
ਹੁਸ਼ਿਆਰਪੁਰ, 13 ਜੂਨ (ਤਰਸੇਮ ਦੀਵਾਨਾ) ਮਨਰੇਗਾ ਵਰਕਰਜ਼ ਯੂਨੀਅਨ ਜ਼ਿਲ੍ਹਾ ਹੁਸ਼ਿਆਰਪੁਰ ਦੀ ਮੀਟਿੰਗ ਮੁਲਾਜ਼ਮ ਭਵਨ ਹੁਸ਼ਿਆਰਪੁਰ ਵਿਖੇ ਪ.ਸ.ਸ.ਫ. ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ’ਚ ਜ਼ਿਲ੍ਹੇ ਭਰ ਤੋਂ ਵੱਖ-ਵੱਖ ਬਲਾਕਾਂ ’ਚੋਂ ਵੱਡੀ ਗਿਣਤੀ ਮਗਨਰੇਗਾ ਵਰਕਰਜ਼ ਅਤੇ ਮੇਟ ਸ਼ਾਮਲ ਹੋਏ। ਇਸ ਮੌਕੇ ਮਗਨਰੇਗਾ ਵਰਕਰਾਂ ਨੂੰ ਦਰਪੇਸ਼ ਸਮਸਿਆਵਾਂ ’ਤੇ ਵਿਚਾਰ ਚਰਚਾ ਕੀਤੀ। ਉੱਥੇ ਹੀ ਪਿਛਲੇ ਦਿਨੀਂ ਬਲਾਕ ਪੱਧਰ ’ਤੇ ਮਗਨਰੇਗਾ ਵਰਕਰਾਂ ਵੱਲੋਂ ਬੀਡੀਪੀਓ ਦਫ਼ਤਰਾਂ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੇਜੇ ਮੰਗ ਪੱਤਰਾਂ ਸਬੰਧੀ ਕੀਤੇ ਐਕਸ਼ਨਾਂ ਦਾ ਰੀਵਿਊ ਕੀਤਾ ਗਿਆ। ਮੀਟਿੰਗ ਦੌਰਾਨ ਬੁਲਾਰਿਆਂ ਪ.ਸ.ਸ.ਫ਼. ਸੂਬਾ ਪ੍ਰਧਾਨ ਸਤੀਸ਼ ਰਾਣਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਪੰਜਾਬ ਦੇ ਸੂਬਾ ਜਨਰਲ ਸਕੱਤਰ ਧਰਮਿੰਦਰ ਸਿੰਘ, ਪੰਜਾਬ ਨਿਰਮਾਣ ਯੂਨੀਅਨ ਦੇ ਸੂਬਾ ਪ੍ਰਧਾਨ ਸਾਥੀ ਗੰਗਾ ਪ੍ਰਸ਼ਾਦ, ਪੈਨਸ਼ਨਰ ਆਗੂ ਸਤੱਪਾਲ ਲੱਠ, ਜੰਗਲਾਤ ਵਰਕਰਜ਼ ਯੂਨੀਅਨ ਤੋਂ ਪਵਨ ਕੁਮਾਰ ਆਦਿ ਨੇ ਕੇਂਦਰ ਸਰਕਾਰ ਵੱਲੋਂ ਮਗਨਰੇਗਾ ਬਜ਼ਟ ’ਚ ਕੀਤੀ ਕਟੌਤੀ ਅਤੇ ਮਗਨਰੇਗਾ ਦਿਹਾੜੀ ’ਚ ਕੀਤੇ ਮਾਮੂਲੀ ਵਾਧੇ ਦੀ ਤਿੱਖੇ ਸ਼ਬਦਾਂ ’ਚ ਨਿਖੇਧੀ ਕੀਤੀ। ਪੰਜਾਬ ਸਰਕਾਰ ਤੋਂ ਮਨਰੇਗਾ ਵਰਕਰਾਂ ਨੂੰ ਡੀ.ਸੀ. ਰੇਟਾਂ ਤਹਿਤ ਦਿਹਾੜੀ ਦੇਣ ਦੀ ਮੰਗ ਕੀਤੀ। ਆਪਣੇ ਸੰਬੋਧਨ ਵਿੱਚ ਬਲਾਕ ਹਾਜੀਪੁਰ ਤੋਂ ਮਗਨਰੇਗਾ ਮੇਟ ਪਰਮਜੀਤ ਕੌਰ, ਟਾਂਡਾ ਤੋਂ ਕਮਲੇਸ਼ ਕੌਰ, ਦਸੂਹਾ ਤੋਂ ਰਕਸ਼ਾ ਦੇਵੀ, ਗੜ੍ਹਸ਼ੰਕਰ ਤੋਂ ਹਰਵਿੰਦਰ ਕੌਰ ਨੇ ਮਗਨਰੇਗਾ ਵਰਕਰਾਂ ਅਤੇ ਮੇਟਾਂ ਨੂੰ ਫੀਲਡ ’ਚ ਦਰਪੇਸ਼ ਸਮਸਿਆਵਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ। ਮਗਨਰੇਗਾ ਵਰਕਰਾਂ ਨੇ ਆਪਣੀਆਂ ਸਮਸਿਆਵਾਂ ਦੇ ਹੱਲ ਲਈ ਜ਼ਿਲ੍ਹਾ ਅਤੇ ਸੂਬਾ ਪੱਧਰ ’ਤੇ ਜੱਥੇਬੰਦੀ ਬਣਾਉਣ ਦਾ ਫੈਸਲਾ ਲਿਆ। ਇਸ ਮੌਕੇ ਜ਼ਿਲ੍ਹਾ ਕਮੇਟੀ ਦੀ ਚੋਣ ਹਾਜ਼ਰ ਬਲਾਕ ਕਮੇਟੀਆਂ ਦੇ ਅਹੁਦੇਦਾਰਾਂ ਨੇ ਸਰਬਸਮੰਤੀ ਨਾਲ ਕੀਤੀ। ਬਲਾਕ ਹਾਜੀਪੁਰ ਤੋਂ ਪਰਮਜੀਤ ਕੌਰ ਨੂੰ ਜ਼ਿਲ੍ਹਾ ਪ੍ਰਧਾਨ, ਜ਼ਿਲ੍ਹਾ ਜਨਰਲ ਸਕੱਤਰ ਵਜੋਂ ਕਮਲਾ ਦੇਵੀ ਦਸੂਹਾ, ਸਹਾਇਕ ਸਕੱਤਰ ਅਨੀਤਾ ਹਾਜੀਪੁਰ, ਖਜ਼ਾਨਚੀ ਕਮਲੇਸ਼ ਕੌਰ ਟਾਂਡਾ, ਪ੍ਰੈਸ ਸਕੱਤਰ ਦਵਿੰਦਰ ਕੌਰ ਟਾਂਡਾ, ਸਹਾਇਕ ਖਜ਼ਾਨਚੀ ਕਰਨੈਲ ਸਿੰਘ ਦਸੂਹਾ, ਸੋਹਲ ਲਾਲ ਤਲਵਾੜਾ, ਵਰਿੰਦਰ ਕੌਰ ਭੂੰਗਾ, ਸੋਨੀਆ ਹੁਸ਼ਿਆਰਪੁਰ-2 ਆਦਿ ਨੂੰ ਸੀਨੀਅਰ ਮੀਤ ਪ੍ਰਧਾਨ, ਰਕਸ਼ਾ ਦੇਵੀ ਦਸੂਹਾ, ਦਵਿੰਦਰ ਕੁਮਾਰ ਟੋਟੇ, ਸੁਨੀਤਾ ਜੋਸ਼ੀ ਟਾਂਡਾ, ਪਰਮਜੀਤ ਕੌਰ ਭੂੰਗਾ, ਸਰੋਜ ਮਾਹਿਲਪੁਰ ਆਦਿ ਨੂੰ ਮੀਤ ਪ੍ਰਧਾਨ, ਸਲਾਹਕਾਰ ਵਜੋਂ ਦੀਪਕ ਠਾਕੁਰ ਤਲਵਾੜਾ ਅਤੇ ਮਨਜੀਤ ਸੈਣੀ ਹੁਸ਼ਿਆਰਪੁਰ, ਪੁਸ਼ਪਾ ਹੰਦਵਾਲ, ਬਲਵਿੰਦਰ ਕੌਰ ਦਸੂਹਾ, ਨਿਰਮਲਾ ਦੇਵੀ ਟਾਂਡਾ, ਜਗਤ ਰਾਮ ਹੁਸ਼ਿਆਰਪੁਰ-2 ਬਲਵਿੰਦਰ ਕੌਰ ਹਾਜੀਪੁਰ ਆਦਿ ਨੂੰ ਪ੍ਰਚਾਰ ਸਕੱਤਰ, ਵਿਜੈ ਸੀਪਰੀਆਂ, ਸਤਪਾਲ ਤਲਵਾੜਾ, ਕੁਲਜੀਤ ਕੌਰ ਦਸੂਹਾ, ਰਿੰਪੀ ਟਾਂਡਾ ਆਦਿ ਦੀ ਜਥੇਬੰਦਕ ਸਕੱਤਰ ਵਜੋਂ ਚੋਣ ਕੀਤੀ। ਨਵਨਿਯੁਕਤ ਜ਼ਿਲ੍ਹਾ ਕਮੇਟੀ ਮੈਂਬਰਾਂ ਨੇ ਮਗਨਰੇਗਾ ਵਰਕਰਾਂ ਅਤੇ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਦਾ ਧੰਨਵਾਦ ਕੀਤਾ।
ਕੈਪਸ਼ਨ – ਨਵਨਿਯੁਕਤ ਜ਼ਿਲ੍ਹਾ ਕਮੇਟੀ ਦੇ ਅਹੁਦੇਦਾਰ ਅਤੇ ਸੰਬੋਧਨ ਕਰਦੇ ਹੋਏ ਬੁਲਾਰੇ।