August 25, 2026 11:22 am

ਭਾਜਪਾ ਵੱਲੋਂ ਕਰਨਾਟਕ ਵਿੱਚ ਸਾਂਝਾ ਸਿਵਲ ਕੋਡ ਲਾਗੂ ਕਰਨ ਦਾ ਵਾਅਦਾ

Share:

ਬੰਗਲੁਰੂ, 1 ਮਈ/ਕਰਨਾਟਕ ਵਿੱਚ ਸੱਤਾਧਾਰੀ ਭਾਜਪਾ ਨੇ 10 ਮਈ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਅੱਜ ਜਾਰੀ ਆਪਣੇ ਚੋਣ ਮੈਨੀਫੈਸਟੋ ਵਿੱਚ ਸਾਂਝਾ ਸਿਵਲ ਕੋਡ ਲਾਗੂ ਕਰਨ ਦਾ ਵਾਅਦਾ ਕੀਤਾ ਹੈ। ਚੋਣ ਮੈਨੀਫੈਸਟੋ ਮੁਤਾਬਕ, ‘‘ਸਾਂਝਾ ਸਿਵਲ ਕੋਡ ਲਾਗੂ ਕਰਨ ਦੇ ਉਦੇਸ਼ ਲਈ ਇਕ ਕਮੇਟੀ ਦਾ ਗਠਨ ਕੀਤਾ ਜਾਵੇਗਾ। ਇਸ ਉੱਚ ਪੱਧਰੀ ਕਮੇਟੀ ਵੱਲੋਂ ਦਿੱਤੀਆਂ ਗਈਆਂ ਸਿਫਾਰਸ਼ਾਂ ਦੇ ਆਧਾਰ ’ਤੇ ਅਸੀਂ ਕਰਨਾਟਕ ਵਿੱਚ ਸਾਂਝਾ ਸਿਵਲ ਕੋਡ ਲਾਗੂ ਕਰਾਂਗੇ।’’ ਚੋਣ ਮੈਨੀਫੈਸਟੋ ਜਾਰੀ ਕਰਨ ਤੋਂ ਬਾਅਦ ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨੇ ਕਿਹਾ, ‘‘ਭਾਰਤ ਦਾ ਸੰਵਿਧਾਨ ਸਾਨੂੰ ਸਾਂਝੇ ਸਿਵਲ ਕੋਡ ਦੀ ਦਿਸ਼ਾ ਵਿੱਚ ਅੱਗੇ ਵਧਣ ਦੀ ਇਜਾਜ਼ਤ ਦਿੰਦਾ ਹੈ। ਸਾਰਿਆਂ ਲਈ ਨਿਆਂ ਤੇ ਕਿਸੇ ਦਾ ਵੀ ਤੁਸ਼ਟੀਕਰਨ ਨਹੀਂ, ਇਹੀ ਸਾਡੀ ਨੀਤੀ ਹੈ।’’ ਭਾਜਪਾ ਨੇ ਬੀਪੀਐੱਲ ਪਰਿਵਾਰਾਂ ਲਈ ਉਗਾਦੀ, ਗਣੇਸ਼ ਚਤੁਰਥੀ ਅਤੇ ਦੀਵਾਲੀ ਦੀ ਮਹੀਨਿਆਂ ’ਚ ਤਿੰਨ ਮੁਫ਼ਤ ਰਸੋਈ ਗੈਸ ਸਿਲੰਡਰ ਦੇਣ, ਸੂਬੇ ਦੀ ਹਰ ਨਿਗਮ ਦੇ ਹਰ ਵਾਰਡ ਵਿੱਚ ਇਕ ਅਟੱਲ ਆਹਾਰ ਕੇਂਦਰ ਸਥਾਪਤ ਕਰਨ ਦਾ ਵਾਅਦਾ ਵੀ ਕੀਤਾ।

ਦੂਜੇ ਪਾਸੇ ਕਾਂਗਰਸ ਨੇ ਭਾਜਪਾ ਵੱਲੋਂ ਜਾਰੀ ਚੋਣ ਮੈਨੀਫੈਸਟੋ ਨੂੰ ‘ਝੂਠ-ਲੁੱਟ ਘੋਸ਼ਣਾ ਪੱਤਰ’ ਕਰਾਰ ਦਿੰਦੇ ਹੋਏ ਕਿਹਾ ਕਿ ਲੋਕ ਸੱਤਾਧਾਰੀ ਪਾਰਟੀ ਦੇ ਝੂਠ ਤੇ ਬਕਵਾਸ ਜੁਮਲਿਆਂ ਤੋਂ ਤੰਗ ਆ ਚੁੱਕੇ ਹਨ। ਭਾਜਪਾ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕੀਤਾ, ‘‘ਇਹ ਕੁਝ ਨਹੀਂ ਬਲਕਿ ਭਾਜਪਾ ਦਾ ਝੂਠ-ਲੁੱਟ ਮੈਨੀਫੈਸਟੋ ਹੈ।’’-ਪੀਟੀਆਈ

seculartvindia
Author: seculartvindia

Leave a Comment

Voting poll

[democracy id="1"]

latest news