November 22, 2025 9:23 am

ਨਿਊਯਾਰਕ ਵਿੱਚ 2 ਨਬਾਲਿਗ ਬੱਚਿਆਂ ਨੂੰ ਆਪਣੀ ਤੇਜ ਰਫਤਾਰ ਗੱਡੀ ਨਾਲ ਟੱਕਰ ਮਾਰ ਕੇ ਜਾਨੋ ਮਾਰਨ ਵਾਲੇ ਭਾਰਤੀ ਮੂਲ ਦਾ ਡਰਾਈਵਰ ਗ੍ਰਿਫਤਾਰ

Share:

ਨਿਊਯਾਰਕ, 28 ਜੂਨ (ਰਾਜ ਗੋਗਨਾ)-ਇੱਥੇ ਦੇ ਇੱਕ ਸਥਾਨਕ ਉਪਨਗਰ ਵਿੱਚ ਦੋ ਨਬਾਲਿਗ ਬੱਚਿਆ ਨੂੰ ਆਪਣੀ ਗੱਡੀ ਨਾਲ ਟੱਕਰ ਮਾਰ ਕਿ ਉਹਨਾਂ ਨੂੰ ਦੀ ਮੌਤ ਦੇ ਘਾਟ ਉਤਾਰਨ ਵਾਲੇ ਇਕ ਭਾਰਤੀ ਮੂਲ ਦੇ ਵਿਅਕਤੀ  ਦੇ ਵਿਰੁੱਧ ਦੌਸ਼ ਆਇਦ ਕਰਕੇ, ਉਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ  ਹੈ। ਦੱਸਿਆ ਜਾਂਦਾ ਹੈ ਕਿ ਇਸ ਹੋਣ ਵਾਲੇ ਭਿਆਨਕ ਹਾਦਸੇ ਵਿੱਚ ਕਥਿਤ ਤੌਰ ‘ਤੇ 150 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉਹ ਗਲਤ ਤਰੀਕੇ ਦੇ ਨਾਲ ਗੱਡੀ ਚਲਾ ਰਿਹਾ ਸੀ ਜੋ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਉਸ ਨੇ ਦੋ ਬੱਚਿਆ ਦੀ ਜਾਨ ਲੈ ਲਈ ਪੁਲਿਸ ਵੱਲੋ ਗ੍ਰਿਫਤਾਰ ਕੀਤੇ ਗਏ ਚਾਲਕ ਦਾ ਨਾਂ ਅਮਨਦੀਪ ਸਿੰਘ (34) ਸਾਲ ਹੈ ਅਤੇ ਉਸ ਦੇ ਵਿਰੁੱਧ ਲੱਗੇ 15 ਦੋਸ਼ਾਂ ਦਾ ਉਸ ਨੂੰ ਸਾਹਮਣਾ ਕਰਨ ਲਈ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ, ਜਿਸ ਵਿੱਚ ਹਾਦਸੇ ਦੇ ਸਬੰਧ ਵਿੱਚ ਭਿਆਨਕ ਵਾਹਨ ਕਤਲ, ਘਟਨਾ ਸਥਾਨ ਛੱਡਣ ਅਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਸਮੇਤ 15 ਹੋਰ ਦੋਸ਼ਾਂ ਦਾ ਉਸ ਨੂੰ ਸਾਹਮਣਾ ਕਰਨਾ ਪਵੇਗਾ। ਹਾਦਸੇ ਵਿੱਚ ਮਾਰੇ ਗਏ ਇੱਕ 14 ਸਾਲ ਦਾ ਅਤੇ ਇਸ ਤੋਂ ਘੱਟ ਉਮਰ ਦਾ ਰਾਸ਼ਟਰੀ ਦਰਜਾ ਪ੍ਰਾਪਤ ਟੈਨਿਸ ਦਾ ਚੈਂਪੀਅਨ ਲੜਕਾ ਸੀ।ਸਰਕਾਰੀ ਵਕੀਲ ਐਨੀ ਡੌਨਲੀ ਨੇ ਕਿਹਾ: “ਕਰੈਸ਼ ਤੋਂ ਚਾਰ ਘੰਟੇ ਬਾਅਦ ਬਚਾਓ ਪੱਖ ਦੇ ਖੂਨ ਵਿੱਚ ਅਲਕੋਹਲ ਸਮੱਗਰੀ  ਕਥਿਤ ਤੌਰ ‘ਤੇ 0.15 ਸੀ ਅਤੇ ਕੋਕੀਨ ਦੀ ਮੌਜੂਦਗੀ ਦਾ ਵੀ ਖੁਲਾਸਾ ਹੋਇਆ ਹੈ। ਜਦ ਕਿ ਰਾਜ ਦੇ ਕਾਨੂੰਨ ਮੁਤਾਬਿਕ ਨਿਊਯਾਰਕ ਵਿੱਚ, 0.05 ਤੋਂ ਉੱਪਰ ਅਲਕੋਹਲ ਦਾ ਸੇਵਨ ਕਰਨਾ ਡਰਾਈਵਰ ਦੀ ਕਮਜ਼ੋਰੀ ਮੰਨਿਆ ਜਾਂਦਾ ਹੈ।ਪੁਲਿਸ , ਨੇ ਕਿਹਾ ਕਿ ਉਹ “95 ਮੀਲ ਪ੍ਰਤੀ ਘੰਟਾ (152 ਕਿਲੋਮੀਟਰ ਪ੍ਰਤੀ ਘੰਟਾ) ਆਪਣੀ ਗੱਡੀ ਵਿੱਚ  ਸਫ਼ਰ ਕਰ ਰਿਹਾ ਸੀ ਜਦ ਕਿ ਉਸ ਸਥਾਨ ‘ਤੇ ਪੋਸਟ ਕੀਤੀ ਗਤੀ ਸੀਮਾ 40 ਮੀਲ ਪ੍ਰਤੀ ਘੰਟਾ (64 ਕਿਲੋਮੀਟਰ ਪ੍ਰਤੀ ਘੰਟਾ) ਸੀ।ਉਸ ਦੀ ਤੇਜ ਰਫਤਾਰ ਗੱਡੀ ਇੱਕ ਅਲਫਾ ਰੋਮੀਓ ਗੱਡੀ ਨਾਲ ਟਕਰਾ ਗਈ ਜਿਸ ਵਿੱਚ ਚਾਰ  ਬੱਚੇ  ਸਫ਼ਰ ਕਰ ਰਹੇ ਸਨ ਅਤੇ ਉਹਨਾਂ ਵਿੱਚੋਂ ਦੋ ਦੀ ਮੋਕੇਤੇ ਮੌਤ ਹੋ ਗਈ।ਇਹ ਹਾਦਸਾ ਨਿਊਯਾਰਕ ਸ਼ਹਿਰ ਤੋਂ ਕਰੀਬ 50 ਕਿਲੋਮੀਟਰ ਦੀ  ਦੂਰੀ ਤੇ ਜੇਰੀਕੋ ਵਿੱਚ ਵਾਪਰਿਆ।

seculartvindia
Author: seculartvindia

Leave a Comment

Voting poll

What does "money" mean to you?
  • Add your answer

latest news