December 24, 2024 12:14 am

ਬੀਬੀ ਕਮਲੇਸ਼ ਘੇੜਾ ਵਲੋੰ ਵਿਸ਼ਵ ਭਰ ਦੀਆਂ ਸੰਗਤਾਂ ਨੂੰ ਸ਼ਰਾਰਤੀ ਅਨਸਰ ਕਹਿਣ ਦੀ ਬੇਗਮਪੁਰਾ ਟਾਈਗਰ ਫੋਰਸ ਨੇ ਕੀਤੀ ਸਖਤ ਆਲੋਚਨਾ

Share:

ਹੁਸ਼ਿਆਰਪੁਰ 2 ਅਕਤੂਬਰ (ਤਰਸੇਮ ਦੀਵਾਨਾ)-ਬੇਗਮਪੁਰਾ ਟਾਇਗਰ ਫੋਰਸ ਦੀ ਇੱਕ ਹੰਗਾਮੀ ਮੀਟਿੰਗ ਫੋਰਸ ਦੇ ਸਬ ਦਫਤਰ ਬਸੀ ਕਿੱਕਰਾ ਨੇੜੇ ਸੂਦ ਫਾਰਮ ਹੁਸ਼ਿਆਰਪੁਰ ਵਿਖੇ ਸੂਬਾ ਪ੍ਰਧਾਨ ਵੀਰਪਾਲ ਠਰੋਲੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਵਿਸੇਸ਼ ਤੌਰ ਤੇ ਫੋਰਸ ਦੇ ਚੇਅਰਮੈਨ ਤਰਸੇਮ ਦੀਵਾਨਾ , ਦੋਆਬਾ ਪ੍ਰਧਾਨ ਨੇਕੂ ਅਜਨੋਹਾ, ਦੋਆਬਾ ਇੰਚਾਰਜ ਜੱਸਾ ਸਿੰਘ ਨੰਦਨ ਤੇ ਜਿਲ੍ਹਾ ਪ੍ਰਧਾਨ ਹੈਪੀ ਫਤਿਹਗੜ੍ਹ ਨੇ ਸ਼ਿਰਕਤ ਕੀਤੀ । ਮੀਟਿੰਗ ਨੂੰ ਸੰਬੋਧਨ ਕਰਦਿਆਂ ਫੋਰਸ ਦੇ ਆਗੂਆ ਨੇ ਸਾਂਝੇ ਰੂਪ ਵਿੱਚ ਕਿਹਾ ਕਿ ਜਗਤ ਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਛੋਹ ਪ੍ਰਾਪਤ ਇਤਿਹਾਸਕ ਅਸਥਾਨ ਸ੍ਰੀ ਚਰਨਛੋਹ ਗੰਗਾ ਸੱਚਖੰਡ ਖੁਰਾਲਗੜ ਸਾਹਿਬ ਵਿਖੇ ਪਿਛਲੇ ਸਮੇਂ ਦੌਰਾਨ ਹੋਈਆਂ ਬੇਨਿਯਮੀਆਂ ਅਤੇ ਜਿਆਦਤੀਆਂ ਕਾਰਨ ਇੱਕ ਪਾਸੇ ਵਿਸ਼ਵਭਰ ਦੀਆਂ ਸੰਗਤਾਂ ਅੰਦਰ ਰੋਸ ਦਿਨ ਪ੍ਰਤੀ ਦਿਨ ਵੱਧ ਰਿਹਾ ਹੈ, ਮਾਲਵੇ ਦੀਆਂ ਸੰਗਤਾਂ ਅਤੇ ਜਿਆਦਤੀਆਂ ਦੇ ਸ਼ਿਕਾਰ ਹੋਏ ਸੰਤਾਂ, ਸੇਵਕਾਂ ਅਤੇ ਉਥੋਂ ਕੁੱਟ ਮਾਰ ਕਰਕੇ ਕੱਢੇ ਬੱਚਿਆਂ ਆਦਿ ਸੰਗਤਾਂ ਵਲੋੰ ਮਾਲਵੇ ਦੀ ਧਰਤੀ ਤੇ ਵੱਡਾ ਇਕੱਠ ਕਰਕੇ ਰੋਸ ਜਾਹਿਰ ਕੀਤਾ ਹੈ ਅਤੇ ਇਕ ਕਮੇਟੀ ਬਣਾਕੇ ਹਰ ਪੱਖ ਦੀ ਜਾਂਚ ਪੜਤਾਲ ਕਰਨ ਅਤੇ ਆਮ ਇਜਲਾਸ ਬਲਾਉਣ ਦੀ ਵੀ ਮੰਗ ਕੀਤੀ ਹੈ ਪਰ ਦੂਜੇ ਪਾਸੇ ਚੇਅਰਪ੍ਰਸਨ ਬੀਬੀ ਕਮਲੇਸ਼ ਕੌਰ ਘੇੜਾ ਵਲੋੰ ਦਿੱਲੀ ਦੇ ਬੰਦ ਕਮਰੇ ਵਿਚ ਬੈਠ ਕੇ ਕੇਵਲ ਇੱਕ ਵਿਅਕਤੀ ਦਾ ਪੱਖ ਸੁਣਕੇ ਇੱਕ ਚਿੱਠੀ ਜਾਰੀ ਕਰਕੇ ਬਲਦੀ ਤੇ ਤੇਲ ਪਾਉਣ ਦਾ ਕੰਮ ਕੀਤਾ ਹੈ। ਬੇਗਮਪੁਰਾ ਟਾਈਗਰ ਫੋਰਸ ਦੇ ਆਗੂਆਂ ਨੇ ਬੀਬੀ ਕਮਲੇਸ਼ ਕੌਰ ਘੇੜਾ ਵਲੋੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਪ੍ਰਤੀ ਸੱਚੀ ਸੁੱਚੀ ਸ਼ਰਧਾ ਰੱਖਣ ਵਾਲੀ ਵਿਸ਼ਵਭਰ ਦੀ ਸੰਗਤ ਨੂੰ ਸ਼ਰਾਰਤੀ ਅਨਸਰ ਕਹਿਣ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਬੀਬੀ ਘੇੜਾ ਆਪਣੇ ਬਿਆਨ ਲਈ ਸੰਗਤਾਂ ਤੋਂ ਤੁਰੰਤ ਮਾਫੀ ਮੰਗੇ ਨਹੀਂ ਤਾਂ ਬੇਗਮਪੁਰਾ ਟਾਈਗਰ ਫੋਰਸ ਵਲੋੰ ਪੰਜਾਬ ਪੱਧਰ ਤੇ ਵਿਰੋਧ ਕੀਤਾ ਜਾਵੇਗਾ। ਉਨਾਂ ਕਿਹਾ ਕਿ ਬੀਬੀ ਕਮਲੇਸ਼ ਘੇੜਾ ਨੂੰ ਸੰਗਤਾਂ ਦਾ ਪੱਖ ਵੀ ਸੁਣਨਾ ਚਾਹੀਦਾ ਹੈ।
ਬੇਗਮਪੁਰਾ ਟਾਇਗਰ ਫੋਰਸ ਨੇ ਇਕ ਵਾਰ ਫਿਰ “ਆਦਿ ਧਰਮ ਗੁਰੂ” ਸੰਤ ਸਰਵਣ ਦਾਸ ਜੀ ਤੇ ਪ੍ਰਬੰਧਕ ਕਮੇਟੀ ਸ੍ਰੀ ਚਰਨਛੋਹ ਗੰਗਾ ਖੁਰਾਲਗੜ ਸਾਹਿਬ ਤੋਂ ਆਮ ਇਜਲਾਸ ਬੁਲਾਉਣ ਦੀ ਪੁਰਜ਼ੋਰ ਮੰਗ ਕੀਤੀ ਹੈ। ਇਸ ਮੌਕੇ ਹੋਰਨਾ ਤੋ ਇਲਾਵਾ ਮੀਡੀਆ ਇੰਚਾਰਜ ਚੰਦਰ ਪਾਲ ਹੈਪੀ ,ਮਨਪ੍ਰੀਤ ਕੋਹਲੀ,ਅਜੈ ਕੁਮਾਰ,ਵਿੱਕੀ ਸਿੰਘ ਪੁਰਹੀਰਾ ,ਗੁਰਪ੍ਰੀਤ ਕੁਮਾਰ,ਸਨੀ ਸੀਣਾ ,ਭਿੰਦਾ ਸੀਣਾ ,ਅਮਨਦੀਪ, ,ਦੋਆਬਾ ਇੰਚਾਰਜ ਜੱਸਾ ਸਿੰਘ ਨੰਦਨ , ਸਤੀਸ਼ ਕੁਮਾਰ ਸ਼ੇਰਗੜ, ਚਰਨਜੀਤ ਸਿੰਘ ਡਾਡਾ , ਬਲਵਿੰਦਰ ਸ਼ੇਰਗੜੀਆ,ਗਗਨਦੀਪ ਸ਼ੇਰਗੜੀਆ,ਅਮਰੀਕ ਸ਼ੇਰਗੜੀਆ ,ਭੁਪਿੰਦਰ ਮਾਨਾ ,ਅਵਤਾਰ ਤਾਰੀ ਮਾਨਾ ,ਵਿਜੈ ਕੁਮਾਰ ਸ਼ੀਹਮਾਰ,ਹਰੀ ਰਾਮ ਆਦੀਆ ਜਿਲ੍ਹਾ ਪ੍ਰਧਾਨ ਭਾਵਾਦਾਸ , ਪੰਮਾ ਡਾਡਾ, ਜਸਵੀਰ ਸ਼ੇਰਗੜੀਆ , ਅਮਰੀਕ ਸਿੰਘ ਸ਼ੇਰਗੜੀਆ , ਗੋਗਾ ਮਾਂਝੀ ,ਰਾਜ ਕੁਮਾਰ ਬੱਧਣ ,ਰਾਕੇਸ਼ ਕੁਮਾਰ ਭੱਟੀ ,ਅਸੋਕ ਕੁਮਾਰ ,ਡਿੰਪੀ , ਸੁਖਵਿੰਦਰ ਸਿੰਘ ਢੋਲਣਵਾਲ ,ਪਵਨ ਕੁਮਾਰ ਢੋਲਣਵਾਲ,ਵਿਜੈ ਕੁਮਾਰ ਸੋਨੂੰ ,ਜਸਵਿੰਦਰ ਗਿਆਨੀ ਅਵਿਨਾਸ਼ ਸਿੰਘ ,ਅਮਨਦੀਪ ਸਿੰਘ, ਚਰਨਜੀਤ ਸਿੰਘ,ਇੰਦਰਪਾਲ ਸਿੰਘ,ਵਿਸ਼ਾਲ ਬਸੀ ਬਾਹੀਆ , ਬਿੱਟੂ ਵਿਰਦੀ ਪੰਚ ਸ਼ੇਰਗੜ ,ਕਮਲਜੀਤ ਸਿੰਘ, ਗਿਆਨ ਚੰਦ, ਮੁਸਾਫ਼ਰ ਸਿੰਘ, ਸ਼ੇਰਾ ਸਿੰਘ, , ਮਨੀਸ਼ ਕੁਮਾਰ, ਦਵਿੰਦਰ ਕੁਮਾਰ ,ਚਰਨਜੀਤ ਡਾਡਾ, ਨਰੇਸ਼ ਕੁਮਾਰ ਸਹਿਰੀ ਪ੍ਰਧਾਨ , ਬਾਲੀ ,ਰਵੀ ਸੁੰਦਰ ਨਗਰ , ਗੁਰਪ੍ਰੀਤ ਗੋਪਾ ,ਨਿੱਕਾ ਬਸੀ ਕਿੱਕਰਾ ,ਰਵੀ ,ਭੁਪਿੰਦਰ ਕੁਮਾਰ ਬੱਧਣ ,ਅਵਤਾਰ ਡਿੰਪੀ,ਚਰਨਜੀਤ ਡਾਡਾ , ਕਮਲਜੀਤ ਡਾਡਾ,ਲਾਡੀ ਸ਼ੇਰਗੜ ,ਸੋਨੂੰ ਛਾਉਣੀ ਕਲਾਂ ,ਕਿਸ਼ੋਰੀ ਸ਼ੇਰਗੜ ਸਮੇਤ ਫੋਰਸ ਦੇ ਹੋਰ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ।

seculartvindia
Author: seculartvindia

Leave a Comment

Voting poll

What does "money" mean to you?
  • Add your answer

latest news