February 4, 2026 8:01 pm

ਬੀਕੇਯੂ ਡਕੌਂਦਾ ਵੱਲੋਂ ਖ਼ਰਾਬ ਮੌਸਮ ਕਾਰਨ ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਦੇਣ ‘ਚ ਢਿੱਲ ਦੀ ਸਰਕਾਰਾਂ ਨੂੰ ਸਖ਼ਤ ਤਾੜਨਾ

Share:

ਦਲਜੀਤ ਕੌਰ/ਬਰਨਾਲਾ, 01 ਅਪ੍ਰੈਲ, 2023: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸੂਬਾ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਚ ਪ੍ਰਮੁੱਖ ਤੌਰ ਫਸਲਾਂ ਦੇ ਮੁਹਾਵਜੇ ਚ ਜ਼ਮੀਨੀ ਪੱਧਰ ਤੇ ਹੋ ਰਹੀ ਢਿੱਲ ਦੇ ਮੱਦੇਨਜਰ ਜਿਲ੍ਹਾ ਖੇਤੀਬਾੜੀ ਅਫ਼ਸਰਾਂ ਦਾ 6 ਅਪ੍ਰੈਲ ਅਤੇ 7 ਅਪ੍ਰੈਲ ਘੇਰਾਓ ਕਰਨ ਦਾ ਮਤਾ ਸਰਬਸਮਤੀ ਪਾਸ ਕੀਤਾ ਗਿਆ ਕਿਉ ਕਿਜਿਲ੍ਹਾ ਖੇਤੀਬਾੜੀ ਅਫ਼ਸਰ ਜ਼ਮੀਨੀ ਪੱਧਰ ਤੇ ਫ਼ਸਲ ਦੇ ਹੋਏ ਖਰਾਬੇ ਦੀ ਰਿਪੋਰਟ ਸਰਕਾਰ ਨੂੰ ਦੇਣ ਚ ਕੋਤਾਹੀ ਵਰਤ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਫਸਲਾਂ ਦੇ ਮੁਆਵਜੇ ਦੀ 50000 ਪ੍ਰਤੀ ਏਕੜ ਦੀ ਮੰਗ ਕਰਦੀ ਹੈ ਪਰ ਅਗਰ ਸੂਬੇ ਦਾ ਮੁੱਖ ਮੰਤਰੀ 12000 ਸਰਕਾਰੀ ਮੁਆਵਜੇ ਚ 25 ਪਰਸੈਂਟ ਵਾਧੇ ਦਾ ਐਲਾਨ ਕਰਕੇ 15000 ਪ੍ਰਤੀ ਏਕੜ ਦੇਣ ਦਾ ਐਲਾਨ ਕਰਦਾ ਹੈ ਤਾਂ ਸੈਂਟਰ ਸਰਕਾਰ ਵੱਲੋਂ ਪੰਜਾਬ ਸਰਕਾਰ ਦੇ ਮੁਆਵਜੇ ਦਾ ਅੱਧ ਭਾਵ 7500 ਸੈਂਟਰ ਨੇ ਕੁਦਰਤੀ ਆਫ਼ਤਾਂ ਫੰਡ ਨੂੰ ਦੇਣਾ ਹੁੰਦਾ ਇਸ ਵਾਰੇ ਵੀ ਸਥਿਤੀ ਸਪਸ਼ਟ ਕਰੇ। ਸੈਂਟਰ ਸਰਕਾਰ ਨੇ ਖਰਾਬ ਮੌਸਮ ਕਾਰਨ ਜੋ ਅਸਰ ਕਣਕ ਕੁਆਲਿਟੀ ਤੇ ਪਿਆ ਉਸ ਬਾਬਤ ਮੱਧ ਪ੍ਰਦੇਸ਼ ਚ ਢਿੱਲ ਦਿੱਤੀ ਗਈ ਹੈ ਪ੍ਰੰਤੂ ਪੰਜਾਬ ਨਾਲ ਢਿੱਲ ਨਾ ਦੇਕੇ ਵਿਤਕਰਾ ਕੀਤਾ ਜਾ ਰਿਹਾ ਸੋ ਪੰਜਾਬ ਚ ਵੀ ਖਰੀਦ ਸਮੇ ਢਿੱਲ ਦਿੱਤੀ ਜਾਵੇ।
ਮੀਟਿੰਗ ਵਿੱਚ ਇਸਦੇ ਨਾਲ ਹੀ ਸੂਬਾ ਕਮੇਟੀ ‘ਚ ਆਗੂਆ ਦੀ ਪਈ ਘਾਟ ਨੂੰ ਪੂਰਾ ਕਰਨ ਲਈ ਸਮੂਹ ਸੂਬਾ ਕਮੇਟੀ ਆਗੂਆਂ, ਜਿਲ੍ਹਾ ਪ੍ਰਧਾਨਾਂ ਅਤੇ ਜਰਨਲ ਸਕੱਤਰਾਂ ਨੇ ਸਰਬਸਮਤੀ ਨਾਲ ਗੁਰਮੀਤ ਸਿੰਘ ਭੱਟੀਵਾਲ ਨੂੰ ਸੂਬੇ ਦਾ ਸੀਨੀਅਰ ਮੀਤ ਪ੍ਰਧਾਨ ਅਤੇ ਇੰਦਰ ਪਾਲ ਸਿੰਘ ਬਰਨਾਲਾ ਨੂੰ ਸੂਬੇ ਦਾ ਪ੍ਰੈਸ ਸਕੱਤਰ ਚੁਣਿਆ ਗਿਆ।
ਇਸ ਮੀਟਿੰਗ ਦੌਰਾਨ ਇਹ ਵੀ ਸਰਬਸਮਤੀ ਨਾਲ ਫੈਸਲਾ ਲਿਆ ਗਿਆ ਜਥੇਬੰਦੀ ਦੀ ਮੈਂਬਰਸ਼ਿਪ ਮੁਹਿੰਮ ਸੰਘਰਸ਼ਾਂ ਕਾਰਨ ਲੰਮੇ ਸਮੇਂ ਤੋਂ ਬੰਦ ਪਈ ਹੈ ਹੁਣ ਮੈਂਬਰਸ਼ਿਪ ਮੁਹਿੰਮ ਨੂੰ ਅਗਲੇ ਦੋ ਮਹੀਨੇ ਪਿੰਡ ਪਿੰਡ ਚਲਾਇਆ ਜਾਵੇਗਾ। ਇਸ ਮੁਹਿੰਮ ਦੇ ਪੂਰਾ ਹੋਣ ਤੋ ਬਾਅਦ ਜਿਲ੍ਹਾ ਇਜਲਾਸ ਅਤੇ ਸੂਬਾ ਇਜਲਾਸ ਦੀਆ ਜੋਰਾ ਸ਼ੋਰਾ ਨਾਲ ਤਿਆਰੀਆਂ ਕੀਤੀਆਂ ਜਾਣਗੀਆ।
ਇਸ ਮੀਟਿੰਗ ਚ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ, ਸੂਬਾ ਖਜਾਨਚੀ ਰਾਮ ਸਿੰਘ ਮਤੋਰਡਾ, ਦਰਸ਼ਨ ਸਿੰਘ ਉੱਗੋਕੇ, ਮਹਿੰਦਰ ਸਿੰਘ ਕਮਾਲਪੁਰ, ਮਲਕੀਤ ਸਿੰਘ ਈਨਾ, ਮਹਿੰਦਰ ਸਿੰਘ ਭੈਣੀ ਬਾਘਾ, ਗੁਰਬਚਨ ਸਿੰਘ ਪਟਿਆਲਾ, ਬਲਦੇਵ ਸਿੰਘ ਭਾਈ ਰੂਪਾ, ਜੋਗਾ ਸਿੰਘ ਭੋਡੀਪੂਰਾ, ਪੂਰਨ ਸਿੰਘ ਬਤਆਨਾ, ਤੇਜਿੰਦਰ ਸਿੰਘ ਕਾਕਾ, ਗੁਰਵਿੰਦਰ ਸਿੰਘ ਗੁਰਦਾਸਪੁਰ, ਦਲਵੀਰ ਸਿੰਘ, ਕਰਮਜੀਤ ਸਿੰਘ ਬਲਿਆਲ, ਕੁਲਦੀਪ ਸਿੰਘ ਜੋਸ਼ੀ, ਜੱਗੀ ਸਿੰਘ ਮੋਹਾਲੀ, ਮਾਸਟਰ ਨਿਰਪਾਲ ਸਿੰਘ ਆਦਿ ਹਾਜ਼ਰ ਸਨ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news