ਨਵੀਂ ਦਿੱਲੀ: ਕੇਂਦਰੀ ਜਾਂਚ ਬਿਊਰੋ ਨੇ ਮਨੀਪੁਰ ਹਿੰਸਾ ਸਬੰਧੀ ਕੇਸਾਂ ਦੀ ਜਾਂਚ ਲਈ ਅੱਜ ਵੱਖ-ਵੱਖ ਰੈਂਕਾਂ ਦੇ 53 ਅਧਿਕਾਰੀ ਤਾਇਨਾਤ ਕੀਤੇ ਹਨ, ਜਿਨ੍ਹਾਂ ਵਿੱਚ 29 ਮਹਿਲਾ ਅਧਿਕਾਰੀ ਵੀ ਸ਼ਾਮਲ ਹਨ। ਅਧਿਕਾਰੀਆਂ ਨੇ ਦੱਸਿਆ ਕਿ ਡੀਆਈਜੀ ਰੈਂਕ ਦੇ ਤਿੰਨ ਅਧਿਕਾਰੀ, ਜਿਨ੍ਹਾਂ ਵਿੱਚ ਮਹਿਲਾ ਅਧਿਕਾਰੀ ਲਵਲੀ ਕਟਿਆਰ ਅਤੇ ਨਿਰਮਲਾ ਦੇਵੀ ਸ਼ਾਮਲ ਹਨ, ਸੂਬੇ ਵਿੱਚ ਹਿੰਸਾ ਸਬੰਧੀ ਕੇਸਾਂ ਦੀ ਜਾਂਚ ਲਈ ਆਪਣੀਆਂ ਟੀਮਾਂ ਦੀ ਅਗਵਾਈ ਕਰਨਗੇ। ਉਨ੍ਹਾਂ ਮੁਤਾਬਕ ਸਾਰੇ ਅਧਿਕਾਰੀ ਆਪਣੀ ਰਿਪੋਰਟ ਸੰਯੁਕਤ ਡਾਇਰੈਕਟਰ ਘਣਸ਼ਿਆਮ ਉਪਾਧਿਆਏ ਨੂੰ ਭੇਜਣਗੇ, ਜਿਹੜੇ ਵੱਖ-ਵੱਖ ਕੇਸਾਂ ਦੀ ਜਾਂਚ ਦੀ ਨਿਗਰਾਨੀ ਕਰ ਰਹੇ ਹਨ। -ਪੀਟੀਆਈ