ਨਵੀਂ ਦਿੱਲੀ, 7 ਮਈ/ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਹਾਲ ਹੀ ਵਿੱਚ ਲੋਕ ਸਭਾ ਤੋਂ ਅਯੋਗ ਠਹਿਰਾਇਆ ਗਿਆ ਸੀ। ਇਸ ਐਕਟ ਹੇਠ 1988 ਤੋਂ ਹੁਣ ਤਕ 42 ਮੈਂਬਰਾਂ ਨੂੰ ਸੰਸਦ ਤੋਂ ਹਟਾਉਣ ਲਈ ਕਾਰਵਾਈ ਕੀਤੀ ਗਈ ਹੈ। 14ਵੀਂ ਲੋਕ ਸਭਾ ਵਿੱਚ ਸਵਾਲ ਪੁੱਛਣ ਬਦਲੇ ਨਕਦੀ ਘੁਟਾਲੇ ਅਤੇ ਕਰਾਸ-ਵੋਟਿੰਗ ਦੇ ਸਬੰਧ ਵਿੱਚ 19 ਸੰਸਦ ਮੈਂਬਰਾਂ ਨੂੰ ਅਯੋਗ ਠਹਿਰਾਇਆ ਗਿਆ ਹੈ ਜੋ ਹੁਣ ਤਕ ਦਾ ਸਭ ਤੋਂ ਵੱਧ ਅੰਕੜਾ ਹੈ।
