August 26, 2026 10:40 am

ਪੀਪਲਜ਼ ਡੈਮੋਕਰੈਟਿਕ ਪਾਰਟੀ ਦੀ ਮੁਖੀ ਮਹਿਬੂਬਾ ਮੁਫਤੀ ਨੂੰ ਤਿੰਨ ਮ੍ਰਿਤਕ ਨਾਗਰਿਕਾਂ ਦੇ ਪਰਿਵਾਰਾਂ ਨੂੰ ਮਿਲਣ ਤੋਂ ਰੋਕਿਆ

Share:

ਪੁਣਛ/ਜੰਮੂ, 30 ਦਸੰਬਰ/ਪੁਣਛ ਵਿੱਚ ਬੀਤੇ ਹਫਤੇ ਹੋਏ ਅਤਿਵਾਦੀ ਹਮਲੇ ਮਗਰੋਂ ਫੌਜ ਵੱਲੋਂ ਪੁੱਛਗਿੱਛ ਲਈ ਹਿਰਾਸਤ ਵਿੱਚ ਲਏ ਗਏ ਤਿੰਨ ਵਿਅਕਤੀਆਂ ਦੀ ਅਗਲੇ ਦਿਨ ਹੀ ਮੌਤ ਹੋ ਗਈ ਸੀ। ਇਨ੍ਹਾਂ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਜਾ ਰਹੀ ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਦੀ ਮੁਖੀ ਮਹਿਬੂਬਾ ਮੁਫਤੀ ਤੇ ਪਾਰਟੀ ਕਾਰਕੁਨਾਂ ਨੂੰ ਅੱਜ ਪੁਲੀਸ ਨੇ ਰੋਕ ਲਿਆ। ਪਾਰਟੀ ਆਗੂਆਂ ਨੇ ਦੱਸਿਆ ਕਿ ਮਹਿਬੂਬਾ ਮੁਫਤੀ ਨੂੰ ਪੁਲੀਸ ਨੇ ਬੁਫਲਿਆਜ਼ ਨੇੜੇ ਡੇਰਾ ਕੀ ਗਲੀ ’ਤੇ ਰੋਕਿਆ ਅਤੇ ਉਸ ਨੂੰ ਪਿੰਡ ਤੋਪਾ ਪੀਰ ਵੱਲ ਨਹੀਂ ਜਾਣ ਦਿੱਤਾ ਜਿਥੇ ਉਸ ਨੇ ਪੀੜਤ ਪਰਿਵਾਰਕ ਮੈਂਬਰਾਂ ਨੂੰ ਮਿਲਣਾ ਸੀ। ਪੁਲੀਸ ਦੀ ਇਸ ਕਾਰਵਾਈ ਖ਼ਿਲਾਫ਼ ਮਹਿਬੂਬਾ ਮੁਫਤੀ ਨੇ ਧਰਨਾ ਦਿੱਤਾ।

seculartvindia
Author: seculartvindia

Leave a Comment

Voting poll

[democracy id="1"]

latest news