ਈਸੀ ਨੇ ਨੋਟਿਸ ਦੇ ਜਵਾਬ ਲਈ ਐੱਨਸੀਪੀ ਦੇ ਦੋਵੇਂ ਧੜਿਆਂ ਨੂੰ ਤਿੰਨ ਹਫਤਿਆਂ ਦਾ ਹੋਰ ਸਮਾਂ ਦਿੱਤਾ

ਨਵੀਂ ਦਿੱਲੀ, 16 ਅਗਸਤ/ਚੋਣ ਕਮਿਸ਼ਨ (ਈਸੀ) ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਦੋਵੇਂ ਧੜਿਆਂ ਨੂੰ ਪਾਰਟੀ ਦੇ ਨਾਂ ਤੇ ਨਿਸ਼ਾਨ ਬਾਰੇ ਦਿੱਤੇ ਗਏ ਨੋਟਿਸ ਬਾਰੇ ਜਵਾਬ ਦੇਣ ਲਈ ਤਿੰਨ ਹਫਤਿਆਂ ਦਾ ਹੋਰ ਸਮਾਂ ਦਿੱਤਾ ਹੈ। ਜ਼ਿਕਰਯੋਗ ਹੈ ਕਿ ਦੋਹਾਂ ਧੜਿਆਂ ਜਿਨ੍ਹਾਂ ’ਚੋਂ ਇਕ ਧੜੇ ਦੀ ਅਗਵਾਈ ਸ਼ਰਦ ਪਵਾਰ ਵੱਲੋਂ ਕੀਤੀ ਜਾਂਦੀ ਹੈ ਤੇ ਦੂਜੇ ਧੜੇ ਦੀ ਅਗਵਾਈ ਅਜੀਤ ਪਵਾਰ ਵੱਲੋਂ ਕੀਤੀ ਜਾਂਦੀ ਹੈ, ਨੇ ਈਸੀ ਦੇ ਨੋਟਿਸ ਦਾ ਜਵਾਬ ਦੇਣ ਤੇ ਪਾਰਟੀ ਦੇ ਨਾਂ ਤੇ ਨਿਸ਼ਾਨ ਸਬੰਧੀ ਦਾਅਵੇ ਲਈ ਦਸਤਾਵੇਜ਼ ਦੇਣ ਬਾਰੇ ਚਾਰ ਹਫਤਿਆਂ ਦੀ ਮੋਹਲਤ ਮੰਗੀ ਸੀ। -ਪੀਟੀਆਈ

seculartvindia
Author: seculartvindia

Leave a Comment