November 22, 2025 11:35 am

ਪ੍ਰੈਗਨੈਂਟ ਔਰਤਾਂ ਦੀ ਅਰਲੀ ਰਜਿਸਟ੍ਰੇਸ਼ਨ ਯਕੀਨੀ ਬਣਾਈ ਜਾਵੇ : ਡਾ ਸੁਦੇਸ਼ ਰਾਜਨ

Share:

ਹੁਸ਼ਿਆਰਪੁਰ 20 ਜੁਲਾਈ (ਤਰਸੇਮ ਦੀਵਾਨਾ) ਸਿਵਲ ਸਰਜਨ ਡਾ ਬਲਵਿੰਦਰ ਕੁਮਾਰ ਡਮਾਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲਾ ਪਰਿਵਾਰ ਭਲਾਈ ਅਫਸਰ ਡਾ ਸੁਦੇਸ਼ ਰਾਜਨ ਵਲੋਂ ਐਸਡੀਐਚ ਗੜ੍ਹਸ਼ੰਕਰ ਵਿਖੇ ਵਿਸ਼ਵ ਆਬਾਦੀ ਦਿਵਸ ਨੂੰ ਸਮਰਪਿਤ ਜਨਸੰਖਿਆ ਸਥਿਰਤਾ ਪੰਦਰਵਾੜੇ ਤਹਿਤ ਲਗਾਏ ਜਾ ਰਹੇ ਨਲਬੰਦੀ ਅਤੇ ਨਸਬੰਦੀ ਦੇ ਕੈਂਪ ਦਾ ਜਾਇਜਾ ਲਿਆ ਅਤੇ ਮਰੀਜ਼ਾਂ ਦਾ ਹਾਲ ਚਾਲ ਪੁੱਛਿਆ ਗਿਆ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਮੈਡੀਕਲ ਅਫ਼ਸਰ ਡਾ ਰਘਬੀਰ ਸਿੰਘ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ ਰਮਨ ਕੁਮਾਰ ਹਾਜ਼ਰ ਸਨ।
ਗੱਲਬਾਤ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਅੱਜ ਇਸ ਸੰਸਥਾ ਵਿਖੇ ਲਗਾਏ ਗਏ ਵਿਸ਼ੇਸ਼ ਫੈਮਿਲੀ ਪਲੈਨਿੰਗ ਕੈਂਪ ਦੌਰਾਨ 15 ਨਲਬੰਦੀ ਆਪ੍ਰੇਸ਼ਨ ਕੀਤੇ ਗਏ। ਬਾਅਦ ਵਿੱਚ ਡਾ ਸੁਦੇਸ਼ ਰਾਜਨ ਵਲੋਂ ਸਟਾਫ ਨਾਲ ਮੀਟਿੰਗ ਕੀਤੀ ਗਈ। ਉਹਨਾਂ ਫੀਲਡ ਸਟਾਫ ਨਾਲ ਐਮਸੀਐਚ ਦੇ ਕੰਮ ਸੰਬੰਧੀ ਚਰਚਾ ਕੀਤੀ ਗਈ ਅਤੇ ਉਸ ਨੂੰ ਸਮੇਂ ਸਿਰ ਪੋਰਟਲ ਤੇ ਅਪਲੋਡ ਕਰਨ ਦੇ ਨਿਰਦੇਸ਼ ਦਿੱਤੇ ਗਏ। ਸੈਕਸ ਰੇਸ਼ੋ ਸੰਬੰਧੀ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਪ੍ਰੈਗਨੈਂਟ ਔਰਤਾਂ ਦੀ ਅਰਲੀ ਰਜਿਸਟ੍ਰੇਸ਼ਨ ਯਕੀਨੀ ਬਣਾਈ ਜਾਵੇ। ਜਿਹਨਾਂ ਪਿੰਡਾ ਦੀ ਸੈਕਸ ਰੇਸ਼ੋ ਘੱਟ ਹੈ ਉਥੇ ਜਾਗਰੂਕਤਾ ਕੈਂਪ ਲਗਾਏ ਜਾਣ। ਉਹਨਾਂ ਆਸ਼ਾ ਵਰਕਰਾਂ ਅਤੇ ਏਐਨਐਮ ਦੁਆਰਾ ਇਸ ਪੰਦਰਵਾੜੇ ਵਿਚ ਕੀਤੇ ਕੰਮ ਦੀ ਸ਼ਲਾਘਾ ਕਰਦਿਆਂ ਹੋਰ ਮਿਹਨਤ ਕਰਨ ਨੂੰ ਕਿਹਾ ਤਾਂ ਜੋ ਪਰਿਵਾਰ ਨਿਯੋਜਨ ਦੇ ਟੀਚੇ ਪ੍ਰਾਪਤ ਕੀਤੇ ਜਾ ਸਕਣ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news