August 24, 2026 10:08 am

ਬੀਕੇਯੂ ਏਕਤਾ ਡਕੌਂਦਾ ਦੀ ਪਿੰਡ ਇਕਾਈ ਵਜੀਦਕੇ ਖੁਰਦ ਜਥੇਬੰਦਕ ਚੋਣ – ਹਰਵਿੰਦਰ ਸਿੰਘ ਪ੍ਰਧਾਨ, ਕਸ਼ਮੀਰ ਸਿੰਘ ਜਨਰਲ ਸਕੱਤਰ, ਅਮਰਜੀਤ ਖਜ਼ਾਨਚੀ ਚੁਣੇ ਗਏ

Share:

ਦਲਜੀਤ ਕੌਰ/ਮਹਿਲ ਕਲਾਂ, 10 ਮਈ, 2023: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਪਿੰਡ ਵਜੀਦਕੇ ਖੁਰਦ ਇਕਾਈ ਦੀ ਨਵੀਂ ਜਥੇਬੰਦਕ ਚੋਣ ਕੀਤੀ ਗਈ। ਇਹ ਚੋਣ ਨਾਨਕ ਸਿੰਘ ਅਮਲਾ ਸਿੰਘ ਵਾਲਾ ਦੀ ਪ੍ਰਧਾਨਗੀ ਵਿੱਚ ਹੋਈ। ਇਸ ਸਮੇਂ ਵੱਡੀ ਗਿਣਤੀ ਵਿੱਚ ਕਿਸਾਨ ਮਰਦ-ਔਰਤਾਂ ਸ਼ਾਮਲ ਹੋਏ। ਇਸ ਸਮੇਂ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ ਜ਼ਿਲ੍ਹਾ ਮੀਤ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ ਨੇ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਪਿੰਡ ਨਿਵਾਸੀਆਂ ਨੂੰ ਆਗੂਆਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੰਵਿਧਾਨ ਅਤੇ ਐਲਾਨਨਾਮੇ ਤੋਂ ਜਾਣੂ ਕਰਵਾਇਆ। ਆਉਣ ਵਾਲੇ ਸਮੇਂ ਦੀਆਂ ਵੱਡੀਆਂ ਚੁਣੌਤੀਆਂ ਦਾ ਟਾਕਰਾ ਕਰਨ ਲਈ ਸੰਵਿਧਾਨ ਅਤੇ ਐਲਾਨਨਾਮੇ ਦੀ ਰੋਸ਼ਨੀ ਵਿੱਚ ਅੱਗੇ ਵਧਣ ਦਾ ਸੱਦਾ ਦਿੱਤਾ।
ਇਸ ਮੌਕੇ ਬੁਲਾਰੇ ਆਗੂਆਂ ਨੇ ਦਿੱਲੀ ਜੰਤਰ ਮੰਤਰ ਵਿਖੇ ਕੁਸ਼ਤੀ ਪਹਿਲਵਾਨਾਂ ਦੇ ਸਰੀਰਕ ਸ਼ੋਸ਼ਣ ਖਿਲਾਫ਼ 18 ਦਿਨਾਂ ਤੋਂ ਚੱਲ ਰਹੇ ਸੰਘਰਸ਼ ਤੋਂ ਜਾਣੂ ਕਰਵਾਇਆ। ਇਹ ਕੁਸ਼ਤੀ ਪਹਿਲਵਾਨ ਹੀ ਨਹੀਂ, ਸਾਡੀਆਂ ਧੀਆਂ ਵੀ ਹਨ। ਇਨ੍ਹਾਂ ਕੁਸ਼ਤੀ ਪਹਿਲਵਾਨਾਂ ਦੇ ਸਰੀਰਕ ਸ਼ੋਸ਼ਣ ਦਾ ਜ਼ਿੰਮੇਵਾਰ ਕੁਸ਼ਤੀ ਫੈਡਰੇਸ਼ਨ ਦਾ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਬੀਜੇਪੀ ਦਾ ਮੈਂਬਰ ਪਾਰਲੀਮੈਂਟ ਹੈ। ਇਨ੍ਹਾਂ ਪਹਿਲਵਾਨਾਂ ਨੇ ਇਨਸਾਫ਼ ਹਾਸਲ ਕਰਨ ਲਈ ਲਈ ਚਾਰ ਮਹੀਨੇ ਪਹਿਲਾਂ ਵੀ ਆਪਣੀ ਆਵਾਜ਼ ਬੁਲੰਦ ਕੀਤੀ ਸੀ, ਪਰ ਕਮਿਸ਼ਨ ਬਿਠਾਕੇ ਪੜਤਾਲ ਤੋਂ ਬਾਅਦ ਇਨਸਾਫ਼ ਦੇਣ ਦੇ ਵਾਅਦੇ ਨਾਲ ਪਹਿਲਵਾਨਾਂ ਨੇ ਸੰਘਰਸ਼ ਮੁਲਤਵੀ ਕਰ ਦਿੱਤਾ ਸੀ। ਹੁਣ 23 ਅਪ੍ਰੈਲ ਤੋਂ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਖ਼ਿਲਾਫ਼ ਐੱਫ.ਆਈ.ਆਰ ਦਰਜ ਕਰਕੇ ਗ੍ਰਿਫ਼ਤਾਰ ਕਰਨ ਅਤੇ ਕੁਸ਼ਤੀ ਫੈਡਰੇਸ਼ਨ ਦੇ ਅਹੁਦੇ ਤੋਂ ਫਾਰਗ ਕਰਨ ਦੀ ਮੰਗ ਨੂੰ ਲੈਕੇ ਸੰਘਰਸ਼ ਚੱਲ ਰਿਹਾ ਹੈ। ਸੁਪਰੀਮ ਕੋਰਟ ਦੀ ਦਖਲਅੰਦਾਜ਼ੀ ਤੋਂ ਬਾਅਦ ਦੋ ਐੱਫ.ਆਈ.ਆਰ ਦਰਜ਼ ਭਾਵੇਂ ਹੋ ਗਈਆਂ ਹਨ, ਪਰ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ ਨਾ ਹੀ ਕੁਸ਼ਤੀ ਫੈਡਰੇਸ਼ਨ ਦੀ ਪ੍ਰਧਾਨਗੀ ਤੋਂ ਲਾਹਿਆ ਗਿਆ ਹੈ। ਇਸ ਕਰਕੇ ਸਾਡੀਆਂ ਧੀਆਂ ਨੂੰ ਇਨਸਾਫ਼ ਦਿਵਾਉਣ ਲਈ ਬੀਕੇਯੂ ਏਕਤਾ ਡਕੌਂਦਾ ਵੱਲੋਂ 12 ਮਈ ਨੂੰ ਜੰਤਰ ਮੰਤਰ ਦਿੱਲੀ ਵੱਲ ਮਾਰਚ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕਿਸਾਨ ਮਰਦ-ਔਰਤਾਂ ਨੂੰ ਆਪਣੀਆਂ ਧੀਆਂ ਦੀ ਇਨਸਾਫ਼ ਹਾਸਲ ਕਰਨ ਲਈ ਚੱਲ ਰਹੇ ਸੰਘਰਸ਼ ਵਿੱਚ ਵੱਡੀ ਗਿਣਤੀ ‘ਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਆਗੂਆਂ ਨੇ ਕਿਸਾਨ ਔਰਤਾਂ ਅਤੇ ਨੌਜਵਾਨ ਕਿਸਾਨਾਂ ਨੂੰ ਜਥੇਬੰਦੀ ਵਿੱਚ ਸ਼ਾਮਿਲ ਕਰਨ ਲਈ ਵਿਸ਼ੇਸ਼ ਧਿਆਨ ਦੇਣ ਲਈ ਆਖਿਆ।
ਇਸ ਉਪਰੰਤ ਨਵੀਂ ਪਿੰਡ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਜਥੇਬੰਦਕ ਚੋਣ ਵਿੱਚ ਹਰਵਿੰਦਰ ਸਿੰਘ ਪ੍ਰਧਾਨ, ਕਸ਼ਮੀਰ ਸਿੰਘ ਜਨਰਲ ਸਕੱਤਰ, ਲਖਵਿੰਦਰ ਸਿੰਘ ਮੀਤ ਪ੍ਰਧਾਨ, ਕਸ਼ਮੀਰ ਸਿੰਘ ਖਜ਼ਾਨਚੀ, ਮਨਜੋਤ ਸਿੰਘ ਸਹਾਇਕ ਖਜ਼ਾਨਚੀ, ਕੁਲਦੀਪ ਸਿੰਘ, ਜਗਦੇਵ ਸਿੰਘ ਕਮੇਟੀ ਮੈਂਬਰ ਚੁਣੇ ਗਏ।
ਇਸ ਸਮੇਂ ਬਲਾਕ ਆਗੂ ਭਾਗ ਸਿੰਘ, ਸੁਖਦੇਵ ਸਿੰਘ ਕੁਰੜ, ਗੋਰਾ ਸਿੰਘ, ਜੱਗੀ ਸਿੰਘ, ਅਮਨਦੀਪ ਸਿੰਘ, ਪੰਮਾ ਸਿੰਘ, ਬੱਗਾ ਸਿੰਘ ਰਾਏਸਰ ਵੀ ਹਾਜ਼ਰ ਰਹੇ। ਨਵੀਂ ਚੁਣੀ ਗਈ ਕਮੇਟੀ ਕੋਲੋਂ ਉਮੀਦ ਜ਼ਾਹਰ ਕੀਤੀ ਕਿ ਉਹ ਉਹ ਜਥੇਬੰਦੀ ਦੀ ਮਜ਼ਬੂਤੀ ਲਈ ਪੂਰੀ ਦ੍ਰਿੜਤਾ ਅਤੇ ਜ਼ਿੰਮੇਵਾਰੀ ਨਾਲ ਆਪਣੇ ਫ਼ਰਜ਼ ਅਦਾ ਕਰਨਗੇ। ਨਵੀਂ ਚੁਣੀ ਗਈ ਕਮੇਟੀ ਵੱਲੋਂ ਐੱਸਕੇਐੱਮ ਦੇ ਸੱਦੇ ਤੇ ਕੇਂਦਰੀ ਸਰਕਾਰ ਖ਼ਿਲਾਫ਼ ਚੱਲ ਰਹੇ ਸੰਘਰਸ਼ ਵਿੱਚ ਭਰਵਾਂ ਯੋਗਦਾਨ ਪਾਉਣ ਲਈ ਕਿਹਾ। ਇਕਾਈ ਵਜੀਦਕੇ ਖੁਰਦ ਗਈ ਚੁਣੀ ਟੀਮ ਤੋਂ ਇਲਾਵਾ ਮੈਬਰਾਂ ਗੁਰਦੇਵ ਸਿੰਘ, ਜੀਵਨ ਸਿੰਘ, ਨਛੱਤਰ ਸਿੰਘ, ਬੰਤ ਸਿੰਘ, ਦੀਪ ਸਿੰਘ, ਬਹਾਦਰ ਸਿੰਘ ਵੀ ਸ਼ਾਮਿਲ ਕੀਤੇ ਗਏ।
seculartvindia
Author: seculartvindia

Leave a Comment

Voting poll

[democracy id="1"]

latest news