November 22, 2025 12:21 pm

ਪੁਲਿਸ ਵੱਲੋ ਅਫੀਮ ਵੇਚਣ ਵਾਲੇ 2 ਸਮਗਲਰ ਇੱਕ ਕਿੱਲੋ ਅਫੀਮ ਸਮੇਤ ਗ੍ਰਿਫਤਾਰ

Share:

ਹੁਸ਼ਿਆਰਪੁਰ 8 ਜੂਨ ( ਤਰਸੇਮ ਦੀਵਾਨਾ ) ਇੰਸਪੈਕਟਰ ਉਕਾਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਟਾਂਡਾ ਜਿਲਾ ਹੁਸਿਆਰਪੁਰ ਨੇ ਦੱਸਿਆ ਕਿ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ  ਸਰਤਾਜ ਸਿੰਘ ਚਾਹਲ ਆਈ ਪੀ ਐਸ ਨੇ ਜਿਲੇ ਅੰਦਰ ਮਾੜੇ ਅਨਸਰਾ ਉਪਰ ਕਾਬੂ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਸੀ ਜਿਸ ਤਹਿਤ  ਸਰਬਜੀਤ ਸਿੰਘ ਐਸ.ਪੀ ਇੰਨਵੈਸਟੀਗੇਸਨ ਕੁਲਵੰਤ ਸਿੰਘ ਡੀ.ਐਸ.ਪੀ ਸਬ ਡਵੀਜ਼ਨ ਟਾਡਾ ਦੀ ਅਗਵਾਹੀ ਵਿੱਚ ਥਾਣਾ ਟਾਂਡਾ ਦੇ ਅਧੀਨ ਆਉਦੇ ਏਰੀਆਂ ਵਿਚ ਨਸ਼ਾ ਸਪਲਾਈ ਕਰਨ ਵਾਲੇ/ਮਾੜੇ ਅਨਸਰ ਨੂੰ ਗ੍ਰਿਫਤਾਰ ਕਰਨ ਲਈ ਲਈ ਸੋਰਸ ਲਗਾ ਕੇ ਉਪਰਾਲੇ ਕੀਤੇ ਜਾ ਰਹੇ ਹਨ।ਉਹਨਾ ਦੱਸਿਆ ਕਿ ਏ.ਐਸ.ਆਈ ਮਦਨ ਸਿੰਘ ਚੋਕੀਂ ਸਰਾ ਸਮੇਤ ਪੁਲਿਸ ਪਾਰਟੀ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਗਸ਼ਤ ਦੇ ਸਬੰਧ ਵਿਚ ਮੇਨ ਜੀ ਟੀ ਰੋਡ ਪਿੰਡ ਢੱਟਾ ਪੁਲੀ ਮਜੂਦ ਸੀ ਕਿ ਪਿੰਡ ਹੰਬੜਾ ਵਲੋ ਪੈਦਲ ਆਉਂਦੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਜਿਹਨਾ ਪਾਸੋਂ ਭਾਰੀ ਮਾਤਰਾ ਵਿਚ ਦੋਨਾਂ ਪਾਸੋਂ ਅਫੀਮ ਬ੍ਰਾਮਦ ਹੋਈ ਇਹਨਾ ਪਾਸ ਇਸ ਅਫੀਮ ਸਬੰਧੀ ਕੋਈ ਵੀ ਲਾਇਸੰਸ ਜਾਂ ਪਰਮੇੰਟ ਮਜੂਦ ਨਹੀਂ ਸੀ ਜਿਸ ਤੇ ਤੁਰੰਤ ਮੁਕੱਦਮਾ ਦਰਜ ਰਜਿਸਟਰ ਕਰਕੇ ਲੋੜੀਂਦੀ ਕਾਰਵਾਈ ਅਮਲ ਵਿਚ ਲਿਆਦੀ ਗਈ ਉਹਨਾ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਵੀ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ।ਕਿ ਇਹ ਅਫੀਮ ਕਿਥੇ ਅਤੇ ਕਿਹਨਾ ਸਾਥਨਾ ਰਾਹੀਂ ਖਰੀਦੀ ਗਈ ਹੈ ਇਸ ਸਬੰਧੀ ਤਫਤੀਸ਼ ਕੀਤੀ ਜਾ ਰਹੀ ਹੈ ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news