ਰਾਸ਼ਟਰਪਤੀ ਦਰੋਪਦੀ ਮੁਰਮੂ ਦੀ ਅੰਬਾਲਾ ਦੇ ਏਅਰ ਫੋਰਸ ਸਟੇਸ਼ਨ ਤੋਂ ਲੜਾਕੂ ਜਹਾਜ਼ ਰਾਫ਼ੇਲ ’ਤੇ ਪਲੇਠੀ ਉਡਾਣ ਮੌਕੇ ਵਾਰਾਨਸੀ ਵਿਚ ਜਨਮੀ ਸਕੁਐਡਰਨ ਲੀਡਰ ਸ਼ਿਵਾਂਗੀ ਸਿੰਘ ਵੀ ਰਾਸ਼ਟਰਪਤੀ ਨਾਲ ਨਜ਼ਰ ਆਈ। ਸ਼ਿਵਾਂਗੀ ਸਿੰਘ ਦੀ ਮੌਜੂਦਗੀ ਨਾਲ ਭਾਰਤ ਨੇ ਪਾਕਿਸਤਾਨੀ ਸੋਸ਼ਲ ਮੀਡੀਆ ਦੇ ਇਨ੍ਹਾਂ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਕਿ ਉਸ ਨੂੰ ਅਪਰੇਸ਼ਨ ਸਿੰਧੂਰ ਦੌਰਾਨ ਪਾਕਿਸਤਾਨੀ ਫੌਜ ਨੇ ਫੜ ਲਿਆ ਸੀ। ਸ਼ਿਵਾਂਗੀ ਸਿੰਘ ਰਾਫ਼ੇਲ ਉਡਾਉਣ ਵਾਲੀ ਪਹਿਲੀ ਮਹਿਲਾ ਭਾਰਤੀ ਪਾਇਲਟ ਹੈ। ਭਾਰਤੀ ਅਥਾਰਿਟੀਜ਼ ਨੇ ਪੁਸ਼ਟੀ ਕੀਤੀ ਹੈ ਕਿ ਪਾਕਿਸਤਾਨ ਦਾ ਇਹ ਦਾਅਵਾ ਕਿ ਉਸ ਨੇ ਸਿੰਘ ਦੇ ਲੜਾਕੂ ਜਹਾਜ਼ ਸਣੇ ਛੇ ਭਾਰਤੀ ਜੈੱਟ ਫੁੰਡੇ ਹਨ, ਸਰਾਸਰ ਝੂਠ ਹੈ ਜਦੋਂਕਿ ਸੱਚ ਤਾਂ ਇਹ ਹੈ ਕਿ ਮਈ ਮਹੀਨੇ ਹੋਏ ਟਕਰਾਅ ਦੌਰਾਨ ਪਾਕਿਸਤਾਨ ਦੇ ਆਪਣੇ ਕਈ ਲੜਾਕੂ ਜਹਾਜ਼ ਨੁਕਸਾਨੇ ਗਏ ਸਨ।
ਭਾਰਤੀ ਮਹਿਲਾ ਪਾਇਲਟ ਨੂੰ ਅਪਰੇਸ਼ਨ ਸਿੰਧੂਰ ਦੌਰਾਨ ਫੜਨ ਦਾ ਪਾਕਿਸਤਾਨੀ ਦਾਅਵਾ ਝੂਠਾ, ਰਾਸ਼ਟਰਪਤੀ ਮੁਰਮੂ ਨਾਲ ਨਜ਼ਰ ਆਈ ਸ਼ਿਵਾਂਗੀ ਸਿੰਘ
Share:
Voting poll
What does "money" mean to you?