November 22, 2025 10:49 am

ਪੁਲਿਸ ਨੇ 24 ਘੰਟਿਆਂ ਵਿੱਚ ਹੀ ਢਾਈ ਸਾਲ ਦਾ ਬ੍ਰਾਮਦ ਕੀਤਾ ਅਗਵਾਹ ਹੋਇਆ ਅਨੁਜ

Share:

ਹੁਸ਼ਿਆਰਪੁਰ 8 ਅਗਸਤ ( ਤਰਸੇਮ ਦੀਵਾਨਾ ) ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਾੜੇ ਅਨਸਰਾਂ ਅਤੇ ਸੰਗੀਨ ਜੁਰਮਾ ਨੂੰ ਟਰੇਸ ਕਰਕੇ ਦੋਸ਼ੀਆ ਨੂੰ ਗ੍ਰਿਫਤਾਰ ਕਰਨ ਸੰਬੰਧੀ ਚਲਾਈ ਸ਼ਪੈਸ਼ਲ ਮੁਹਿੰਮ ਅਧੀਨ ਸਰਤਾਜ ਸਿੰਘ ਚਾਹਲ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਦੀ ਰਹਿਨੁਮਾਈ ਹੇਠ  ਸਰਬਜੀਤ ਸਿੰਘ ਬਾਹੀਆਂ ਪੀ.ਪੀ.ਐਸ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਹੁਸ਼ਿਆਰਪੁਰ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾ ਤੋਂ  ਜਗੀਰ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ ਸਬ ਡਵੀਜਨ ਗੜਸ਼ੰਕਰ, ਸਤਿੰਦਰ ਕੁਮਾਰ ਪੀ.ਪੀ.ਐਸ ਉਪ ਕਪਤਾਨ ਪੁਲਿਸ ਸਪੈਸਲ ਹੁਸ਼ਿਆਰਪੁਰ ਅਤੇ ਐੱਸ.ਆਈ. ਬਲਜਿੰਦਰ ਸਿੰਘ ਮੱਲੀ ਮੁੱਖ ਅਫਸਰ ਥਾਣਾ ਮਾਹਿਲਪੁਰ ਦੀ ਨਿਗਰਾਨੀ ਹੇਠ 6 ਅਗਸਤ  ਨੂੰ ਪਿੰਡ ਬੀਹੜਾਂ ਤੋ ਢਾਈ ਸਾਲ ਦਾ ਬੱਚਾ ਅਨੁਜ ਜੋ ਇਕ ਔਰਤ ਅਤੇ ਆਦਮੀ ਵਲੋਂ ਮੋਟਰਸਾਇਕਲ ਤੋਂ ਕਿਡਨੈਪ ਕਰ ਲਿਆ ਗਿਆ ਸੀ ਤੇ ਜਿਸ ਸੰਬੰਧੀ ਦੋਸ਼ੀਆਂ ਦੇ ਖਿਲਾਫ਼  ਥਾਣਾ ਮਾਹਿਲਪੁਰ ਜਿਲ੍ਹਾ ਹੁਸ਼ਿਆਰਪੁਰ ਵਿਖੇ  ਉਦੈਵੀਰ ਪੁੱਤਰ ਲੋਕ ਰਾਮ ਸਿੰਘ ਵਾਸੀ ਬਗੈਰਾ ਉਰਫ ਘੋਜ ਹਜਰਤਪੁਰ ਤਹਿਸੀਲ ਦਾਤਾਗੰਜ ਜਿਲ੍ਹਾ ਦਾਈਉ ਸਟੇਟ ਉੱਤਰ ਪ੍ਰਦੇਸ਼ ਹਾਲ ਵਾਸੀ ਹਵੇਲੀ ਦੇਵ ਸਿੰਘ ਪੁੱਤਰ ਸਿੰਗਾਰਾ ਸਿੰਘ ਵਾਸੀ ਪਿੰਡ ਬੀਹੜਾਂ ਥਾਣਾ ਮਾਹਿਲਪੁਰ ਵਿਖੇ  ਦਰਜ ਹੋਇਆ ਸੀ, ਉਸ ਕਿਡਨੈਪ ਹੋਏ ਬੱਚੇ ਅਨੁਜ ਉਮਰ ਕਰੀਬ 24 ਸਾਲ ਦੀ ਭਾਲ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ। ਜਿਸ ਸੰਬੰਧੀ ਖੁਫ਼ੀਆਂ ਸੋਰਸ ਲਗਾਏ ਗਏ ਤੇ ਟੈਕਨੀਕਲ ਸੈੱਲ ਦੀ ਮਦਦ ਲਈ ਗਈ। 7 ਅਗਸਤ  ਨੂੰ ਐੱਸ.ਆਈ ਬਲਜਿੰਦਰ ਸਿੰਘ ਮੱਲੀ ਮੁੱਖ ਅਫਸਰ ਥਾਣਾ ਮਾਹਿਲਪੁਰ ਦੀ ਅਗਵਾਈ ਵਾਲੀ ਟੀਮ ਜਿਸ ਵਿੱਚ ਏ.ਐੱਸ.ਆਈ ਵਾਸਦੇਵ ਚੌਕੀ ਇੰਚਾਰਜ ਸੈਲਾਂ ਖੁਰਦ ਸਮੇਤ ਸਾਥੀ ਕਰਮਚਾਰੀਆਂ ਅਤੇ ਸੀ.ਆਈ.ਏ ਸਟਾਫ ਹੁਸ਼ਿਆਰਪੁਰ ਦੇ ਕਰਮਚਾਰੀਆਂ ਦੀ ਮਦਦ ਨਾਲ ਉਕਤ ਮੁਕੱਦਮਾ ਵਿਚ ਕਿਡਨੈਪ ਹੋਏ ਬੱਚੇ ਅਨੂਜ ਉਮਰ ਕਰੀਬ 24 ਸਾਲ ਨੂੰ 24 ਘੰਟਿਆਂ ਦੇ ਸਮੇਂ ਅੰਦਰ ਹੀ ਦੋਸ਼ਣ ਜੈਸਮੀਨ ਪਤਨੀ ਦਿਲਾਵਰ ਵਾਸੀ ਸੋਲਾਂ ਖੁਰਦ ਥਾਣਾ ਮਾਹਿਲਪੁਰ ਜਿਲਾ ਹੁਸ਼ਿਆਰਪੁਰ ਦੇ ਘਰ ਤੋਂ ਹੀ ਬ੍ਰਾਮਦ ਕਰਕੇ ਉਸਦੇ ਵਾਰਸਾਂ ਦੇ ਹਵਾਲੇ ਕੀਤਾ ਗਿਆ। ਦੱਸਣ ਜੈਸਮੀਨ ਨੇ ਆਪਣੀ ਮੁੱਢਲੀ ਪੁੱਛਗਿੱਛ ਵਿਚ ਮੰਨਿਆ ਹੈ ਕਿ ਉਸਨੇ ਇਹ ਉਕਤ ਬੱਚਾ ਆਪਣੇ ਦਿਉਹ ਜੀਤਾ ਪੁੱਤਰ ਲੇਟ ਸ਼ਿੰਦਾ ਵਾਸੀ ਪਿੰਡ ਬੋਲਾਂ ਖੁਰਦ ਥਾਣਾ ਮਾਹਿਲਪੁਰ ਜਿਲਾ ਹੁਸ਼ਿਆਰਪੁਰ ਨਾਲ ਰਲ ਕੇ ਕਿਡਨੈਪ ਕੀਤਾ ਸੀ। ਜਿਸ ਕਰਕੇ ਉਸਨੇ ਆਪਣੇ ਦਿਉਰ ਨਾਲ ਚਲ ਕੇ ਇਹ ਉਕਤ ਬੱਚਾ 6 ਅਗਸਤ ਨੂੰ ਪਿੰਡ ਬੀਹੜਾਂ ਤੋਂ ਕਿਡਨੈਪ ਕੀਤਾ ਸੀ। ਜੋ ਅੱਜ  ਮੁਕੱਦਮਾ ਉਕਤ ਦੇ ਦੂਸਰੇ ਦੇਸ਼ੀ ਜੀਤਾ ਪੁੱਤਰ ਲੇਟ ਸ਼ਿੰਦਾ ਵਾਸੀ ਪਿੰਡ ਸੋਲਾਂ ਖੁਰਦ ਥਾਣਾ ਮਾਹਿਲਪੁਰ ਜਿਲ੍ਹਾ ਹੁਸ਼ਿਆਰਪੁਰ ਨੂੰ ਵੀ ਮੁਕੱਦਮਾ ਉਕਤ ਵਿਚ ਗ੍ਰਿਫਤਾਰ ਕਰਕੇ ਉਸ ਪਾਸੋ ਵਾਰਦਾਤ ਕਰਨ ਸਮੇਂ ਵਰਤਿਆ ਹੋਇਆ ਮੋਟਰਸਾਇਕਲ ਨੰਬਰੀ PB-07-AG-2386  ਵੀ ਬ੍ਰਾਮਦ ਕੀਤਾ ਗਿਆ ਹੈ ।ਜੋ ਅੱਜ ਦੋਨੋਂ ਦੋਸ਼ੀ ਅਤੇ ਦੋਸ਼ਣ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਉਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਵੀ ਪੁੱਛਗਿਛ ਕੀਤੀ ਜਾਵੇਗੀ। ਥਾਣਾ ਮਾਹਿਲਪੁਰ ਜਿਲ੍ਹਾ ਹੁਸ਼ਿਆਰਪੁਰ ਵਲੋਂ ਉਪਰੋਕਤ ਮੁਕੱਦਮਾਂ ਵਿਚ ਕਿਡਨੈਪ ਹੋਏ ਬੱਚੇ ਨੂੰ ਬ੍ਰਾਮਦ ਕਰਕੇ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ ਤੇ ਕਰਾਈਮ ਨੂੰ ਰੋਕਣ ਵਿਚ ਵੀ ਠੱਲ ਪਾਈ ਹੈ ॥
seculartvindia
Author: seculartvindia

Leave a Comment

Voting poll

What does "money" mean to you?
  • Add your answer

latest news