ਪੈਰਿਸ, 13 ਜੁਲਾਈ/ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੈਰਿਸ ਦੇ ਦੋ ਰੋਜ਼ਾ ਦੌਰੇ ਦੌਰਾਨ ਉਥੇ ਵਸਦੇ ਭਾਰਤੀ ਭਾਈਚਾਰੇ ਨੂੰ ਅੱਜ ਸੰਬੋਧਨ ਕਰਦਿਆਂ ਅੱਜ ਕਿਹਾ ਕਿ ਦੁਨੀਆ ਇਕ ਨਵੀਂ ਵਿਸਵਥਾ ਵੱਲ ਵਧ ਰਹੀ ਹੈ ਤੇ ਭਾਰਤ ਦੀ ਤਾਕਤ ਅਤੇ ਭੂਮਿਕਾ ਵੀ ਤੇਜ਼ੀ ਨਾਲ ਬਦਲ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦਾ ਲੋਕਾਂ ਨਾਲ ਰਾਬਤਾ ਹੀ ਭਾਰਤ ਤੇ ਫਰਾਂਸ ਵਿਚਾਲੇ ਸਾਂਝੀਵਾਲਤਾ ਦੀ ਬੁਨਿਆਦ ਹੈ। ਉਨ੍ਹਾਂ ਕਿਹਾ ਕਿ ਭਾਰਤ ਲੋਕਤੰਤਰ ਦੀ ਜਣਨੀ ਅਤੇ ਵਿਭਿੰਨਤਾ ਦਾ ਮਾਡਲ ਹੈ। ਇਹ ਸਾਡੀ ਤੋਂ ਵੱਡੀ ਤਾਕਤ ਹੈ। -ਪੀਟੀਆਈ