ਚੰਡੀਗੜ੍ਹ, 14 ਅਗਸਤ//ਦੇਸ਼ ਭਰ ਦੇ ਖੇਡ ਪੇ੍ਮੀਆਂ ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਵੱਲੋਂ ਆਪਣੀ ਅਯੋਗਤਾ ਵਿਰੁੱਧ ਕੀਤੀ ਗਈ ਅਪੀਲ ਨੂੰ ਸਾਲਸੀ ਅਦਾਲਤ (ਸੀਏਐੱਸ) ਵੱਲੋਂ ਖਾਰਜ ਕਰ ਦਿੱਤਾ ਗਿਆ। ਇਹ ਜਾਣਕਾਰੀ ਸੂਤਰਾਂ ਦੇ ਹਵਾਲੇ ਤੋਂ ਮਿਲੀ ਹੈ। ਮੰਗਲਵਾਰ ਨੂੰ ਉਸ ਦੀ ਅਪੀਲ ’ਤੇ ਫੈਸਲਾ ਇਕ ਵਾਰ ਫਿਰ ਟਾਲ ਦਿੱਤਾ ਗਿਆ। ਫੈਸਲਾ ਮੰਗਲਵਾਰ ਨੂੰ ਰਾਤ 9.30 ਵਜੇ ਆਉਣਾ ਸੀ ਪਰ ਇਸ ਨੂੰ 16 ਅਗਸਤ ਤੱਕ ਟਾਲ ਦਿੱਤਾ ਗਿਆ। ਫੋਗਾਟ ਨੂੰ 50 ਕਿਲੋਗ੍ਰਾਮ ਭਾਰ ਵਰਗ ਦੇ ਫਾਈਨਲ ਮੁਕਾਬਲੇ ਤੋਂ ਪਹਿਲਾਂ ਹੀ ਅਯੋਗ ਕਰਾਰ ਦਿੱਤਾ ਗਿਆ ਸੀ ਕਿਉਂਕਿ ਉਸ ਦਾ ਵਜ਼ਨ ਨਿਰਧਾਰਤ ਭਾਰ ਤੋਂ 100 ਗ੍ਰਾਮ ਵੱਧ ਸੀ। ਬਾਅਦ ‘ਚ ਉਸ ਨੇ ਫੈਸਲੇ ਦੇ ਖਿਲਾਫ ਸਾਲਸੀ ਅਦਾਲਤ ’ਚ ਅਪੀਲ ਦਾਇਰ ਕੀਤੀ ਸੀ।