ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਤੋਂ ਆਉਣ ਵਾਲੀਆਂ ਵਸਤਾਂ ’ਤੇ 20 ਤੋਂ 25 ਫੀਸਦੀ ਤੱਕ ਟੈਕਸ ਲੱਗ ਸਕਦਾ ਹੈ ਅਤੇ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਸਮਝੌਤਾ ਅਜੇ ਤੱਕ ਅੰਤਿਮ ਰੂਪ ਤੱਕ ਨਹੀਂ ਪਹੁੰਚਿਆ ਹੈ। ਟਰੰਪ ਨੇ ਇਹ ਟਿੱਪਣੀਆਂ ਭਾਰਤ ਸਮੇਤ ਵੱਖ-ਵੱਖ ਵਪਾਰਕ ਭਾਈਵਾਲਾਂ ’ਤੇ ਪਰਸਪਰ ਟੈਰਿਫ (reciprocal tariffs) ਲਾਗੂ ਕਰਨ ਦੀ 1 ਅਗਸਤ ਦੀ ਸਮਾਂ-ਸੀਮਾ ਤੋਂ ਪਹਿਲਾਂ ਕੀਤੀਆਂ ਹਨ।
ਅਪਰੈਲ ਵਿੱਚ ਉਨ੍ਹਾਂ ਨੇ ਅਮਰੀਕਾ ਦੇ ਵਪਾਰ ਘਾਟੇ ਨੂੰ ਘਟਾਉਣ ਦੇ ਉਦੇਸ਼ ਨਾਲ ਟੈਕਸ ਵਧਾਉਣ ਦਾ ਐਲਾਨ ਕੀਤਾ ਸੀ, ਪਰ ਬਾਅਦ ਵਿੱਚ ਗੱਲਬਾਤ ਦੀ ਸਹੂਲਤ ਲਈ ਇਸ ਨੂੰ 10 ਫੀਸਦੀ ਦੀ ਘੱਟ ਦਰ ’ਤੇ ਰੋਕ ਦਿੱਤਾ ਸੀ। ਜਦੋਂ ਟਰੰਪ ਨੂੰ ਪੁੱਛਿਆ ਗਿਆ ਕਿ ਕੀ ਭਾਰਤ ਲਈ 20-25 ਫੀਸਦੀ ਟੈਕਸ ਦੀ ਸੰਭਾਵਿਤ ਦਰ ਹੋਵੇਗੀ, ਤਾਂ ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ, “ਮੈਨੂੰ ਲੱਗਦਾ ਹੈ ਕਿ ਅਜਿਹਾ ਹੋ ਸਕਦਾ ਹੈ।”