
ਗੰਢਾਂ ਮਾਰ ਕੇ ਰੱਖੇ ਧਾਗੇ,
ਭੂਤ ਪ੍ਰੇਤ ਨਾ ਆਵੇ ਲਾਗੇ,
ਸੁੱਖਾਂ ਸੁੱਖ ਕੇ ਕੰਮ ਬਣਾ ਲਓ,
ਪੰਜ ਸੱਤ ਫੇਰ ਮੱਸਿਆ ਨ੍ਹਾ ਲਓ…
ਬਰਕਤ ਘਰ ਚੋਂ ਭੱਜ ਜਾਏਗੀ,
ਮਾਇਆ ਪਰਦੇ ਕੱਜ ਜਾਏਗੀ,
ਕਹਿੰਦੀ ਵਾਹਲਾ ਪਾਹੜੂ ਬੀਬੀ,
ਨਾ ਰਾਤੀਂ ਫੇਰਿਓ ਝਾੜੂ ਬੀਬੀ…
ਵੀਰਵਾਰ ਨੂੰ ਸਿਰ ਨੀ ਨਹੁਣਾ,
ਕਾਲਾ ਸੂਟ ਨਹੀਂ ਜੇਠੇ ਪਾਉਣਾ,
ਕਹਿੰਦੀ ਬੀਬੀ ਗਿਆਨ ਵਧਾਇਓ,
ਸ਼ਿੱਕ ਮਾਰੇ ਤੇ ਰੁੱਕ ਕੇ ਜਾਇਓ…
ਪੌਣ ਵਿਚ ਨਾ ਕੰਮ ਤੇ ਜਾਈਏ,
ਮੰਜਾ ਕਦੇ ਨਾ ਪੁੱਠਾ ਡਾਈਏ,
ਕਹਿੰਦੀ ਸਿਆਣੀ ਗੱਲ ਸੁਣ ਅੜੀਏ,
ਮਾਂਜਾ ਵੀ ਕਦੇ ਖੜਾ ਨਾ ਕਰੀਏ…
ਨਜ਼ਰ ਪੱਟਣ ਲਈ ਟੁੱਟਾ ਛਿੱਤਰ,
ਮਿਰਚਾਂ ਵਾਰੋ ਤੇ ਨਜ਼ਰਾਂ ਤਿੱਤਰ,
ਮੰਗਲ ਮਿਲੇ ਤਾਂ ਚੰਗਾ ਰਿਸ਼ਤਾ,
ਨਹੀਂ ਤੋੜੇ ਅੜਾ ਕੇ ਟੰਗਾਂ ਰਿਸ਼ਤਾ…
ਭੁੱਖੇ ਰਹਿ ਕੇ ਉਮਰ ਵਧਾ ਲਓ,
ਮਨ ਚਾਹਿਆ ਵਰ ਵੀ ਪਾਅ ਲਓ,
ਹੈ ਸਾੜ ਸਤੀ ਤਾਂ ਛਨੀ ਧਿਆਲੋ,
ਘਰੇ ਚੰਡੀ ਦਾ ਪਾਠ ਕਰਾ ਲਓ…
ਜਿਵੇਂ ਕੜਾਹੀਆਂ ਕੁੰਡੇ ਵੰਡਦੇ,
ਬਾਬੇ ਵੀ ਕਈ ਮੁੰਡੇ ਵੰਡਦੇ,
ਇਕ ਦੋ ਨਹੀਂ ਬਥੇਰੇ ਹੋ ਗਏ,
ਕਈ ਕਈ ਰੱਬ ਕਈ ਡੇਰੇ ਹੋ ਗਏ…
ਬਾਬੇ ਨੇ ਵੀ ਹੱਲ ਸੀ ਵਾਹਿਆ,
ਨੰਗੇ ਪੈਰੀਂ ਚੱਲ ਸੀ ਵਾਹਿਆ,
ਬਾਣੀ ਵਿੱਚ ਸੀ ਗੱਲ ਸਮਝਾਈ,
ਵਹਿਮ ਭਰਮ ਨਾ ਕਰਿਓ ਭਾਈ…
ਸਮਝੋ ਕਹਿੰਦੇ ਇਹ ਅੱਖਰ ਕੀ ਹੈ,
ਇਹਨਾਂ ਗੱਲਾਂ ਪਿੱਛੇ ਚੱਕਰ ਕੀ ਹੈ,
ਬਹੁਤੇ ਪਖੰਡ ਕਹਾਣੀਆਂ ਨੇ ਕੁਝ,
ਸਦੀਆਂ ਨਾਲੋ ਪੁਰਾਣੀਆਂ ਨੇ ਕੁਝ..
ਓਦੋਂ ਬਹੁਤਾ ਧਿਆਨ ਨਹੀਂ ਸੀ,
ਪੜ੍ਹਦੇ ਲੋਕ ਵਿਗਿਆਨ ਨਹੀਂ ਸੀ,
ਕੁਝ ਰਸਮਾਂ ਮਾਰੀ ਮਤੀ ਹੁੰਦੀ ਸੀ,
ਵਿਧਵਾ ਵੀ ਓਦੋਂ ਸਤੀ ਹੁੰਦੀ ਸੀ..
ਚੰਗੇ ਬੁਰੇ ਵਿਚ ਫ਼ਰਕ ਕਰੋ ਜੀ,
ਅਕਲ ਨੂੰ ਵਰਤੋ ਤਰਕ ਕਰੋ ਜੀ,
ਮਿਹਨਤ ਵਾਜੋਂ ਨਾਮ ਪਕੇ ਨਾ,
ਬਿਨ ਅੱਗ ਚੁੱਲ੍ਹੇ ਤਾਮ ਪਕੇ ਨਾ…ਅਜੈ ਗੜ੍ਹਦੀਵਾਲਾ

 

On Mon, Feb 13, 2023, 11:06 PM Ajay Kumar <y2jajay619@gmail.com> wrote:
ਆਓ ਬੱਚਿਓ ਗਣਿਤ ਸਿੱਖੀਏ,

ਕਾਹਤੋਂ ਗਣਿਤ ਤੋਂ ਡਰਦੇ ਹੋ…
ਇਹ ਓਨਾ ਹੀ ਅਸਾਨ ਹੈ ਹੁੰਦਾ,
ਜਿੰਨੀ ਦੁਹਰਾਈ ਕਰਦੇ ਹੋ….
ਅੰਕਾ ਦੀ ਹੈ ਖੇਡ ਇਹ ਸਾਰੀ,
ਗੁਣਾ ਘਟਾਓ ਜੋੜ ਤੇ ਭਾਗ…
ਇਸ ਨਾਲ ਸੁੱਤੀ ਸੋਚ ਦੀ ਸ਼ਕਤੀ,
ਸਾਰੀ ਦੀ ਸਾਰੀ ਜਾਂਦੀ ਜਾਗ…
ਇਹ ਦੂਰ ਭੱਜਣ ਲਈ ਰੋਜ,
ਕਿਉਂ ਚਤੁਰਾਈ ਕਰਦੇ ਹੋ….
ਇਹ ਓਨਾ ਹੀ ਅਸਾਨ ਹੈ ਹੁੰਦਾ,
ਜਿੰਨੀ ਦੁਹਰਾਈ ਕਰਦੇ ਹੋ….
ਨਿੱਕੇ ਨਿੱਕੇ ਫਾਰਮੂਲੇ ਨੇ,
ਨਿੱਕੀਆਂ ਨਿੱਕੀਆਂ ਜਮਾਤਾਂ ਦੇ….
ਇਹੀ ਤੁਹਾਡੇ ਹਾਣੀ ਬਣਦੇ,
ਚੰਗੇ ਦਿਨ ਤੇ ਰਾਤਾਂ ਦੇ….
ਐਂਵੇ ਕਾਹਤੋਂ ਸਹਿਮ ਸਹਿਮ ਕੇ,
ਮੰਜ਼ਿਲ ਦੀ ਚੜ੍ਹਾਈ ਚੜ੍ਹਦੇ ਹੋ…
ਇਹ ਓਨਾ ਹੀ ਅਸਾਨ ਹੈ ਹੁੰਦਾ,
ਜਿੰਨੀ ਦੁਹਰਾਈ ਕਰਦੇ ਹੋ….
ਕਿਹਾ ਅਧਿਆਪਕ ਦਾ ਮੰਨ ਲੈਣਾ,
ਜੋਂ ਜੋਂ ਵੀ ਓਹ ਕਹਿੰਦੇ ਨੇ…
ਓਹਨਾਂ ਦੀਆਂ ਹੈ ਗੱਲਾਂ ਵਿਚ,
ਭੇਦ ਜੀਵਨ ਦੇ ਰਹਿੰਦੇ ਨੇ…
ਕਿਉਂ ਐਂਵੇ ਡਰ ਡਰ ਕੇ,
ਖ਼ਾਬਾਂ ਦੀ ਤਰਪਾਈ ਕਰਦੇ ਹੋ…..
ਇਹ ਓਨਾ ਹੀ ਅਸਾਨ ਹੈ ਹੁੰਦਾ,
ਜਿੰਨੀ ਦੁਹਰਾਈ ਕਰਦੇ ਹੋ….
ਆਓ ਬੱਚਿਓ ਗਣਿਤ ਸਿੱਖੀਏ,
ਕਾਹਤੋਂ ਗਣਿਤ ਤੋਂ ਡਰਦੇ ਹੋ… ਅਜੈ ਗੜ੍ਹਦੀਵਾਲਾ
9041527623
seculartvindia
Author: seculartvindia

Leave a Comment

Voting poll

What does "money" mean to you?
  • Add your answer

latest news