November 22, 2025 8:44 am

ਮਾਤਾ ਸਾਹਿਬ ਕੌਰ ਜੀ ਦੇ ਜਨਮ ਦਿਹਾੜੇ  ਤੇ ਸਜਾਏ ਨਗਰ ਕੀਰਤਨ ਚੋ  “ਬੋਲੋ ਸੋ ਨਿਹਾਲ ਦੇ ਜੈਕਾਰਿਆ , ਨਾਲ ਗੂੰਜਿਆ ਇਟਲੀ ਦਾ ਸ਼ਹਿਰ ਕੋਵੋ

Share:

ਮਿਲਾਨ ਇਟਲੀ, 8 ਨਵੰਬਰ (ਸਾਬੀ ਚੀਨੀਆ)-ਦੇਸ਼ ਵਿਦੇਸ਼ ਵਿਚ ਵੱਸਦੀ ਸਿੱਖ ਸੰਗਤ ਵੱਲੋ ਮਾਤਾ ਸਾਹਿਬ ਕੌਰ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆਂ ਜਾਂਦਾ ਹੈ। ਇਟਲੀ ਦੇ ਜਿਲਾ ਬੈਰਗਮੋ ਵਿਖੇ ਸਥਿਤ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਕੋਵੋ ਦੁਆਰਾ ਹਰ ਸਾਲ ਮਾਤਾ ਸਾਹਿਬ ਕੌਰ ਦੇ ਜਨਮ ਦਿਹਾੜੇ ਤੇ ਨਗਰ ਕੀਰਤਨ ਸਜਾਇਆ ਜਾਂਦੇ ਹਨ ਇਸ ਸਾਲ ਵੀ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕੋਵੋ ਵਿਖੇ ਮਹਾਨ ਨਗਰ ਕੀਰਤਨ ਸਜਾਇਆ ਗਿਆ। ਜਿਸ ਵਿੱਚ ਇਟਲੀ ਭਰ ਤੋਂ ਆਈਆਂ ਸੰਗਤਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ। ਪੰਜ ਪਿਆਰਿਆ ਤੇ ਪੰਜ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਅਤੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਛਤਰ ਛਾਇਆ ਹੇਠ ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਸਾਹਿਬ ਤੋਂ ਸਿੱਖੀ ਸਿਧਾਤਾਂ ਤਹਿਤ ਹੋਈ।ਇਸ ਦੌਰਾਨ  ਰਾਗੀ ਸਿੰਘਾਂ ਵੱਲੋਂ ਆਈਆਂ ਸੰਗਤਾਂ ਨੂੰ ਸ਼ਬਦ ਕੀਰਤਨ ਸ਼ਰਵਣ ਕਰਵਾਇਆ ਗਿਆ  ਇਸ ਮੌਕੇ ਪ੍ਰਸਿੱਧ ਕਵੀਸ਼ਰੀ ਭਾਈ ਗੁਰਮੁੱਖ ਸਿੰਘ ਜੌਹਲ ਅਤੇ ਹੋਰਨਾਂ ਦੁਆਰਾ ਕਵੀਸ਼ਰੀ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ।ਇਸ ਮੌਕੇ ਛੋਟੇ ਛੋਟੇ ਬੱਚਿਆ ਵੱਲੋ ਵੀ ਕੀਰਤਨ ਰਾਹੀ ਹਾਜਰੀਆਂ ਭਰਦੇ ਹੋਏ ਆਪਣਾ ਜੀਵਨ ਸ਼ਫਲਾ ਬਣਾਇਆ ਗਿਆ।ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਗੱਤਕਾ ਅਕੈਡਮੀ ਦੇ ਗਤਕੇ ਵਾਲੇ ਸਿੰਘਾਂ ਵੱਲੋ ਗਤਕਾ ਕਲ੍ਹਾਂ ਦੇ ਅਲੌਕਿਕ ਦ੍ਰਿਸ਼ ਵਿਖਾਏ ਗਏ ਸੇਵਾਦਾਰਾਂ ਵੱਲੋ ਆਈਆਂ। ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਦਸਤਾਰ ਲਹਿਰ ਦੇ ਸੇਵਾਦਾਰਾਂ ਵੱਲੋਂ ਨੌਜਵਾਨਾਂ ਦੇ ਦਸਤਾਰਾਂ ਸਜਾਈਆ ਗਈਆਂ।  ਸੰਗਤਾਂ ਲਈ ਵੱਖ ਵੱਖ ਸਟਾਲਾਂ ਦੇ ਪ੍ਰਬੰਧ ਕਰਕੇ ਸੇਵਾਵਾਂ ਨਿਭਾਈਆਂ ਗਈਆਂ।ਪ੍ਰਬਧੰਕ ਕਮੇਟੀ ਵੱਲੋ ਇਸ ਨਗਰ ਕੀਰਤਨ ਲਈ ਹਰ ਸੰਭਵ ਸਹਿਯੋਗ ਦੇਣ ਨਗਰ ਕੌਸਲ ਕੋਵੋ  ਦੇ ਅਧਿਕਾਰੀਆਂ ਦਾ ਧੰਨਵਾਦ ਕਰਦੇ ਹੋਏ ਉਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨ੍ਹਿਤ ਕੀਤਾ ਗਿਆ ।

ਨਗਰ ਕੀਰਤਨ ਦੀ ਅਗਵਾਈ ਕਰਦੇ ਪੰਜ ਪਿਆਰੇ ਤੇ ਸੰਗਤਾਂ ਠਾਠਾਂ ਮਾਰਦਾ ਇਕੱਠ ਫੋਟੋ ਸਾਬੀ ਚੀਨੀਆ ।

seculartvindia
Author: seculartvindia

Leave a Comment

Voting poll

What does "money" mean to you?
  • Add your answer

latest news