November 21, 2025 3:04 am

ਬਰਿਕਸ ਵੱਲੋਂ ਅਤਿਵਾਦ ਖ਼ਿਲਾਫ਼ ਡਟਣ ਤੇ ਆਰਥਿਕ ਬਹਾਲੀ ਦਾ ਅਹਿਦ

Share:

ਜੌਹੈਨਸਬਰਗ, 24 ਅਗਸਤ/ਬਰਿਕਸ ਮੁਲਕਾਂ ਦੇ ਆਗੂਆਂ ਨੇ ਅੱਜ ਐਲਾਨਨਾਮਾ ਜਾਰੀ ਕਰਦਿਆਂ ਅਤਿਵਾਦ ਦਾ ਮੁਕਾਬਲਾ ਕਰਨ, ਕੋਵਿਡ-19 ਮਗਰੋਂ ਆਰਥਿਕ ਬਹਾਲੀ ਲਈ ਕੰਮ ਕਰਨ ਦਾ ਅਹਿਦ ਲਿਆ ਅਤੇ ਯੂਕਰੇਨ ਸੰਘਰਸ਼ ਨੂੰ ਖਤਮ ਕਰਨ ਲਈ ਸਾਲਸੀ ਦੀਆਂ ਤਜਵੀਜ਼ਾਂ ਦੀ ਸ਼ਲਾਘਾ ਕੀਤੀ। ਬਰਿਕਸ ਸੰਮੇਲਨ ਦੇ ਆਖਰੀ ਦਿਨ ਅੱਜ ਜਾਰੀ ਕੀਤੇ ਐਲਾਨਨਾਮੇ ’ਚ ਮੈਂਬਰ ਮੁਲਕਾਂ ਨੇ ਅਤਿਵਾਦ ਦਾ ਮੁਕਾਬਲਾ ਕਰਨ ਦੇ ਦੋਹਰੇ ਮਾਪਦੰਡਾਂ ਨੂੰ ਖਾਰਜ ਕਰ ਦਿੱਤਾ ਅਤੇ ਅਤਿਵਾਦ ਦੀ ਸਰਹੱਦ ਪਾਰੋਂ ਹੁੰਦੀ ਘੁਸਪੈਠ ਤੇ ਅਤਿਵਾਦੀ ਫੰਡਿੰਗ ਨੈਟਵਰਕ ਸਮੇਤ ਇਸ ਖਤਰੇ ਦਾ ਮੁਕਾਬਲਾ ਕਰਨ ਦੀ ਦਿਸ਼ਾ ’ਚ ਕੰਮ ਕਰਨ ਦੀ ਸਹੁੰ ਖਾਧੀ। ਆਗੂਆਂ ਨੇ ਕੌਮਾਂਤਰੀ ਭਾਈਚਾਰੇ ਨੂੰ ਕੋਵਿਡ-19 ਮਹਾਮਾਰੀ ਤੋਂ ਬਾਅਦ ਆਰਥਿਕ ਬਹਾਲੀ ਦੀ ਦਿਸ਼ਾ ’ਚ ਕੰਮ ਕਰਨ ਵਾਲੇ ਮੁਲਕਾਂ ਦੀ ਹਮਾੲਿਤ ਕਰਨ ਤੇ ਕੁਝ ਮੁਲਕਾਂ ਦੇ ਉੱਚ ਕਰਜ਼ੇ ਦੇ ਪੱਧਰ ਨਾਲ ਨਜਿੱਠਣ ਦਾ ਸੱਦਾ ਦਿੱਤਾ। ਆਗੂਆਂ ਨੇ ਕਿਹਾ ਕਿ ਬਰਿਕਸ ਸਮੂਹ ਗੱਲਬਾਤ ਤੇ ਕੂਟਨੀਤੀ ਰਾਹੀਂ ਯੂਕਰੇਨ ਸੰਘਰਸ਼ ਨੂੰ ਖਤਮ ਕਰਨ ਦੇ ਮਕਸਦ ਨਾਲ ਸਾਲਸੀ ਨਾਲ ਸਬੰਧਤ ਤਜਵੀਜ਼ਾਂ ਦੀ ਸ਼ਲਾਘਾ ਕਰਦਾ ਹੈ। -ਪੀਟੀਆਈ

seculartvindia
Author: seculartvindia

Leave a Comment

Voting poll

What does "money" mean to you?
  • Add your answer

latest news