
ਵਾਸ਼ਿੰਗਟਨ,26 ਜੁਲਾਈ (ਰਾਜ ਗੋਗਨਾ )-ਬੀਤੇਂ ਦਿਨ ਅਮਰੀਕਾ ਦੇ ਇੰਡਿਆਨਾ ਸੂਬੇ ਦੇ ਸ਼ਹਿਰ ਇਵਾਨਸਵਿਲੇ ਵਿੱਚ ਇਨਾਮੀ ਆਈਟੀਐਫ ਵੋਮੈਨ ਵਰਲਡ ਟੈਨਿਸ ਟੂਰਨਾਮੈਂਟ ਵਿੱਚ ਭਾਰਤ ਦੀ ਟੈਨਿਸ ਖਿਡਾਰਣ ਕਰਮਨ ਕੋਰ ਥਾਂਦੀ ਨੇ ਤੀਸਰਾ ਦਰਜਾ ਪ੍ਰਾਪਤ ਕੀਤਾ।ਕਰਮਨ ਕੌਰ ਥਾਂਦੀ ਨੇ ਅਮਰੀਕਾ ਦੇ ਸੂਬੇ ਇੰਡਿਆਨਾ ਦੇ ਸ਼ਹਿਰ ਇਵਾਨਸਵਿਲੇ ਵਿੱਚ 60,000 ਹਜ਼ਾਰ ਡਾਲਰ ਦਾ ਇਨਾਮੀ ਆਈਟੀਐਫ ਵੋਮੈਨ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿੱਚ ਚੌਥਾ ਸਥਾਨ ਪ੍ਰਾਪਤ ਕੀਤਾ ਹੈ। ਉਸ ਨੇ ਯੂਕਰੇਨ ਦੇਸ਼ ਦੀ ਯੂਲੀਆ ਸਟਾਰੋਦੁਬਤੇਵਾ ਨੂੰ 7-5, 4-6, 6-1 ਦੇ ਨਾਲ ਹਰਾਇਆ।25 ਸਾਲ ਦੀ ਕਰਮਨ ਕੋਰ ਥਾਂਦੀ ਦਾ ਇਸ ਪੱਧਰ ਦਾ ਇਹ ਦੂਜਾ ਖਿਤਾਬ ਹੈ, ਜੋ ਪਿਛਲੇ ਅਕਤੂਬਰ ਵਿੱਚ ਕੈਨੇਡਾ ਦੇ ਸਗੁਏਨੇ ਵਿੱਚ ਉਸ ਨੇ ਜਿੱਤਿਆ ਸੀ।ਅਤੇ ਇਹ ਕਰਮਨ ਕੋਰ ਥਾਂਦੀ ਦੇ ਕੈਰੀਅਰ ਦਾ ਚੌਥਾ ਸਿੰਗਲ ਤਾਜ ਸੀ।ਅਤੇ ਉਸ ਨੇ ਦੋ ਘੰਟੇ 45 ਮਿੰਟ ਤੱਕ ਚੱਲੇ ਸਖ਼ਤ ਸੰਘਰਸ਼ ਵਿੱਚ, ਕਰਮਨ ਥਾਂਦੀ ਨੇ ਫੈਸਲਾਕੁੰਨ ਮੈਚ ਵਿੱਚ ਆਪਣੀ ਮਜ਼ਬੂਤ ਖੇਡ ਦਾ ਸਬੂਤ ਦਿੱਤਾ ਜਦੋਂ ਉਸ ਨੇ ਆਪਣੀ 23 ਸਾਲਾ ਵਿਰੋਧੀ ਨੂੰ ਸਿਰਫ਼ 11 ਅੰਕਾਂ ਦੇ ਨਾਲ ਪਿੱਛੇ ਛੱਡ ਦਿੱਤਾ। ਉਸਨੇ ਮੈਚ ਵਿੱਚ 11 ਵਿੱਚੋਂ ਪੰਜ ਬ੍ਰੇਕ ਪੁਆਇੰਟਾਂ ਨੂੰ ਖਿੱਚਣ ਲਈ ਬਦਲ ਦਿੱਤਾ। ਉਸ ਨੇ ਪਹਿਲੇ ਚਾਰ ਦੌਰ ‘ਚ ਕੋਈ ਸੈੱਟ ਨਹੀਂ ਛੱਡਿਆ ਸੀ।ਸਟਾਰਡੋਬਤਸੇਵਾ ਨੇ ਪਿਛਲੇ ਮਹੀਨੇ ਸੁਮਟਰ (ਅਮਰੀਕਾ) ਦੇ ਵਿੱਚ ਇਸੇ ਤਰ੍ਹਾਂ ਦੇ ਇੱਕ ਟੂਰਨਾਮੈਂਟ ਦੇ ਫਾਈਨਲ ਵਿੱਚ ਭਾਰਤੀ ਟੈਨੇਸ ਖਿਡਾਰੀ ਕਰਮਨ ਥਾਂਦੀ ਨੂੰ ਤਿੰਨ ਸੈੱਟਾਂ ਵਿੱਚ ਹਰਾਇਆ ਸੀ।ਇਸ ਖਿਤਾਬ ਦੇ ਨਾਲ ਕਰਮਨ ਥਾਂਦੀ ਰੈਂਕਿੰਗ ਦੀ ਸੂਚੀ ਵਿੱਚ 51 ਸਥਾਨਾਂ ਦੀ ਛਾਲ ਮਾਰ ਕੇ 210ਵੇਂ ਸਥਾਨ ‘ਤੇ ਪਹੁੰਚ ਗਈ। ਉਹ ਅੰਕਿਤਾ ਰੈਨਾ (200) ਤੋਂ ਬਾਅਦ ਹੁਣ ਦੂਜੀ ਸਰਵੋਤਮ ਭਾਰਤੀ ਮੂਲ ਦੀ ਇੰਡੀਅਨ ਟੈਨਿਸ ਖਿਡਾਰਣ ਹੈ।