November 22, 2025 11:10 am

ਪਹਿਲੀ ਸੱਚਦੇਵਾ ਸਟਾਕਸ ਹੁਸ਼ਿਆਰਪੁਰ ਸਾਈਕਲੋਥਾਨ 2023 ਜੂੂਨੀਅਰ 1 ਅਕਤੂਬਰ ਨੂੰ ਜਿਲ੍ਹੇ ਦੇ 3 ਹਜਾਰ ਵਿਦਿਆਰਥੀ ਲੈਣਗੇ ਹਿੱਸਾ-ਪਰਮਜੀਤ ਸੱਚਦੇਵਾ

Share:

ਹੁਸ਼ਿਆਰਪੁਰ 11 ਅਗਸਤ ( ਤਰਸੇਮ ਦੀਵਾਨਾ )  ਫਿੱਟ ਬਾਈਕਰ ਕਲੱਬ ਵੱਲੋਂ ਪਹਿਲੀ ਸੱਚਦੇਵਾ ਸਟਾਕਸ ਹੁਸ਼ਿਆਰਪੁਰ ਸਾਈਕਲੋਥਾਨ 2023 ਜੂੂਨੀਅਰ 1 ਅਕਤੂਬਰ ਨੂੰ ਕਰਵਾਈ ਜਾ ਰਹੀ ਹੈ ਜਿਸ ਵਿੱਚ ਜਿਲ੍ਹੇ ਦੇ ਵੱਖ-ਵੱਖ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ-ਕਾਲਜਾਂ ਦੇ 3 ਹਜਾਰ ਦੇ ਲੱਗਭੱਗ ਵਿਦਿਆਰਥੀ ਹਿੱਸਾ ਲੈਣਗੇ, ਇਹ ਜਾਣਕਾਰੀ ਕਲੱਬ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸੱਚਦੇਵਾ ਵੱਲੋਂ ਦਿੰਦੇ ਹੋਏ ਦੱਸਿਆ ਗਿਆ ਕਿ 100 ਵਲੰਟੀਅਰ ਇਸ ਸਬੰਧ ਵਿੱਚ ਵੱਖ-ਵੱਖ ਸਕੂਲਾਂ-ਕਾਲਜਾਂ ਵਿੱਚ ਪਹੁੰਚ ਕਰਕੇ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਕਰਨਗੇ। ਪਰਮਜੀਤ ਸੱਚਦੇਵਾ ਨੇ ਦੱਸਿਆ ਕਿ 10 ਸਾਲ ਤੋਂ ਘੱਟ ਉਮਰ ਦੇ ਵਿਦਿਆਰਥੀ 3 ਕਿਲੋਮੀਟਰ ਦੀ ਰੇਸ ਵਿੱਚ ਹਿੱਸਾ ਲੈਣਗੇ ਤੇ ਇਸ ਤੋਂ ਜਿਆਦਾ ਉਮਰ ਦੇ ਵਿਦਿਆਰਥੀ 15 ਕਿਲੋਮੀਟਰ ਦੀ ਦੂਰੀ ਤੈਅ ਕਰਨਗੇ, ਇਹ ਸਾਈਕਲ ਰੈਲੀ ਸੱਚਦੇਵਾ ਸਟਾਕਸ ਦੇ ਮੁੱਖ ਦਫਤਰ ਤੋਂ ਸ਼ੁਰੂ ਹੋਵੇਗੀ ਜੋ ਕਿ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚੋ ਦੀ ਨਿੱਕਲੇਗੀ। ਪਰਮਜੀਤ ਸੱਚਦੇਵਾ ਨੇ ਦੱਸਿਆ ਕਿ ਇਸ ਰੈਲੀ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਤੋਂ ਰਜਿਸਟੇ੍ਰਸ਼ਨ ਦੀ ਕੋਈ ਫੀਸ ਨਹੀਂ ਲਈ ਜਾਵੇਗੀ ਤੇ ਜਿੰਨੇ ਵੀ ਵਿਦਿਆਰਥੀ ਹਿੱਸਾ ਲੈਣਗੇ ਉਨ੍ਹਾਂ ਨੂੰ ਟੀ-ਸ਼ਰਟ, ਸਰਟੀਫਿਕੇਟ ਤੇ ਰਿਫਰੈਸ਼ਮੈਂਟ ਦਿੱਤੀ ਜਾਵੇਗੀ ਤੇ ਨਾਲ ਹੀ ਸਾਈਕਲ ਰੈਲੀ ਦੇ ਰੂਟ ਵਿੱਚ ਥਾਂ-ਥਾਂ ਪਾਣੀ ਦਾ ਪ੍ਰਬੰੰਧ ਕੀਤਾ ਜਾਵੇਗਾ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾ ਸੀਨੀਅਰ ਸਾਈਕਲੋਥਾਨ ਵੀ ਕਰਵਾਈ ਗਈ ਸੀ ਜਿਸ ਵਿੱਚ ਪੂਰੇ ਦੇਸ਼ ਤੋਂ 267 ਸਾਈਕਲਿਸਟਾਂ ਵੱਲੋਂ ਹਿੱਸਾ ਲਿਆ ਗਿਆ ਸੀ ਤੇ ਇਸ ਸਫਲਤਾ ਉਪਰੰਤ ਹੀ ਜੂਨੀਅਰ ਸਾਈਕਲੋਥਾਨ ਕਰਵਾਈ ਜਾ ਰਹੀ ਹੈ। ਪਰਮਜੀਤ ਸੱਚਦੇਵਾ ਨੇ ਕਿਹਾ ਕਿ ਫਿਟ ਬਾਈਕਰ ਕਲੱਬ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਸਾਈਕਲਿੰਗ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਇਸ ਦੇ ਚੰਗੇ ਨਤੀਜੇ ਵੀ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ ਇਸ ਲਈ ਭਵਿੱਖ ਵਿੱਚ ਵੀ ਅਜਿਹੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ। ਉਨ੍ਹਾਂ ਕਿਹਾ ਕਿ ਜੂਨੀਅਰ ਸਾਈਕਲੋਥਾਨ ਦੇ ਸੁਚੱਜੇ ਪ੍ਰਬੰਧਾਂ ਲਈ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਤੇ ਜਿਲ੍ਹਾ ਸਿੱਖਿਆ ਅਧਿਕਾਰੀ ਨਾਲ ਵੀ ਕਲੱਬ ਦੇ ਮੈਂਬਰਾਂ ਵੱਲੋਂ ਮੀਟਿੰਗ ਕੀਤੀ ਜਾ ਰਹੀ ਹੈ। ਇਸ ਮੌਕੇ ਅਮਰਿੰੰਦਰ ਸੈਣੀ, ਮੁਨੀਰ ਨਾਜਰ, ਉੱਤਮ ਸਿੰਘ ਸਾਬੀ,ਤਰਲੋਚਨ ਸਿੰਘ, ਗੁਰਮੇਲ ਸਿੰਘ, ਕੇਸ਼ਵ ਕੁਮਾਰ, ਦੌਲਤ ਸਿੰਘ, ਸੰਜੇ ਸੋਹਲ, ਸੰਦੀਪ ਸੂਦ ਆਦਿ ਵੀ ਮੌਜੂਦ ਸਨ।
ਕੈਪਸ਼ਨ-ਜਾਣਕਾਰੀ ਦਿੰਦੇ ਹੋਏ ਪਰਮਜੀਤ ਸੱਚਦੇਵਾ ਤੇ ਕਲੱਬ ਦੇ ਦੂਸਰੇ ਮੈਂਬਰ।
ਫੋਟੋ : ਅਜਮੇਰ
seculartvindia
Author: seculartvindia

Leave a Comment

Voting poll

What does "money" mean to you?
  • Add your answer

latest news