July 13, 2025 5:47 pm

ਮਾਨ ਸਰਕਾਰ ਕੋਲੋ ਇੱਕ ਇੱਕ ਹਜਾਰ ਰੁਪਏ ਦੀ ਉਡੀਕ ਕਰ ਰਹੀਆ ਨੇ ਪੰਜਾਬ ਦੀਆ ਔਰਤਾ : ਬੇਗਮਪੁਰਾ ਟਾਇਗਰ ਫੋਰਸ

Share:

ਹੁਸ਼ਿਆਰਪੁਰ  6 ਮਈ ( ਤਰਸੇਮ ਦੀਵਾਨਾ ) ਬੇਗਮਪੁਰਾ ਟਾਇਗਰ ਫੋਰਸ ਦੀ ਇੱਕ ਮੀਟਿੰਗ ਫੋਰਸ ਦੇ ਮੁੱਖ ਦਫ਼ਤਰ ਭਗਤ ਨਗਰ ਨੇੜੇ ਮਾਡਲ ਟਾਉਨ ਹੁਸ਼ਿਆਰਪੁਰ ਵਿਖੇ ਫੋਰਸ ਦੇ ਪੰਜਾਬ ਪ੍ਰਧਾਨ ਵੀਰਪਾਲ ਠਰੋਲੀ ਅਤੇ ਜਿਲ੍ਹਾ ਪ੍ਰਧਾਨ ਹੈਪੀ ਫਤਿਹਗੜ੍ਹ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਵਿਸ਼ੇਸ ਤੌਰ ਤੇ ਫੋਰਸ ਦੇ ਕੌਮੀ ਚੇਅਰਮੈਨ ਤਰਸੇਮ ਦੀਵਾਨਾ ਨਰੇਸ਼ ਕੁਮਾਰ ਬੱਧਣ ਸੀਨੀਅਰ ਮੀਤ ਪ੍ਰਧਾਨ ਪੰਜਾਬ ਅਤੇ ਨੇਕੂ ਬੱਧਣ ਸੀਨੀਅਰ ਮੀਤ ਪ੍ਰਧਾਨ ਦੋਆਬਾ ਨੇ ਸਿਰਕਤ ਕੀਤੀ ਇਸ ਮੌਕੇ ਪੰਜਾਬ ਪ੍ਰਧਾਨ ਵੀਰਪਾਲ ਠਰੋਲੀ ਅਤੇ ਜਿਲ੍ਹਾ ਪ੍ਰਧਾਨ ਹੈਪੀ ਫਤਿਹਗੜ੍ਹ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਇੱਕ ਬਦਲਾਅ ਦੇ ਰੂਪ ਵਿੱਚ ਪੰਜਾਬ ਦੀ ਸੱਤਾ ਦਿੱਤੀ ਸੀ ! ਪ੍ਰੰਤੂ  “ਆਪ’ ਨੂੰ ਪੰਜਾਬ ਦੀ ਸੱਤਾ ਸੰਭਾਲੇ ਹੋਏ ਲੱਗਭੱਗ ਇੱਕ ਸਾਲ ਤੋ ਜਿਆਦਾ ਸਮਾਂ ਬੀਤ ਚੁੱਕਾ ਹੈ ਮਾਨ ਸਰਕਾਰ  ਨੇ ਪੰਜਾਬ ਦੀ ਸੱਤਾ ਸੰਭਾਲਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਤਰ੍ਹਾਂ ਤਰ੍ਹਾਂ ਦੇ ਵਾਅਦੇ ਕੀਤੇ ਸੀ ਉਨ੍ਹਾਂ ਵਾਅਦਿਆਂ ਵਿੱਚ ਹੀ ਪੰਜਾਬ ਦੀਆਂ ਔਰਤਾਂ ਨੂੰ ਇੱਕ ਇੱਕ ਹਜਾਰ ਰੁਪਏ ਦੇਣ ਦਾ ਵਾਅਦਾ ਵੀ ਕੀਤਾ ਸੀ ਜਿਹੜਾ ਕਿ ਅਜੇ ਤੱਕ ਪੂਰਾ ਨਹੀ ਕੀਤਾ ਗਿਆ  ! “ਆਪ” ਦੇ ਸਪਰੀਮੋ  ਅਰਵਿੰਦ ਕੇਜਰੀਵਾਲ  ਹਿਮਾਚਲ ਪ੍ਰਦੇਸ ਤੇ ਗੁਜਰਾਤ ਵਿੱਚ ਵੀ ਲੋਕਾ ਨੂੰ ਕਈ ਤਰ੍ਹਾਂ ਦੇ ਲਾਲਚ ਦੇ ਰਿਹਾ ਹੈ ਪਰ ਲੋਕ ਹੁਣ ਸੂਝਵਾਨ ਹੋ ਗਏ ਹਨ ! ਉਹਨਾ ਕਿਹਾ ਕਿ  ਲੋਕ ਹੁਣ ਇਨ੍ਹਾਂ ਦੀਆਂ ਚਾਲਾਂ ਵਿੱਚ ਨਹੀਂ ਆਉਣਗੇ ! ਆਗੂਆ ਨੇ ਕਿਹਾ ਕਿ ਜਦੋਂ ਦੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਤੋ ਹੀ ਪੰਜਾਬ ਵਿੱਚ ਗੈਂਗਸਟਰਾਂ ਦਾ ਵੱਡੇ ਪੱਧਰ ਤੇ ਬੋਲ ਬਾਲਾ ਹੋਇਆ ਹੈ ! ਪੰਜਾਬ ਵਿੱਚ ਲਾਅ ਐੰਡ ਆਡਰ ਨਾਂ ਦੀ ਕੋਈ ਚੀਜ਼ ਨਹੀਂ ਰਹੀ ! ਨਸ਼ਾ ਦਿਨੋ ਦਿਨ ਵੱਧਦਾ ਜਾ ਰਿਹਾ ਹੈ ! ਹਰ ਦਿਨ ਨਸ਼ੇ ਨਾਲ ਨੌਜਵਾਨੀ ਖ਼ਤਮ ਹੁੰਦੀ ਜਾ ਰਹੀ ਹੈ ! ਬੇਰੁਜ਼ਗਾਰ ਵਰਗ ਅਤੇ ਮੁਲਾਜ਼ਮ ਵਰਗ ਅੱਜ ਵੀ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਿਹਾ ਹੈ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ! ਉਹਨਾ ਕਿਹਾ ਕਿ ਜਦੋਂ ਪੰਜਾਬ ਦੀ ਸੱਤਾ ਦੂਸਰੀਆਂ ਪਾਰਟੀਆਂ ਕੋਲ ਸੀ ਤਾਂ ਇਹ ਹੀ ਪੰਜਾਬ ਦਾ ਮੁੱਖ ਮੰਤਰੀ  ਭਗਵੰਤ ਮਾਨ ਉਨ੍ਹਾਂ ਪਾਰਟੀਆਂ ਨੂੰ ਆਪਣੀਆਂ ਸਟੇਜਾਂ ਉੱਤੋਂ ਪਾਣੀ ਪੀ ਪੀ ਕੋਸਦਾ ਹੁੰਦਾ ਸੀ ਅਤੇ ਉਨ੍ਹਾਂ ਉੱਤੇ ਅਲੱਗ ਅਲੱਗ ਤਰ੍ਹਾਂ ਦੇ ਤੰਜ਼ ਕੱਸਦਾ ਹੁੰਦਾ ਸੀ ਉਹਨਾ ਮੁੱਖ ਮੰਤਰੀ  ਭਗਵੰਤ  ਮਾਨ ਨੂੰ ਤਿੱਖੇ  ਸ਼ਬਦਾਂ ਵਿਚ ਕਿਹਾ ਕਿ ਪੰਜਾਬ ਦੇ ਲੋਕ ਜੇਕਰ ਤੁਹਾਨੂੰ ਸੱਤਾ ਦੇਣਾ ਜਾਣਦੇ ਹਨ ਤਾਂ ਤੁਹਾਡੇ ਤੋਂ ਸੱਤਾ ਖੋਹਣਾ ਵੀ ਜਾਣਦੇ ਹਨ!
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੀਡੀਆ ਇੰਚਾਰਜ ਚੰਦਰ ਪਾਲ ਹੈਪੀ ,ਸੀਨੀਅਰ ਮੀਤ ਪ੍ਰਧਾਨ ਨਰੇਸ਼ ਕੁਮਾਰ ਬੱਧਣ ,ਅਮਨਦੀਪ, ਚਰਨਜੀਤ ਸਿੰਘ, ਕਮਲਜੀਤ, ਰਾਮ ਜੀ, ਦਵਿੰਦਰ ਕੁਮਾਰ, ਰਾਜੀਵ ਸੈਣੀ, ਪੰਮਾ ਡਾਡਾ, ਗੋਗਾ ਮਾਂਝੀ , ਪਵਨ ਕੁਮਾਰ ਬੱਧਣ , ਅਮਨਦੀਪ ਸਿੰਘ, ਚਰਨਜੀਤ ਸਿੰਘ,ਭੁਪਿੰਦਰ ਕੁਮਾਰ ਬੱਧਣ  ਕਮਲਜੀਤ ਸਿੰਘ, ਬਿਸ਼ਨਪਾਲ, ਗਿਆਨ ਚੰਦ, ਮੁਸਾਫ਼ਰ ਸਿੰਘ, ਸ਼ੇਰਾ ਸਿੰਘ, ਵਿਸ਼ਾਲ ਸਿੰਘ, ਹਰਨੇਕ ਸਿੰਘ ਬੱਧਣ,  ਸਨੀ ਸੀਣਾ,ਭਿੰਦਾ ਸੀਣਾ, ਬਿਕਰਮ ਵਿੱਜ, ਹੈਪੀ ਫਤਹਿਗਡ਼੍ਹ, ਮਨੀਸ਼ ਕੁਮਾਰ, ਦਵਿੰਦਰ ਕੁਮਾਰ, ਰਾਕੇਸ ਕੁਮਾਰ ਭੱਟੀ ਵਿਜੇ ਕੁਮਾਰ ਜੱਲੋਵਾਲ ਖਨੂਰ , ਸੀਨੀਅਰ ਮੀਤ ਪ੍ਰਧਾਨ ਸ਼ਹਿਰੀ ਸੁਸ਼ਾਂਤ ਮੰਮਣ ਸਮੇਤ ਸੰਗਠਨ ਦੇ ਹੋਰ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ।

seculartvindia
Author: seculartvindia

Leave a Comment

Voting poll

What does "money" mean to you?
  • Add your answer

latest news